ਆਮ ਆਦਮੀ ਪਾਰਟੀ ਵੱਲੋਂ ਫਿਰੋਜ਼ਪੁਰ ‘ਚ ਨਵੀਂ ਮੀਡੀਆ ਟੀਮ ਦੀ ਨਿਯੁਕਤੀ — ਗੌਰਵ ਅਤੇ ਦੀਪਕ ਨਾਰੰਗ ਬਣੇ ਮੀਡੀਆ ਕੋਆਰਡੀਨੇਟਰ
- 95 Views
- kakkar.news
- October 13, 2025
- Politics Punjab
ਆਮ ਆਦਮੀ ਪਾਰਟੀ ਵੱਲੋਂ ਫਿਰੋਜ਼ਪੁਰ ‘ਚ ਨਵੀਂ ਮੀਡੀਆ ਟੀਮ ਦੀ ਨਿਯੁਕਤੀ — ਗੌਰਵ ਅਤੇ ਦੀਪਕ ਨਾਰੰਗ ਬਣੇ ਮੀਡੀਆ ਕੋਆਰਡੀਨੇਟਰ
ਫਿਰੋਜ਼ਪੁਰ 13 ਅਕਤੂਬਰ 2025 (ਅਨੁਜ ਕੱਕੜ ਟੀਨੂੰ )
ਆਮ ਆਦਮੀ ਪਾਰਟੀ, ਪੰਜਾਬ ਵੱਲੋਂ 10-10-2025 ਨੂੰ ਇੱਕ ਮਹੱਤਵਪੂਰਨ ਸੰਗਠਨਕ ਫੈਸਲਾ ਲਿਆ ਗਿਆ। ਇਸ ਫੈਸਲੇ ਤਹਿਤ ਫਿਰੋਜ਼ਪੁਰ ਤੋਂ ਦੀਪਕ ਨਾਰੰਗ ਮੀਡੀਆ ਕੋਆਰਡੀਨੇਟਰ ਅਤੇ ਗੌਰਵ ਨੂੰ ਫਿਰੋਜ਼ਪੁਰ ਸ਼ਹਿਰ ਹਲਕੇ ਤੋਂ ਮੀਤ ਮੀਡੀਆ ਕੋਆਰਡੀਨੇਟਰ ਦੇ ਅਹੁਦਿਆਂ ‘ਤੇ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ‘ਤੇ ਦੀਪਕ ਨਾਰੰਗ ਅਤੇ ਗੌਰਵ ਜੀ ਨੇ ਆਮ ਆਦਮੀ ਪਾਰਟੀ ਦੀ ਉੱਚ ਕਮਾਂਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ ਉਹ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਸਮੁੱਚੀ ਟੀਮ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ ਅਤੇ ਪਾਰਟੀ ਦੀ ਜ਼ਮੀਨੀ ਪੱਧਰ ‘ਤੇ ਭੂਮਿਕਾ ਹੋਰ ਮਜ਼ਬੂਤ ਕਰਨਗੇ।
ਦੀਪਕ ਨਾਰੰਗ ਅਤੇ ਗੌਰਵ ਨੇ ਖਾਸ ਤੌਰ ‘ਤੇ ਐਮ.ਐਲ.ਏ. ਸ. ਰਣਬੀਰ ਸਿੰਘ ਭੁੱਲਰ (ਫਿਰੋਜ਼ਪੁਰ ਸ਼ਹਿਰੀ) ਅਤੇ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੇਹਨਤੀ ਵਰਕਰਾਂ ‘ਤੇ ਭਰੋਸਾ ਜਤਾਇਆ ਅਤੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ।।