Trending Now
#ਡਾ. ਅੰਬੇਡਕਰ ਦੀ ਪ੍ਰਤਿਮਾ ਨਾਲ ਛੇੜਛਾੜ ਦੇ ਵਿਰੋਧ ਵਿੱਚ ਫਿਰੋਜ਼ਪੁਰ ਵਿੱਚ ਪ੍ਰਦਰਸ਼ਨ, ਦੋ ਘੰਟੇ ਸੜਕ ਜਾਮ
#-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ
#ਫਿਰੋਜ਼ਪੁਰ ਜ਼ਿਲ੍ਹਾ ਕੋਰਟ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਸਾਲ ਵਿੱਚ ਪੰਜਵੀਂ ਵਾਰ ਮਿਲੀ ਧਮਕੀ
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ
#ਦੂਸਰਾ ਆਯੂਸ਼ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਸੁਰ ਸਿੰਘ ਵਾਲਾ ਵਿਖੇ ਆਯੋਜਿਤ
#ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ GRP ਵੱਲੋਂ ਪੈਸੰਜਰ ਅਵੇਅਰਨੈੱਸ ਤੇ ਸਰਚ ਅਪ੍ਰੇਸ਼ਨ
#ਫਿਰੋਜ਼ਪੁਰ ਵਿੱਚ ਵੀ ਬੈਂਕ ਕਰਮਚਾਰੀ ਹੜਤਾਲ ’ਤੇ, ਦੇਸ਼ ਭਰ ਵਿੱਚ 7.30 ਲੱਖ ਸਰਕਾਰੀ ਬੈਂਕ ਕਰਮਚਾਰੀਆਂ ਵੱਲੋਂ ਹੜਤਾਲ,
#ਫਿਰੋਜ਼ਪੁਰ ਵਿੱਚ ਮੇਵਾੜ ਆਈਸਕ੍ਰੀਮ ਫੈਕਟਰੀ ’ਤੇ ਫੂਡ ਸੇਫਟੀ ਵਿਭਾਗ ਦੀ ਅਚਨਚੇਤ ਛਾਪੇਮਾਰੀ, ਕੀੜਿਆਂ ਵਾਲੀ ਖੰਡ ਨਾਲ ਬਣ ਰਹੀ ਸੀ ਆਈਸਕ੍ਰੀਮ?
#-ਮੁਲਾਜ਼ਮਾਂ ਦੀ ਹੜਤਾਲ ਕਾਰਨ ਸਮੁੱਚਾ ਸਰਕਾਰੀ ਕੰਮ ਕਾਜ ਠੱਪ
#ਫਿਰੋਜ਼ਪੁਰ ਤੇ ਜੀਰਾ ’ਚ ਦੋ ਔਰਤਾਂ ਨਾਲ ਆਨਲਾਈਨ ਠੱਗੀ!
ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਅਤੇ ਡਿਜੀਟਲ ਸਿੱਖਿਆ ਲਈ ਅਜਿਹੇ ਉਪਰਾਲੇ ਹੁੰਦੇ ਹਨ ਮੀਲ ਪੱਥਰ ਸਾਬਤ – ਮੁਨੀਲਾ ਅਰੋੜਾ
- kakkar.news
- March 3, 2026
- Education Punjab
ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਅਤੇ ਡਿਜੀਟਲ ਸਿੱਖਿਆ ਲਈ ਅਜਿਹੇ ਉਪਰਾਲੇ ਹੁੰਦੇ ਹਨ ਮੀਲ ਪੱਥਰ ਸਾਬਤ – ਮੁਨੀਲਾ ਅਰੋੜਾ
ਫਿਰੋਜ਼ਪੁਰ, 3 ਮਾਰਚ 2026 ( ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਸਿੱਖਿਆ ਖੇਤਰ ਵਿੱਚ ਅੱਜ ਇੱਕ ਇਤਿਹਾਸਕ ਮੀਲ ਪੱਥਰ ਸਥਾਪਿਤ ਕੀਤਾ ਗਿਆ, ਜਦੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਆਧੁਨਿਕ ਵਿਦਿਅਕ ਪੋਰ੍ਟਲ “jkgakhar.in” ‘ApnaAI’ ਸ਼ਾਨਦਾਰ ਢੰਗ ਨਾਲ ਲਾਂਚ ਕੀਤਾ ਗਿਆ। ਇਹ ਪੋਰਟਲ 21ਵੀਂ ਸਦੀ ਦੀਆਂ ਸਿੱਖਿਆਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਹੈ, ਜੋ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਸਿੱਖਿਆ ਨੂੰ ਨਵੀਂ ਦਿਸ਼ਾ ਦੇਵੇਗਾ।
ਇਸ ਮੌਕੇ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਫਿਰੋਜ਼ਪੁਰ ਸ਼੍ਰੀਮਤੀ ਮੁਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਅਤੇ ਸਰਕਾਰੀ ਹਾਈ ਸਕੂਲ, ਸੋਢੀ ਨਗਰ ਦੇ ਮੁੱਖ ਅਧਿਆਪਕ ਸ. ਗੁਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਪੋਰਟਲ ਦਾ ਉਦਘਾਟਨ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਮੁਨੀਲਾ ਅਰੋੜਾ ਨੇ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਭਰੇ ਦੌਰ ਵਿੱਚ ਤਕਨੀਕੀ ਸਿੱਖਿਆ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਪੋਰਟਲ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਅਤੇ ਡਿਜੀਟਲ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਲਈ ਮੀਲ ਪੱਥਰ ਸਾਬਤ ਹੋਵੇਗਾ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਦਾ ਮਕਸਦ ਸਿਰਫ਼ ਰੱਟਾ ਨਹੀਂ, ਸਗੋਂ ਸਮਝ ਕੇ ਸਿੱਖਣਾ ਹੈ। ਅਜਿਹੇ ਇੰਟਰਐਕਟਿਵ ਪਲੇਟਫਾਰਮ ਬੱਚਿਆਂ ਵਿੱਚ ਸਵੈ-ਸਿੱਖਣ, ਤਕਨੀਕੀ ਮੁਹਾਰਤ ਅਤੇ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਮਦਦਗਾਰ ਸਾਬਤ ਹੋਣਗੇ।
ਮੁੱਖ ਅਧਿਆਪਕ ਸ. ਗੁਰਪ੍ਰੀਤ ਸਿੰਘ ਨੇ ਮਾਣ ਪ੍ਰਗਟਾਉਂਦਿਆਂ ਕਿਹਾ ਕਿ ਸਕੂਲ ਦੇ ਹੋਣਹਾਰ ਅਧਿਆਪਕ ਸ੍ਰੀ ਜਤਿੰਦਰ ਕੁਮਾਰ ਗੱਖੜ ਵੱਲੋਂ ਤਿਆਰ ਕੀਤਾ ਗਿਆ ਇਹ ਪੋਰਟਲ ਪੂਰੇ ਪੰਜਾਬ ਦੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ।
ਇਸ ਮੌਕੇ ‘ਤੇ ਪੋਰਟਲ ਦੇ ਨਿਰਮਾਤਾ ਅਤੇ ਸਰਕਾਰੀ ਹਾਈ ਸਕੂਲ, ਸੋਢੀ ਨਗਰ ਵਿਖੇ ਸੇਵਾ ਨਿਭਾ ਰਹੇ ਕੰਪਿਊਟਰ ਫੈਕਲਟੀ ਸ੍ਰੀ ਜਤਿੰਦਰ ਕੁਮਾਰ ਗੱਖੜ ਨੇ ਪੋਰਟਲ ਦੇ ਉਦੇਸ਼ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪੋਰਟਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਰੋਜ਼ਾਨਾ ਅਕਾਦਮਿਕ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਪੋਰਟਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਪੜ੍ਹਨ ਸਮੱਗਰੀ, ਵੀਡੀਓ ਲੈਕਚਰ ਅਤੇ ਪ੍ਰੈਜ਼ੈਂਟੇਸ਼ਨਾਂ, ਕੋਡਿੰਗ ਅਤੇ ਟਾਈਪਿੰਗ ਅਭਿਆਸ ਲਈ ਵਿਸ਼ੇਸ਼ ਸੈਕਸ਼ਨ, ਖੇਡਾਂ ਰਾਹੀਂ ਸਿੱਖਿਆ, ‘ਪੇਪਰ ਜਨਰੇਟਰ’ ਟੂਲ ਰਾਹੀਂ ਸਕਿੰਟਾਂ ਵਿੱਚ ਪ੍ਰਸ਼ਨ ਪੱਤਰ ਤਿਆਰ ਕਰਨ ਦੀ ਸਹੂਲਤ, ਰੋਜ਼ਾਨਾ AI ਅਤੇ ਸਾਈਬਰ ਸੁਰੱਖਿਆ ਸੰਬੰਧੀ ਅਪਡੇਟਸ, ਆਨਲਾਈਨ ਕਵਿਜ਼ ਅਤੇ ਇੰਟਰਐਕਟਿਵ ਲਰਨਿੰਗ ਸਹੂਲਤ ਸ਼ਾਮਿਲ ਹਨ। ਇਸ ਮੌਕੇ ਜਤਿੰਦਰ ਕੁਮਾਰ ਗੱਖੜ ਨੇ ਸਮੂਹ ਅਧਿਕਾਰੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਤਕਨੀਕ ਰਾਹੀਂ ਵਿਦਿਆਰਥੀਆਂ ਦੀ ਬਿਹਤਰੀ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਆਪਣਾ ਯੋਗਦਾਨ ਪਾਉਂਦੇ ਰਹਿਣ।
Categories

Recent Posts