155 ਬਟਾਲੀਅਨ ਵੱਲੋਂ ਜੇਸੀਪੀ ਹੁਸੈਨੀਵਾਲਾ ਵਿੱਚ ਮਨਾਇਆ ਗਿਆ ਸੀਮਾ ਸੁਰੱਖਿਆ ਬਲ ਦਾ 61ਵਾਂ ਸਥਾਪਨਾ ਦਿਵਸ
- 54 Views
- kakkar.news
- December 2, 2025
- Punjab
155 ਬਟਾਲੀਅਨ ਵੱਲੋਂ ਜੇਸੀਪੀ ਹੁਸੈਨੀਵਾਲਾ ਵਿੱਚ ਮਨਾਇਆ ਗਿਆ ਸੀਮਾ ਸੁਰੱਖਿਆ ਬਲ ਦਾ 61ਵਾਂ ਸਥਾਪਨਾ ਦਿਵਸ
ਸਕੂਲ ਦੇ ਬੱਚਿਆਂ ਨੇ ਪੇਸ਼ ਕੀਤੇ ਮਨਮੋਹਕ ਲੋਕ ਨ੍ਰਿਤ
ਫਿਰੋਜ਼ਪੁਰ, 2 ਦਸੰਬਰ 2025 (ਸਿਟੀਜਨਜ਼ ਵੋਇਸ)
ਸੀਮਾ ਸੁਰੱਖਿਆ ਬਲ ਦੀ 155 ਬਟਾਲੀਅਨ ਵੱਲੋਂ ਅੱਜ ਜੇਸੀਪੀ ਹੁਸੈਨੀਵਾਲਾ ਵਿਖੇ ਆਪਣਾ ਸਥਾਪਨਾ ਦਿਵਸ ਪੂਰੇ ਉਤਸ਼ਾਹ ਅਤੇ ਗਰਿਮਾਪੂਰਨ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਬਟਾਲੀਅਨ ਦੇ ਸਾਰੇ ਅਫ਼ਸਰ, ਅੰਡਰ ਅਫ਼ਸਰ ਅਤੇ ਜਵਾਨ ਹਾਜ਼ਰ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਕਮਾਂਡੈਂਟ ਸ਼੍ਰੀ ਸ਼੍ਰਵਣ ਨਾਥ ਗੋਸਵਾਮੀ ਦੇ ਸ਼ੁਭਕਾਮਨਾ ਸੰਦੇਸ਼ ਨਾਲ ਹੋਈ, ਜਿਨ੍ਹਾਂ ਨੇ ਸਥਾਪਨਾ ਦਿਵਸ ਦੇ ਮਹੱਤਵ ਉੱਤੇ ਚਰਚਾ ਕੀਤੀ ਅਤੇ ਸ਼ਹੀਦ ਪ੍ਰਹਰੀਆਂ ਨੂੰ ਯਾਦ ਕੀਤਾ। ਉਨ੍ਹਾਂ ਨੇ ਜਵਾਨਾਂ ਨੂੰ ਡਿਊਟੀ ਨਿਸ਼ਠਾ, ਅਨੁਸ਼ਾਸਨ ਅਤੇ ਸੀਮਾਵਾਂ ਦੀ ਸੁਰੱਖਿਆ ਪ੍ਰਤੀ ਸਦਾ ਤਤਪਰ ਰਹਿਣ ਦਾ ਸੰਦੇਸ਼ ਦਿੱਤਾ।
ਸਥਾਪਨਾ ਦਿਵਸ ਸਮਾਰੋਹ ਦੌਰਾਨ ਗੁਰੂ ਅਮਰਦਾਸ ਇੰਟਰਨੈਸ਼ਨਲ ਸਕੂਲ ਤੋਂ ਆਏ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਬੱਚਿਆਂ ਦੁਆਰਾ ਪੇਸ਼ ਕੀਤੇ ਮਨਮੋਹਕ ਲੋਕ ਨਾਚ ਨੇ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ਬੀਐਸਐਫ ਜਵਾਨਾਂ ਨੇ ਵੀ ਭੰਗੜਾ ਅਤੇ ਬੀਹੁ ਨਾਚ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ, ਜਿਸ ਉੱਤੇ ਹਾਜ਼ਰ ਸਾਰੇ ਅਫ਼ਸਰ, ਜਵਾਨ ਅਤੇ ਆਮ ਨਾਗਰਿਕ ਮੰਤਰਮੁਗਧ ਹੋ ਗਏ।
ਇਸ ਮੌਕੇ ਬਟਾਲੀਅਨ ਵੱਲੋਂ ਵਿਸ਼ੇਸ਼ ਕੰਮ ਕਰਨ ਵਾਲੇ ਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਦੇਸ਼ ਦੀ ਸੁਰੱਖਿਆ, ਸ਼ਾਂਤੀ ਅਤੇ ਅਖੰਡਤਾ ਲਈ ਸੰਕਲਪ ਲਿਆ ਗਿਆ।
ਇਹ ਆਯੋਜਨ ਦੇਸ਼ਭਕਤੀ ਦੀ ਭਾਵਨਾ ਨਾਲ ਭਰਪੂਰ ਰਿਹਾ ਅਤੇ ਸੀਮਾ ਸੁਰੱਖਿਆ ਬਲ ਅਤੇ ਸਥਾਨਕ ਨਾਗਰਿਕਾਂ ਵਿਚਕਾਰ ਆਪਸੀ ਸਦਭਾਵਨਾ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ। ਸਮਾਰੋਹ ਵਿੱਚ ਡਾ. ਸਤਿਯੇੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਫਿਰੋਜ਼ਪੁਰ, ਅਰੁਣ ਚੌਧਰੀ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ, ਧਰਮਪਾਲ ਬੰਸਲ ਸਮਾਜਸੇਵੀ, ਅਤੇ ਅਸ਼ੋਕ ਬਹਲ ਵਿਸ਼ੇਸ਼ ਤੌਰ ’ਤੇ ਹਾਜ਼ਿਰ ਸਨ।
