ਦੂਸਰਾ ਆਯੂਸ਼ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਸੁਰ ਸਿੰਘ ਵਾਲਾ ਵਿਖੇ ਆਯੋਜਿਤ
- kakkar.news
- September 11, 2026
- Health Punjab
* ਦੂਸਰਾ ਆਯੂਸ਼ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਸੁਰ ਸਿੰਘ ਵਾਲਾ ਵਿਖੇ ਆਯੋਜਿਤ
– 538 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਫ੍ਰੀ ਸ਼ੂਗਰ ਟੈਸਟ ਕੀਤੇ, ਮੁਫ਼ਤ ਦਵਾਈਆਂ ਵੰਡੀਆਂ
ਫ਼ਿਰੋਜ਼ਪੁਰ, 11 ਸਤੰਬਰ 2026 (ਅਨੁਜ ਕੱਕੜ ਟੀਨੂੰ)
ਆਯੂਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਫ ਆਯੁਰਵੇਦ ਪੰਜਾਬ ਡਾਕਟਰ ਰਮਨ ਖੰਨਾ ਜੀ,ਡਾਇਰੈਕਟਰ ਆਫ ਹੋਮਿਓਪੈਥੀ ਪੰਜਾਬ ਡਾਕਟਰ ਹਰਿੰਦਰਪਾਲ ਸਿੰਘ ਜੀ,ਜ਼ਿਲਾ ਆਯੁਰਵੇਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾਕਟਰ ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਦੂਸਰਾ ਆਯੂਸ਼ ਕੈਂਪ, ਗੁਰਦੁਆਰਾ ਸਾਹਿਬ ਸੁਰ ਸਿੰਘ ਵਾਲਾ ਵਿਖੇ ਲਗਾਇਆ ਗਿਆ।
ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵਲੋਂ ਡਾਕਟਰ ਜਸਕੰਵਲਪ੍ਰੀਤ ਕੌਰ (ਐੱਸ.ਐਮ. ਓ), ਡਾਕਟਰ ਰਾਕੇਸ਼ ਗਰੋਵਰ ਅਤੇ ਸ੍ਰੀ ਸੁਖਪ੍ਰੀਤ ਸਿੰਘ, ਸ੍ਰੀਮਤੀ ਰੂਥ , ਸ੍ਰੀਮਤੀ ਬੇਅੰਤ ਕੌਰ ਉਪਵੈਦ, ਵਿਸ਼ਾਲ , ਬਲਵਿੰਦਰ ਸਿੰਘ , ਸੁਰਜੀਤ ਕੌਰ (ਯੋਗ ਇੰਸਟ੍ਰਕਟਰ)ਤੇ ਹੋਮੀਓਪੈਥੀ ਵਿਭਾਗ ਵੱਲੋਂ ਡਾਕਟਰ ਸਤਨਾਮ ਸਿੰਘ ਗਿੱਲ, ਬਲਜੀਤ ਸਿੰਘ , ਵਿਕਾਸ ਕੁਮਾਰ ਡਿਸਪੈਸਰ ਨੇ ਡਿਊਟੀ ਨਿਭਾਈ।
ਇਸ ਕੈਂਪ ਵਿੱਚ 538 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।

- September 11, 2026
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ
- September 11, 2026
ਦੂਸਰਾ ਆਯੂਸ਼ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਸੁਰ ਸਿੰਘ ਵਾਲਾ ਵਿਖੇ ਆਯੋਜਿਤ
- September 11, 2026