ਫਿਰੋਜ਼ਪੁਰ ਪੁਲਿਸ ਵਲੋਂ ਰੇਲ ਗੱਡੀਆਂ ਵਿੱਚ ਮੋਬਾਈਲ ਚੋਰੀ ਕਰਨ ਵਾਲਾ ਆਰੋਪੀ ਗ੍ਰਿਫ਼ਤਾਰ
- 23 Views
- kakkar.news
- April 2, 2026
- Punjab
ਫਿਰੋਜ਼ਪੁਰ ਪੁਲਿਸ ਵਲੋਂ ਰੇਲ ਗੱਡੀਆਂ ਵਿੱਚ ਮੋਬਾਈਲ ਚੋਰੀ ਕਰਨ ਵਾਲਾ ਆਰੋਪੀ ਗ੍ਰਿਫ਼ਤਾਰ
ਫਿਰੋਜ਼ਪੁਰ 02 ਅਪ੍ਰੈਲ 2026 (ਅਨੁਜ ਕੱਕੜ ਟੀਨੂੰ)
ਮਾਣਯੋਗ ਸਪੈਸ਼ਲ ਡੀ ਜੀ ਪੀ ਰੇਲਵੇ (ਪਟਿਆਲਾ) ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਡੀ ਐਸ ਪੀ (ਜੀ ਆਰ ਪੀ) ਫਿਰੋਜ਼ਪੁਰ ਦੀ ਨਿਗਰਾਨੀ ਹੇਠ ਥਾਣਾ ਜੀ ਆਰ ਪੀ ਫਿਰੋਜ਼ਪੁਰ ਪੁਲਿਸ ਨੇ ਰੇਲ ਗੱਡੀਆਂ ਵਿਚੋਂ ਤੇ ਵੱਖ ਵੱਖ ਜਗ਼ਵਾਂ ਤੋਂ ਮੁਸਾਫਰਾਂ ਦੇ ਮੋਬਾਈਲ ਫ਼ੋਨ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ.
ਕੱਲ ਮਿਤੀ 1-04-26 ਨੂੰ ਏ ਐੱਸ ਆਈ ਜਸਪਾਲ ਸਿੰਘ ਇੰਚਾਰਜ ਰੇਲਵੇ ਸਟੇਸ਼ਨ ਤਲਵੰਡੀ ਫਿਰੋਜ਼ਪੁਰ ਸਮੇਤ ਪੁਲਿਸ ਪਾਰਟੀ ਰੇਲਵੇ ਸਟੇਸ਼ਨ ਤਲਵੰਡੀ ਗਸ਼ਤ ਕਰ ਰਹੇ ਸਨ ਤਾ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਵਿਸ਼ਾਲ ਉਰਫ ਗਾਂਧੀ ਪੁੱਤਰ ਬੈਰੋਂ ਵਾਸੀ ਤਾਲਾ ਹੱਦੋਂ ਸ਼ਹਿਰ ਫਿਰੋਜ਼ਪੁਰ ਰੇਲ ਗੱਡੀਆਂ ਵਿਚੋਂ ਮੁਸਫਰਾਂ ਦੇ ਮੋਬਾਇਲ ਚੋਰੀ ਕਰਕੇ ਅੱਗੇ ਵੇਚਣ ਦਾ ਆਦਿ ਹੈ ਮੋਬਾਇਲ ਫੋਨ ਵੇਚਣ ਲਈ ਰੇਲਵੇ ਯਾਰਡ ਤਲਵੰਡੀ ਸਟੇਸ਼ਨ ਫ਼ਿਰੋਜ਼ਪੁਰ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ। ਜਿਸ ਤੇ ਏ ਐੱਸ ਆਈ ਜਸਪਾਲ ਸਿੰਘ ਨੇ ਸਮੇਤ ਪੁਲਸ ਪਾਰਟੀ ਵ ਵਿਸ਼ਾਲ ਨੂੰ ਕਾਬੂ ਕੀਤਾ ਜਿਸ ਪਾਸੋਂ ਚੋਰੀ ਕੀਤੇ 1 ਮੋਬਾਇਲ ਫੋਨ vivo 1 oppo ਅਤੇ 2 realme ਕੁੱਲ 4 ਫ਼ੋਨ ਚੋਰੀ ਕੀਤੇ ਬਰਾਮਦ ਹੋਏ ਜਿਸ ਤੇ ਵਿਸ਼ਾਲ ਖ਼ਿਲਾਫ਼ ਮੁਕੱਦਮਾ ਨੰਬਰ 07 ਮਿਤੀ 1-04-2026 ਅ/ਧ 303(2) 317(2) ਭਾਰਤੀ ਨਿਆਂ ਸਹਿਤਾ ਥਾਣਾ ਜੀ ਆਰ ਪੀ ਫਿਰੋਜ਼ਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ ਦੌਰਾਨ ਪੜਤਾਲ ਇਹ ਗੱਲ ਵੀ ਸਾਹਮਣੇ ਆਈ ਕਿ ਵਿਸ਼ਾਲ ਉਕਤ ਤੇ ਪਹਿਲਾਂ ਵੀ ਥਾਣਾ ਜੀ ਆਰ ਪੀ ਫਿਰੋਜ਼ਪੁਰ ਵਿਖੇ ਇਕ ਚੋਰੀ ਅਤੇ ਇਕ ਖੋਹ ਦਾ ਮੁੱਕਦਮ ਦਰਜ ਹਨ ਅੱਜ ਵਿਸ਼ਾਲ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਮੁਕੱਦਮਾ ਦੀ ਅਗਲੀ ਤਫਤੀਸ਼ ਜਾਰੀ ਹੈ.
