ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
- 24 Views
- kakkar.news
- October 15, 2025
- Punjab
ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
ਫਿਰੋਜ਼ਪੁਰ 15 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ 12 ਪਿੰਡਾਂ ਦਾ ਜੀਵਨ ਮੁੜ ਪੱਟੜੀ ਤੇ ਲਿਆਉਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਸੰਸਥਾ ਦੇ ਵਲੰਟੀਅਰ ਪੜਾਅਵਾਰ ਇੱਕ-ਇੱਕ ਕਰਕੇ ਚੁਣੌਤੀਆਂ ਨੂੰ ਦੂਰ ਕਰ ਰਹੇ ਹਨ। ਇਸੇ ਲੜੀ ਦੇ ਵਜੋਂ ਸੰਸਥਾ ਨੇ ਇਨ੍ਹਾਂ ਪਿੰਡਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਜਿੰਮਾ ਚੁੱਕਿਆ ਹੈ। ਐਜੂਕੇਟ ਪੰਜਾਬ ਨੇ ਫਿਰੋਜ਼ਪੁਰ ਦੇ ਅੱਠ ਪਿੰਡਾਂ ਦੇ 370 ਵਿਦਿਆਰਥੀਆਂ ਦੇ ਲਈ 47,40,163 ਲੱਖ ਰੁਪਏ ਫੀਸ ਵਜੋਂ ਵੰਡਣ ਦੀ ਮੁਹਿੰਮ ਦਾ ਬੁੱਧਵਾਰ ਨੂੰ ਆਗਾਜ਼ ਕੀਤਾ।
ਇਸ ਯਤਨ ਦੇ ਤਹਿਤ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ, ਪਿੰਡ ਕਟੋਰਾ ਵਿੱਚ ਹੜ ਪ੍ਰਭਾਵਿਤ ਵਿਦਿਆਰਥੀਆਂ ਨੂੰ ਫੀਸਾਂ ਵੰਡੀਆਂ ਗਈਆਂ। ਫੀਸਾਂ ਵੰਡਣ ਦਾ ਕਾਰਜ ਵੀ ਪੜ੍ਹਾਅਵਾਰ ਹੋਏਗਾ।
ਜਥੇਬੰਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੜ ਪ੍ਰਭਾਵਿਤ ਪਰਿਵਾਰਾਂ ਦੇ ਤਕਰੀਬਨ 500 ਵਿਦਿਆਰਥੀਆਂ ਦੀ ਪੜ੍ਹਾਈ ਦੇ ਲਈ ਅਗਲੇ ਸਾਲ ਤੱਕ ਵੰਡਣ ਦੀ ਮੁਹਿੰਮ ਅਰੰਭੀ ਹੈ, ਜੋ 31 ਮਾਰਚ, 2026 ਤੱਕ ਜਾਰੀ ਰਹੇਗੀ।
ਐਜੂਕੇਟ ਪੰਜਾਬ ਦੇ ਮੁਤਾਬਿਕ ਫਿਰੋਜ਼ਪੁਰ ਦੇ ਇਹਨਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਫੀਸਾਂ ਸਿੱਧੀਆਂ ਸਕੂਲਾਂ ਵਿੱਚ ਜਮ੍ਹਾ ਕਰਾਈਆਂ ਜਾਣਗੀਆਂ।
ਐਜੂਕੇਟ ਪੰਜਾਬ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਪਿੰਡਾਂ ਦੀ ਸੇਵਾ ਅਤੇ ਮੁੜ-ਵਸੇਬੇ ਦੌਰਾਨ ਕਈ ਵੱਡੀਆਂ ਔਕੜਾਂ ਦਾ ਦਰਪੇਸ਼ ਰਹੀਆਂ, ਪਰ ਪਰਮਾਤਮਾ ਦੀ ਮਿਹਰ ਕਰਕੇ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ, ਲੋਕਾਂ ਦੇ ਸਹਿਯੋਗ ਨਾਲ ਮਿਸ਼ਨ ਨੂੰ ਬੜੀ ਹੀ ਤਨਦੇਹੀ ਦੇ ਨਾਲ ਨੇਪਰੇ ਚਾੜ੍ਹਿਆ ਹੈ ਅਤੇ ਭਵਿੱਖ ਵਿੱਚ ਵੀ ਉਹ ਲੋਕ-ਭਲਾਈ ਦੇ ਕਾਰਜਾਂ ਨੂੰ ਵੱਧ-ਚੜ੍ਹ ਕੇ ਕਰਦੇ ਰਹਿਣਗੇ।



- October 15, 2025