ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਸ੍ਰੀ ਰਾਮ ਬਾਗ ਬਿਰਧ ਆਸ਼ਰਮ ਵਿਖੇ ਯੋਗਾ ਕੈਂਪ ਸਫਲਤਾਪੂਰਵਕ ਸਮਾਪਤ
- kakkar.news
- March 17, 2026
- Punjab
ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਸ੍ਰੀ ਰਾਮ ਬਾਗ ਬਿਰਧ ਆਸ਼ਰਮ ਵਿਖੇ ਯੋਗਾ ਕੈਂਪ ਸਫਲਤਾਪੂਰਵਕ ਸਮਾਪਤ
ਫਿਰੋਜ਼ਪੁਰ, 17 ਮਾਰਚ 2026 (ਅਨੁਜ ਕੱਕੜ ਟੀਨੂੰ)
ਡਾਇਰੈਕਟਰ ਆਯੂਰਵੈਦ ਪੰਜਾਬ ਡਾ. ਰਮਨ ਖੰਨਾ ਅਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ, ਫ਼ਿਰੋਜ਼ਪੁਰ ਡਾ. ਰੁਪਿੰਦਰਦੀਪ ਗਿੱਲ ਅਤੇ ਨੋਡਲ ਅਫ਼ਸਰ ਡਾ. ਰਾਕੇਸ਼ ਕੁਮਾਰ ਗਰੋਵਰ ਦੀ ਯੋਗ ਅਗਵਾਈ ਹੇਠ 13 ਮਾਰਚ ਤੋਂ 17 ਮਾਰਚ 2026 ਤੱਕ ਸ੍ਰੀ ਰਾਮ ਬਾਗ ਬਿਰਧ ਆਸ਼ਰਮ, ਫਿਰੋਜ਼ਪੁਰ ਛਾਉਣੀ ਵਿਖੇ ਬਜ਼ੁਰਗਾਂ ਲਈ ਰੋਜ਼ਾਨਾ 11:30 ਵਜੇ ਤੋਂ 12:30 ਵਜੇ ਤੱਕ ਇੱਕ ਘੰਟੇ ਦਾ ਯੋਗਾ ਕੈਂਪ ਲਗਾਇਆ ਗਿਆ।
ਇਸ ਯੋਗਾ ਕੈਂਪ ਦੌਰਾਨ ਬਜ਼ੁਰਗਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਸਹੀ ਆਹਾਰ-ਵਿਹਾਰ ਅਤੇ ਰੋਗਾਂ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ। ਯੋਗਾ ਇੰਸਟਰਕਟਰਾਂ ਵੱਲੋਂ ਵੱਖ-ਵੱਖ ਯੋਗ ਆਸਣਾਂ ਅਤੇ ਪ੍ਰਾਣਾਯਾਮ ਦੀ ਪ੍ਰੈਕਟਿਸ ਕਰਵਾਈ ਗਈ, ਜਿਸ ਨਾਲ ਬਜ਼ੁਰਗਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਲਾਭ ਪ੍ਰਾਪਤ ਹੋਇਆ।
ਕੈਂਪ ਦੌਰਾਨ ਭਾਗ ਲੈਣ ਵਾਲਿਆਂ ਨੂੰ ਰੋਜ਼ਾਨਾ ਰਿਫਰੈਸ਼ਮੈਂਟ ਵਜੋਂ ਕੇਲੇ ਅਤੇ ਨਮਕੀਨ ਅਤੇ ਮਿੱਠੀ ਲੱਸੀ ਮੁਹੱਈਆ ਕਰਵਾਈ ਗਈ।
ਕੈਂਪ ਦੀ ਸਮਾਪਤੀ ਮੌਕੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਰੁਪਿੰਦਰਦੀਪ ਗਿੱਲ ਵੱਲੋਂ ਹਰ ਲਾਭਾਰਥੀ ਨੂੰ 1 ਕਿੱਲੋ ਆਂਵਲਾ ਮੁਰੱਬਾ, 1 ਕਿੱਲੋ ਬਦਾਮ ਠੰਡਾਈ, 1 ਕਿੱਲੋ ਖਸ ਸ਼ਰਬਤ, 1 ਪੇਨ ਰਲੀਵ ਤੇਲ, 1 ਪੈਕ ਤੁਲਸੀ ਡਰਾਪਸ ਅਤੇ 1 ਯੋਗਾ ਮੈਟ ਵੰਡੇ ਗਏ।
ਨੋਡਲ ਅਫ਼ਸਰ ਡਾ. ਰਾਕੇਸ਼ ਕੁਮਾਰ ਗਰੋਵਰ ਵੱਲੋਂ ਕੈਂਪ ਦੌਰਾਨ ਰੋਜ਼ਾਨਾ ਮਾਨਸਿਕ ਅਤੇ ਸਰੀਰਕ ਸਿਹਤ ਸਬੰਧੀ ਲੈਕਚਰ ਦਿੱਤੇ ਗਏ। ਇਸ ਤੋਂ ਇਲਾਵਾ, ਸਮੂਹ ਆਯੂਰਵੈਦਿਕ ਵਿਭਾਗ ਦੇ ਸਟਾਫ ਵੱਲੋਂ ਆਸ਼ਰਮ ਲਈ ਆਪਣੇ ਪੱਧਰ ‘ਤੇ ਰਾਸ਼ਨ ਦੀ ਵੀ ਵਿਵਸਥਾ ਕੀਤੀ ਗਈ।
ਇਸ ਯੋਗਾ ਕੈਂਪ ਵਿੱਚ ਡਾ. ਰਾਕੇਸ਼ ਕੁਮਾਰ ਗਰੋਵਰ, ਡਾ. ਸੁਮਿਤ ਮੌਂਗਾ, ਡਾ. ਰੁਪਿੰਦਰਦੀਪ ਕੌਰ, ਡਾ. ਲਵਦੀਪ ਸਿੰਘ, ਉਪਵੈਦ ਰਘੂ ਰਾਜਾ, ਉਪਵੈਦ ਅਮਨਦੀਪ ਕੌਰ ਅਤੇ ਯੋਗਾ ਇੰਸਟਰਕਟਰ ਬਲਵਿੰਦਰ ਸਿੰਘ, ਤਰਸੇਮ ਸਿੰਘ ਅਤੇ ਕਿਰਨ ਰਾਣੀ ਵੱਲੋਂ ਆਪਣੀਆਂ ਮਹੱਤਵਪੂਰਨ ਸੇਵਾਵਾਂ ਨਿਭਾਈਆਂ ਗਈਆਂ।
ਸ੍ਰੀ ਰਾਮ ਬਾਗ ਬਿਰਧ ਆਸ਼ਰਮ ਦੇ ਪ੍ਰਧਾਨ ਸ੍ਰੀ ਹਰੀਸ਼ ਗੋਇਲ ਵੱਲੋਂ ਕੈਂਪ ਦੀ ਸਫਲਤਾ ਲਈ ਸਮੂਹ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026