ਫਿਰੋਜਪੁਰ ( ਸੁਭਾਸ਼ ਕੱਕੜ) 11/9/2022
ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਇੱਕ ਕਥਿਤ ਆਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਆਡੀਓ ਵਿੱਚ ਕਿਸੇ ਸੌਦੇਬਾਜ਼ੀ ਦੀ ਗੱਲਬਾਤ ਹੋ ਰਹੀ ਹੈ। ਹਾਲਾਂਕਿ, ਇਸ ਆਡੀਓ ਦੇ ਵਿੱਚ ਜਿਹੜੇ ਵਿਅਕਤੀ ਦੇ ਨਾਲ ਗੱਲਬਾਤ ਹੋ ਰਹੀ ਹੈ, ਉਹ ਕਿਸੇ ਟਰੱਕਾਂ ਦੇ ਵਿਚ ਢੋਆ ਢੁਆਈ ਦੇ ਨਾਲ ਸਬੰਧਤ ਦੱਸੀ ਜਾ ਰਹੀ ਹੈ। ਇਕ ਸੌਦੇਬਾਜ਼ੀ ਕਰਨ ਦੀ ਆਡੀਓ ਨੇ ਮੰਤਰੀ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕਰ ਦਿੱਤਾ ਹੈ। ਜਦੋਂਕਿ ਅਸੀਂ ਉਕਤ ਆਡੀਓ ਦੀ ਪੁਸ਼ਟੀ ਤਾਂ ਨਹੀਂ ਕਰਦੇ, ਪਰ ਸੋਸ਼ਲ ਮੀਡੀਆ ‘ਤੇ ਮੰਤਰੀ ਨੂੰ ਕਾਫੀ ਜਿਆਦਾ ਟਰੋਲ ਕੀਤਾ ਜਾ ਰਿਹਾ ਹੈ।
ਇਸ ਵਾਇਰਲ ਆਡੀਓ ਬਾਰੇ ਜਦੋਂ ਅਸੀਂ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦਾ ਪੱਖਾ ਜਾਣਿਆ ਤਾਂ, ਸੱਚਾਈ ਸਾਹਮਣੇ ਆ ਹੀ ਗਈ। ਉਕਤ ਵਾਇਰਲ ਆਡੀਓ ਬਾਰੇ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਕਿਹਾ ਕਿ, ਇਹ ਆਡੀਓ ਬਿਲਕੁਲ Fake ਹੈ ਅਤੇ ਇਹ ਅਵਾਜ਼ ਵੀ ਉਹਦੀ ਨਹੀਂ ਹੈ, ਇਹ ਆਡੀਓ ਐਡਿਟ ਕਰਕੇ ਤਿਆਰ ਕੀਤੀ ਗਈ ਹੈ।
ਦੱਸ ਦਈਏ ਕਿ, ਇਹ ਆਡੀਓ ਆਪ ਦੇ ਹੀ ਇੱਕ ਆਗੂ ‘ਤੇ ਦਰਜ ਕੀਤੀ ਗਈ FIR ਤੋਂ ਬਾਅਦ ਵਾਇਰਲ ਹੋਈ ਹੈ। ਉਕਤ ਆਪ ਆਗੂ ਬਾਰੇ ਮੰਤਰੀ ਨਾਲ ਫ਼ੌਜਾ ਸਿੰਘ ਸਰਾਰੀ ਨੇ ਵੀ ਜਿਕਰ ਕੀਤਾ। ਉਨ੍ਹਾਂ ਕਿਹਾ ਕਿ, ਮੰਤਰੀਆਂ ਵਾਲੀ ਫੀਲਿੰਗ ਲੈ ਕੇ ਇਕ ਵਰਕਰ ਸ਼ਰੇਆਮ ਹੂਟਰ ਅਤੇ ਤਿਰੰਗਾ ਲਗਾ ਕੇ ਘੁੰਮ ਰਿਹਾ ਸੀ, ਜਿਸ ਦੇ ਖਿਲਾਫ਼ ਪੁਲਿਸ ਨੇ ਕਾਰਵਾਈ ਬੀਤੇ ਦਿਨ ਕੀਤੀ ਹੈ। ਜਿਸ ਤੋਂ ਬੌਖ਼ਲਾਹਟ ਵਿੱਚ ਆਏ, ਉਨ੍ਹਾਂ ਦੇ ਵਿਰੋਧੀਆਂ ਨੇ ਇਹ ਆਡੀਓ ਫੇਕ ਤਿਆਰ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ।