ਪ੍ਰਦਰਸ਼ਨੀ ਮੈਚ ਵਿੱਚ ਨੀਲਗਿਰੀ ਹਾਊਸ ਨੇ ਅਰਾਵਲੀ ਹਾਊਸ ਨੂੰ 5–3 ਨਾਲ ਹਰਾਇਆ
- 22 Views
- kakkar.news
- February 13, 2026
- Punjab
ਪ੍ਰਦਰਸ਼ਨੀ ਮੈਚ ਵਿੱਚ ਨੀਲਗਿਰੀ ਹਾਊਸ ਨੇ ਅਰਾਵਲੀ ਹਾਊਸ ਨੂੰ 5–3 ਨਾਲ ਹਰਾਇਆ
ਫ਼ਿਰੋਜ਼ਪੁਰ 13 ਫਰਵਰੀ 2026 (ਸਿਟੀਜਨਜ਼ ਵੋਇਸ)
ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂਵਾਲਾ ਕਲਾਂ ਵਿਖੇ ਅੱਜ ਫੀਫਾ ਦੇ ਫੁੱਟਬਾਲ ਫਾਰ ਸਕੂਲਜ਼ ਪ੍ਰੋਗਰਾਮ ਅਧੀਨ ਫੁੱਟਬਾਲ ਵੰਡ ਸਮਾਰੋਹ ਵੱਡੀ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਉਪਰਾਲੇ ਦਾ ਮੂਲ ਉਦੇਸ਼ ਸਕੂਲੀ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਾਉਣਾ, ਸਿਹਤਮੰਦ ਜੀਵਨ ਸ਼ੈਲੀ ਨੂੰ ਵਧਾਉਣਾ ਅਤੇ ਟੀਮ ਵਰਕ ਦੀ ਭਾਵਨਾ ਮਜ਼ਬੂਤ ਕਰਨੀ ਹੈ। ਇਸ ਸਮਾਰੋਹ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੇ 35 ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਉਨ੍ਹਾਂ ਨੂੰ ਫੁੱਟਬਾਲ ਵੰਡੇ ਗਏ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਰਮਪਾਲ ਸਿੰਘ ਨਾਇਬ ਤਹਸੀਲਦਾਰ ਮੱਲਾਂਵਾਲਾ ਅਤੇ ਹਰਜੀਤ ਸਿੰਘ ਗਿੱਲ ਪ੍ਰਧਾਨ ਫੁੱਟਬਾਲ ਐਸੋਸੀਏਸ਼ਨ ਫ਼ਿਰੋਜ਼ਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਆਏ ਮਹਿਮਾਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਅਜਿਹੇ ਪ੍ਰੋਗਰਾਮ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਉਪ-ਪ੍ਰਿੰਸੀਪਲ ਸੁਨੀਲ ਡੋਗਰਾ ਨੇ ਸਵਾਗਤੀ ਭਾਸ਼ਣ ਦਿੰਦਿਆਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਵੀ ਵਿਦਿਆਰਥੀ ਜੀਵਨ ਦਾ ਅਟੁੱਟ ਹਿੱਸਾ ਹਨ। ਉਨ੍ਹਾਂ ਨੇ ਫੁੱਟਬਾਲ ਫਾਰ ਸਕੂਲਜ਼ ਪ੍ਰੋਗਰਾਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੌਕੇ ਅਤੇ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਨੇ ਸਭ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਸਮਾਰੋਹ ਦੌਰਾਨ ਅਰਾਵਲੀ ਹਾਊਸ ਅਤੇ ਨੀਲਗਿਰੀ ਹਾਊਸ ਵਿਚਕਾਰ ਪ੍ਰਦਰਸ਼ਨੀ ਫੁੱਟਬਾਲ ਮੈਚ ਵੀ ਕਰਵਾਇਆ ਗਿਆ। ਦੋਵੇਂ ਟੀਮਾਂ ਨੇ ਬਿਹਤਰੀਨ ਖੇਡ ਦਿਖਾਈ ਪਰ ਅੰਤ ਵਿੱਚ ਨੀਲਗਿਰੀ ਹਾਊਸ ਨੇ 5–3 ਨਾਲ ਜਿੱਤ ਦਰਜ ਕਰਕੇ ਦਰਸ਼ਕਾਂ ਦੀ ਵਾਹ-ਵਾਹੀ ਲੁੱਟੀ। ਮੈਚ ਦੌਰਾਨ ਵਿਦਿਆਰਥੀਆਂ ਵਿੱਚ ਖੇਡ ਜਜ਼ਬਾ ਅਤੇ ਅਨੁਸ਼ਾਸਨ ਬਹੁਤ ਵਧੀਆ ਰਿਹਾ ।ਸਟੇਜ ਦਾ ਸੰਚਾਲਨ ਜਸਵਿੰਦਰ ਪਾਲ ਅਤੇ ਵਿਜੈ ਸਿੰਘ ਮੀਣਾ (ਉਪ-ਪ੍ਰਿੰਸੀਪਲ) ਵੱਲੋਂ ਸੁਚਾਰੂ ਢੰਗ ਨਾਲ ਕੀਤਾ ਗਿਆ। ਮੈਚ ਦਾ ਆਯੋਜਨ ਰਾਜ ਕੁਮਾਰ (ਪੀਜੀਟੀ ਇਤਿਹਾਸ) ਨੇ ਕੀਤਾ ਜਦਕਿ ਸਮੂਹ ਪ੍ਰਬੰਧਨ ਉਰਮੀਲਾ (ਸ਼ਾਰੀਰਿਕ ਸਿੱਖਿਆ ਅਧਿਆਪਿਕਾ) ਨੇ ਨਿਭਾਈ। ਅੰਤ ਵਿੱਚ ਸ਼੍ਰੀ ਚਰਨਬੀਰ ਸਿੰਘ, ਟੀਜੀਟੀ ਸ਼ਾਰੀਰਿਕ ਸਿੱਖਿਆ ਵੱਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ। ਸਮਾਰੋਹ ਸਫਲਤਾਪੂਰਵਕ ਸੰਪੰਨ ਹੋਇਆ ਅਤੇ ਇਸ ਨੇ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਨਵਾਂ ਉਤਸ਼ਾਹ ਭਰ ਦਿੱਤਾ। ਇਸ ਮੌਕੇ ਗੁਰਮੀਤ ਸਿੰਘ (ਖਜਾਨਚੀ) ਅਤੇ ਗੁਰਵਿੰਦਰ ਸਿੰਘ ਫੁੱਟਬਾਲ ਐਸੋਸੀਏਸ਼ਨ ਫਿਰੋਜ਼ਪੁਰ, ਗੁਰਵੀਰ ਸਿੰਘ ਪ੍ਰਿੰਸੀਪਲ ਘੱਲ ਖੁਰਦ, ਮਿਸ ਇੰਦਰਜੀਤ ਕੌਰ, ਪ੍ਰਿੰਸੀਪਲ ਰੱਤੋਲ ਰੋਹੀ ਅਤੇ ਵਿਸ਼ੇਸ਼, ਪ੍ਰਿੰਸੀਪਲ ਵਕੀਲਾਂਵਾਲਾ ਵੀ ਸ਼ਾਮਲ ਸਨ।

- February 13, 2026
ਪ੍ਰਦਰਸ਼ਨੀ ਮੈਚ ਵਿੱਚ ਨੀਲਗਿਰੀ ਹਾਊਸ ਨੇ ਅਰਾਵਲੀ ਹਾਊਸ ਨੂੰ 5–3 ਨਾਲ ਹਰਾਇਆ
- February 12, 2026