ਬਾਜੀਦਪੁਰ ਵਿਖੇ ਹਿੰਦੀ ਦਿਵਸ ਮਨਾਉਣ ਦੇ ਇਵਜ਼ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ ।
- 80 Views
- kakkar.news
- September 15, 2022
- Education Punjab
ਫਿਰੋਜਪੁਰ ( ਸੁਭਾਸ਼ ਕੱਕੜ) 14 ਸਤੰਬਰ 2022^ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸH ਏH ਐੱਸH ਨਗਰ ਮੋਹਾਲੀ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਬਾਜੀਦਪੁਰ ਵਿਖੇ ਹਿੰਦੀ ਦਿਵਸ ਮਨਾਉਣ ਦੇ ਇਵਜ਼ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਸੈਮੀਨਾਰ ਵਿੱਚ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ^ਸਹਿਤ^ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਿਸ ਏਕਤਾ ਉੱਪਲ ਜੀ ਨੇ ਹਿੰਦੀ ਦਿਵਸ ਦੇ ਸਬੰਧ ਵਿੱਚ ਸਕੂਲ ਦੇ ਬੱਚਿਆਂ ਨੂੰ ਜਾਗਰੂਕ ਕੀਤਾ । ਇਸ ਮੌਕੇ ਜੱਜ ਸਾਹਿਬ ਨੇ ਬੋਲਦਿਆਂ ਦੱਸਿਆ ਕਿ ਮਿਤੀ 14 ਸਤੰਬਰ 1948 ਨੂੰ ਹਿੰਦੀ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਅੱਜ ਤੱਕ ਇਸ ਰਾਸ਼ਟਰੀ ਭਾਸ਼ਾ ਦੇ ਸਨਮਾਨ ਵਿੱਚ ਹਿੰਦੀ ਦਿਵਸ ਮਨਾਇਆ ਜਾਂਦਾ ਹੈ । ਇਸ ਦੇ ਨਾਲ ਨਾਲ ਗੌਰਮਿੰਟ ਸਕੂਲ ਬਾਜੀਦਪੁਰ ਦੇ ਵਿਿਦਆਰਥੀਆਂ ਨੇ ਇਸ ਮੌਕੇ ਹਿੰਦੀ ਭਾਸ਼ਾ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਇਸੇ ਸਕੂਲ ਦੇ ਹਿੰਦੀ ਲੈਕਚਰਾਰ ਮਿਸ ਕਿਰਨ ਬਾਲਾ ਜੀ ਨੇ ਇਸ ਦਿਵਸ ਬਾਰੇ ਹੋਰ ਵਿਸਥਾਰ ਸਹਿਤ ਦੱਸਿਆ । ਇਸ ਤੋਂ ਇਲਾਵਾ ਜੱਜ ਸਾਹਿਬ ਦੇ ਨਾਲ ਗਏ ਪੈਨਲ ਐਡਵੋਕੇਟ ਮਿਸ ਦਮਨਪ੍ਰੀਤ ਕੌਰ ਨੇ ਇਸ ਦਫ਼ਤਰ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵਿਸਥਾਰ ਸਹਿਤ ਦੱਸਿਆ ਕਿ ਸਾਡੇ ਦਫ਼ਤਰ ਵੱਲੋਂ ਕਿਸੇ ਵੀ ਗਰੀਬ ਵਿਅਕਤੀ ਅਨੁਸੂਚਿਤ ਜਾਤੀ ਤੇ ਵਿਅਕਤੀ ਮਾਨਸਿਕ ਰੋਗੀ ਅਤੇ ਹਿਰਾਸਤ ਵਿੱਚ ਵਿਅਕਤੀਆਂ ਨੁੰ ਇਸ ਦਫ਼ਤਰ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਵਿੱਚ ਕਿਸੇ ਕਿਸਮ ਦਾ ਕੋਈ ਵੀ ਖਰਚਾ ਪ੍ਰਾਰਥੀ ਵੱਲੋਂ ਨਹੀਂ ਦਿੱਤਾ ਜਾਂਦਾ । ਇਸ ਤੋਂ ਬਾਅਦ ਐਡਵੋਕੇਟ ਸਾਹਿਬਾ ਨੇ ਸਥਾਈ ਲੋਕ ਅਦਾਲਤ ਬਾਰੇ ਵੀ ਵਿਸਥਾਰ ਸਹਿਤ ਦੱਸਿਆ ਕਿ ਇੱਥੇ ਜਨ ਉਪਯੋਗੀ ਸੇਵਾਵਾਂ ਨਾਲ ਸਬੰਧਤ ਕੇਸ ਲੱਗਦੇ ਹਨ ਜਿਨ੍ਹਾਂ ਵਿੱਚ ਪਾਣੀ ਬਿਜਲੀ ਅਤੇ ਟੈਲੀਫੋਨ ਆਦਿ ਦੇ ਕੇਸ ਲੱਗਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕ ਦਿਵਾਏ ਜਾਂਦੇ ਹਨ। ਇਸ ਤੋਂ ਇਲਾਵਾ ਐਡਵੋਕੇਟ ਸਾਹਿਬਾ ਨੇ ਮਿਡੀਏਸ਼ਨ ਸੈਂਟਰ ਅਤੇ ਵਿਕਟਮ ਕੰਪਨਸੇਸ਼ਨ ਸਕੀਮ ਬਾਰੇ ਵਿਸਥਾਰ ਸਹਿਤ ਦੱਸਿਆ । ਇਸ ਮੌਕੇ ਉਪਰੋਕਤ ਸਕੂਲ ਗੱਟੀ ਰਾਜੋ ਕੇ ਤੋਂ ਸ਼੍ਰੀ ਗੁਰਪ੍ਰੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਅਤੇ ਲੈਕਚਰਾਰ ਸ਼੍ਰੀਮਤੀ ਕੁਲਵੰਤ ਕੌਰ ਜੀ ਨੇ ਇਸ ਮੌਕੇ ਮੰਚ ਸੰਚਾਲਨ ਕੀਤਾ । ਅੰਤ ਵਿੱਚ ਪ੍ਰਿੰਸੀਪਲ ਸਾਹਿਬ ਨੇ ਜੱਜ ਸਾਹਿਬ ਦਾ ਇਸ ਸਕੂਲ ਵਿੱਚ ਆ ਕੇ ਹਿੰਦੀ ਦਿਵਸ ਮਨਾਉਣ ਬਾਰੇ ਤਹਿ ਦਿਲੋਂ ਧੰਨਵਾਦ ਕੀਤਾ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024