ਸਹਿਮ ਅਤੇ ਡਰ ਦੇ ਮਾਹੌਲ ਵਿਚ ਜੀਅ ਰਹੇ ਹਨ ਸਮਾਣਾ ਸ਼ਹਿਰ ਦੇ ਲੋਕ ..
- 77 Views
- kakkar.news
- September 14, 2022
- Punjab
ਡਰ ਦੇ ਮਾਹੌਲ ਵਿਚ ਜੀਅ ਰਹੇ ਹਨ ਸਮਾਣਾ ਸ਼ਹਿਰ ਦੇ ਲੋਕ ..
ਸਮਾਣਾ ਸਿਟੀਜ਼ਨਜ਼ ਵੋਈਸ
ਸਮਾਣਾ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਗੁੰਡਾ ਰਾਜ ਚੱਲ ਰਿਹਾ ਹੈ ਤੇ ਚੋਰਾਂ ਵੱਲੋਂ ਸ਼ਰ੍ਹੇਆਮ ਘਰਾਂ ਵਿਚ ਚੋਰੀਆਂ ਕੀਤੀਆਂ ਜਾ ਰਹੀਆਂ ਹਨ ਚੋਰ ਘਰਾਂ ਤੋਂ ਬਾਹਰ ਮੋਟਰਸਾਈਕਲ ਚੋਰੀ ਕਰਕੇ ਲੈ ਜਾਦੇ ਹਨ ਇੱਥੋਂ ਤਕ ਕਿ ਦੁਕਾਨਾਂ ਦੇ ਲੈਂਟਰ ਵੀ ਤੋੜੇ ਜਾ ਚੁਕੇ ਹਨ ਸ਼ਹਿਰ ਵਿੱਚ ਘਟ ਰਹੀਆਂ ਇਨ੍ਹਾਂ ਘਟਨਾਵਾਂ ਦੇ ਚੱਲਦੀਆਂ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ
ਸਮਾਣਾ ਸ਼ਹਿਰ ਵਿਚ ਆਮ ਸੁਣਨ ਨੂੰ ਮਿਲਦਾ ਹੈ ਕਿ ਪੁਲੀਸ ਪ੍ਰਸ਼ਾਸਨ ਨੂੰ ਬਦਲਣ ਦੀ ਲੋੜ ਹੈ ਹੁਣ ਤਕ ਕੋਈ ਵੀ ਪੁਲੀਸ ਅਧਿਕਾਰੀ ਇਨ੍ਹਾਂ ਚੋਰਾਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕਿਆ । ਲੋੜ ਹੈ ਨਵੇਂ ਪੁਲੀਸ ਅਧਿਕਾਰੀ ਦੀ ਜੋ ਇਨ੍ਹਾਂ ਚੋਰਾਂ ਤੇ ਨੱਥ ਪਾ ਸਕੇ ਅੱਜ ਸਾਡੇ ਪੱਤਰਕਾਰ ਵੱਲੋਂ ਸ਼ਹਿਰ ਦੇ ਵੱਖ ਵੱਖ ਆਗੂਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਲੋਕ ਸਕੰਦ ਨੂੰ ਸਿਟੀ ਥਾਣਾ ਵਿਚ ਲਿਆਉਣ ਦੀ ਗੱਲ ਕਹਿ ਰਹੇ ਹਨ ਉਨ੍ਹਾਂ ਕਿਹਾ ਕਿ ਕੰਧ ਦੇ ਆਉਣ ਨਾਲ ਗੁੰਡਾ ਰਾਜ ਕੇ ਰਹੇ ਸਮੈਕੀਆ ਤੇ ਨੱਥ ਪਾਈ ਜਾ ਸਕਦੀ ਹੈ ਸ਼ਹਿਰ ਵਿੱਚ ਤਾਜ਼ਾ ਘਟਨਾ ਦਿਨੇਸ਼ ਕੁਮਾਰ ਦੇ ਘਰ ਦੀ ਹੈ ਜਦੋਂ ਸਮੈਕੀਏ ਚੋਰਾਂ ਵੱਲੋਂ ਉਸ ਦੇ ਘਰ ਵੜ ਕੇ ਗੈਸ ਸਿਲੰਡਰ ਚੋਰੀ ਕਰ ਲਿਤਾ ਉਸ ਦੀ ਲੜਕੀ ਦੇ ਦੇਖਣ ਬਾਅਦ ਚੋਰਾਂ ਨੇ ਉਸ ਨੂੰ ਕਿਰਚ ਦਿਖਾ ਕੇ ਮਾਰਨ ਦੀ ਧਮਕੀ ਦਿੱਤੀ ਉਸ ਲੜਕੀ ਅੰਦਰ ਹੁਣ ਵੀ ਡਰ ਦਾ ਮਾਹੌਲ ਦੇਖਿਆ ਜਾ ਸਕਦਾ ਹੈ ਲੋੜ ਹੈ ਪ੍ਰਸ਼ਾਸਨ ਦੇ ਫੇਰਬਦਲ ਕਰਨ ਦੀ ਇਸ ਮੌਕੇ ਸ਼ਿਵ ਸੈਨਾ ਆਗੂ ਪਰਵੀਨ ਕੁਮਾਰ ਗੁਲਸ਼ਨ ਕੁਮਾਰ ਅਤੇ ਹੋਰ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੇ ਘੱਟ ਹੋਣ ਦੀ ਗੱਲ ਕਹੀ ਪੁਲੀਸ ਪ੍ਰਸ਼ਾਸਨ ਦੀ ਗਿਣਤੀ ਬਹੁਤ ਘੱਟ ਹੈ ਇਸ ਨੂੰ ਪੂਰਾ ਕੀਤਾ ਜਾਵੇ
ਵ੍
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024