ਸਤੀਏ ਵਾਲਾ ਸਕੂਲ ‘ਚ ਸਿਵਲ ਹਸਪਤਾਲ ਵੱਲੋਂ ਅੱਖਾਂ ਦੀ ਜਾਂਚ ਕੈਂਪ, 205 ਵਿਦਿਆਰਥੀਆਂ ਦੀ ਹੋਈ ਜਾਂਚ
- 78 Views
- kakkar.news
- November 17, 2025
- Education Health Punjab
ਸਤੀਏ ਵਾਲਾ ਸਕੂਲ ‘ਚ ਸਿਵਲ ਹਸਪਤਾਲ ਵੱਲੋਂ ਅੱਖਾਂ ਦੀ ਜਾਂਚ ਕੈਂਪ, 205 ਵਿਦਿਆਰਥੀਆਂ ਦੀ ਹੋਈ ਜਾਂਚ
ਫਿਰੋਜ਼ਪੁਰ 17 ਨਵੰਬਰ 2025 ( ਅਨੁਜ ਕੱਕੜ ਟੀਨੂੰ )
ਸਿਵਲ ਹਸਪਤਾਲ ਫਿਰੋਜ਼ਪੁਰ ਜੀ ਵੱਲੋ ਅੱਖਾਂ ਦੀ ਜਾਂਚ ਸਬੰਧੀ ਵਿਸ਼ੇਸ਼ ਕੈਂਪ ਅੱਜ 17-11-2025 ਨੂੰ ਸਰਕਾਰੀ ਹਾਈ ਸਮਾਰਟ ਸਕੂਲ ਸਤੀਏ ਵਾਲਾ ਵਿਖੇ ਲਗਾਇਆ ਗਿਆ ਇਸ ਮੌਕੇ ਸਿਵਲ ਹਸਪਤਾਲ ਤੋ ਅੱਖਾਂ ਦੇ ਸਰਜਨ ਡਾਕਟਰ ਦੀਕਸ਼ਿਤ ਸਿੰਗਲਾ ਜੀ ਵਿਸ਼ੇਸ ਤੌਰ ਤੇ ਆਪਣੀ ਟੀਮ ਨਾਲ ਅੱਖਾ ਦੀ ਜਾਂਚ ਕਰਨ ਲਈ ਪਹੁਚੇ ਉਹਨਾਂ ਮੌਕੇ ਤੇ ਸਕੂਲ ਦੇ ਬੱਚਿਆ ਦੀਆਂ ਅੱਖਾ ਦੀ ਜਾਂਚ ਕੀਤੀ ਜਾਂਚ ਕੀਤੀ ਜਾਂਚ ਦੌਰਾਨ ਅੱਖਾ ਦੀ ਬਿਮਾਰੀ ਤੋ ਪੀੜਤ ਬੱਚਿਆ ਨੂੰ ਮੌਕੇ ਤੇ ਮੁਫਤ ਵਿਚ ਦਵਾਈਆ ਵੀ ਉਹਨਾਂ ਵੱਲੋ ਦਿੱਤੀਆ ਗਈਆ । ਇਸ ਮੌਕੇ ਤੇ ਸਕੂਲ ਮੁੱਖੀ ਸ੍ਰੀਮਤੀ ਪ੍ਰਵੀਨ ਬਾਲਾ ਅਤੇ ਸਕੂਲ ਦੇ ਸਟਾਫ ਮੈਂਬਰਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ।
ਸਕੂਲ ਵਿਚ ਡਾਕਟਰ ਸਿੰਗਲਾ ਜੀ ਨੇ ਲਗਭਗ 205 ਬੱਚਿਆ ਦਾ ਅੱਖਾ ਦੀ ਜਾਂਚ ਕੀਤੀ ਗਈ ਜਾਂਚ ਦੌਰਾਨ ਸਕੂਲ ਦੇ 26 ਵਿਦਿਆਰਥੀ ਨੂੰ ਅੱਖਾ ਦੀ ਨਜਰ ਘੱਟ ਪਾਈ ਗਈ ਜਿਨ੍ਹਾਂ ਵਿਚੋ ਇਕ ਬੱਚੇ ਨੂੰ ਸਿਵਲ ਹਸਪਤਾਲ ਰੇਫਰ ਕੀਤਾ ਗਿਆ ਡਾਕਟਰ ਸਿੰਗਲਾ ਜੀ ਨੇ ਨੂੰ ਅੱਖਾ ਦੀ ਸਾਭ ਸੰਭਾਲ ਕਰਨ ਬਾਰੇ ਸਕੂਲੀ ਬੱਚਿਆ ਨੂੰ ਜਾਣਕਾਰੀ ਦਿੱਤੀ ਗਈ, ਇਸ ਮੌਕੇ ਡਾ. ਸਿੰਗਲਾ ਨੇ ਕਿਹਾ ਕਿ ਅਸਾਧਾਰਨ ਸਿਰ ਦਰਦ ਜਾਂ ਅੱਖਾਂ ‘ਚ ਦਰਦ,ਅੱਖਾ ਵਿਚ ਖਾਰਸ਼ ਹੋਣਾ, ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ-ਵਾਰ ਬਦਲਣਾ, ਨਜ਼ਰ ਦੇ ਖੇਤਰ ਦਾ ਸੀਮਤ ਹੋਣਾ ਆਦਿ ਜੇਕਰ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਲਾਜ ਸਫਲ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਅੱਖਾਂ ਦੀ ਰੋਸ਼ਨੀ ਨੂੰ ਬਚਾਇਆ ਜਾ ਸਕਦਾ ਹੈ ।
