ਜੇਲ੍ਹ ਚੋ 23 ਮੋਬਾਈਲ 12 ਹੈਡਫੋਨ 8 ਡਾਟਾ ਕੇਬਲ ਤੋਂ ਇਲਾਵਾਂ ਬਰਾਮਦ ਹੋਇਆ ਨਸ਼ੀਲਾ ਪਦਾਰਥ
- 46 Views
- kakkar.news
- October 14, 2025
- Crime Punjab
ਜੇਲ੍ਹ ਚੋ 23 ਮੋਬਾਈਲ 12 ਹੈਡਫੋਨ 8 ਡਾਟਾ ਕੇਬਲ ਤੋਂ ਇਲਾਵਾਂ ਬਰਾਮਦ ਹੋਇਆ ਨਸ਼ੀਲਾ ਪਦਾਰਥ
ਫਿਰੋਜ਼ਪੁਰ, 14 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਜੇਲ੍ਹ ਪ੍ਰਸ਼ਾਸਨ ਵੱਲੋਂ 8, 10 ਅਤੇ 11 ਅਕਤੂਬਰ ਨੂੰ ਚਲਾਏ ਗਏ ਤਲਾਸ਼ੀ ਅਭਿਆਨਾਂ ਦੌਰਾਨ ਮੋਬਾਈਲ ਫੋਨ ਸਮੇਤ ਕਈ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਥਾਣਾ ਸਿਟੀ ਫਿਰੋਜ਼ਪੁਰ ਨੂੰ ਕੇਂਦਰੀ ਜੇਲ੍ਹ ਵੱਲੋਂ ਮਿਲੀਆਂ ਸ਼ਿਕਾਇਤਾਂ ਅਨੁਸਾਰ ਵੱਖ-ਵੱਖ ਤਾਰੀਖਾਂ ਤੇ ਕੀਤੀਆਂ ਗਈਆਂ ਤਲਾਸ਼ੀਆਂ ਦੌਰਾਨ ਜੇਲ੍ਹ ਅਧਿਕਾਰੀਆਂ ਨੇ ਵੱਡੀ ਮਾਤਰਾ ਵਿੱਚ ਗੈਰਕਾਨੂੰਨੀ ਸਮਾਨ ਜ਼ਬਤ ਕੀਤਾ।
ਮਿਤੀ 08 ਅਕਤੂਬਰ 2025 ਨੂੰ ਪੱਤਰ ਨੰਬਰ 5465 ਅਤੇ 5475 ਅਨੁਸਾਰ ਤਲਾਸ਼ੀ ਦੌਰਾਨ 13 ਕੀਪੈਡ ਮੋਬਾਈਲ ਫੋਨ, 7 ਟੱਚ ਸਕਰੀਨ ਮੋਬਾਈਲ ਫੋਨ, 700 ਗ੍ਰਾਮ ਜਰਦਾ ਤੰਬਾਕੂ, 14 ਗ੍ਰਾਮ ਕਾਲੇ ਰੰਗ ਦਾ ਨਸ਼ੀਲਾ ਪਦਾਰਥ ਅਤੇ 27 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਏ।
ਇਸੇ ਤਰ੍ਹਾਂ ਮਿਤੀ 10-10-2025 ਨੂੰ ਪੱਤਰ ਨੰਬਰ 7216 ਅਤੇ 7227 ਚ ਥਰੋ ਅਤੇ ਤਲਾਸ਼ੀ ਦੌਰਾਨ 135 ਪੁੜਿਆ ਜਰਦਾ , 110 ਬੰਡਲ ਬੀੜੀਆ, 12 ਹੈਡਫੋਨ , 8 ਡਾਟਾ ਕੇਬਲ ਬਰਾਮਦ ਕੀਤੇ ਗਏ । ਪੁਰਾਣੀ ਬੈਰਕ 7 ਵਿੱਚੋ 01 ਚਿੱਟੇ ਰੰਗ ਦਾ ਆਡੇਪਟਰ ਅਤੇ 01 ਲੀਡ ਲਵਾਰਿਸ ਹਾਲਤ ਵਿੱਚ ਬਰਾਮਦ ਕੀਤੇ ਗਏ ।
ਫਿਰ 11 ਅਕਤੂਬਰ 2025 ਨੂੰ ਹਾਈ ਸਿਕਿਉਰਟੀ ਜੋਨ ਦੀ ਛੱਤ ਉੱਤੇ ਤਕਰੀਬਨ 1.90 ਗ੍ਰਾਮ ਨਸ਼ੀਲਾ ਪਦਾਰਥ ਪੋਲੀਥੀਨ ਕਾਗਜ਼ ਵਿੱਚ ਲਪੇਟਿਆ ਹੋਇਆ ਮਿਲਿਆ, ਜਿਸ ਸੰਬੰਧੀ ਕਾਰਵਾਈ ਲਈ ਪੱਤਰ ਨੰਬਰ 7243 ਜਾਰੀ ਕੀਤਾ ਗਿਆ ਹੈ।
ਜੇਲ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇਲ੍ਹ ਅੰਦਰ ਗੈਰਕਾਨੂੰਨੀ ਤੌਰ ‘ਤੇ ਆ ਰਹੇ ਨਸ਼ੀਲੇ ਪਦਾਰਥ ਅਤੇ ਇਲੈਕਟ੍ਰਾਨਿਕ ਉਪਕਰਣਾਂ ‘ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਨਸ਼ਿਆਂ ਤੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਤਲਾਸ਼ੀਆਂ ਨਿਯਮਤ ਤੌਰ ‘ਤੇ ਜਾਰੀ ਰਹਿਣਗੀਆਂ।