ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਜੈ ਹਿੰਦ ਦੇ ਨਾਅਰੇ ਲਗਵਾਉਂਦੇ ਹੋਏ ਪੂਰੇ ਜੋਰਸ਼ੋਰ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਕੀਤਾ ਪ੍ਰੇਰਿਤ
- 94 Views
- kakkar.news
- September 15, 2022
- Punjab Sports
ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਜੈ ਹਿੰਦ ਦੇ ਨਾਅਰੇ ਲਗਵਾਉਂਦੇ ਹੋਏ ਪੂਰੇ ਜੋਰਸ਼ੋਰ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਕੀਤਾ ਪ੍ਰੇਰਿਤ
ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ 100 ਮੀਟਰ ਦੌੜ ਲੜਕੇ/ਲੜਕੀਆਂ ਵਿੱਚੋਂ ਦਿਲਸ਼ਾਨ ਸਿੰਘ ਅਤੇ ਸੀਰਤ ਕੰਬੋਜ ਨੇ ਪਹਿਲਾ ਸਥਾਨ ਹਾਸਲ ਕੀਤਾ
ਵੱਖ-ਵੱਖ ਖੇਡਾਂ ਦੇ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਨੇ ਦਿੱਤੇ ਮੈਡਲ
ਫਾਜ਼ਿਲਕਾ 15 ਸਤੰਬਰ ਸੁਭਾਸ਼ ਕੱਕੜ
ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਅਧੀਨ ਜਿਲ੍ਹਾ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ (ਅੰਡਰ 14,ਅੰਡਰ 17,ਅੰਡਰ 21, 21-40 ਓਪਨ ਵਰਗ,40-50 ਸਾਲ ਓਪਨ ਵਰਗ ਅਤੇ 50+ ਓਪਨ ਵਰਗ) ਅੱਜ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ ਵਿਖੇ ਜੋਰਾਸ਼ੋਰਾ ਨਾਲ ਸ਼ੁਰੂ ਹੋਏ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਤੋਂ ਜੈ ਹਿੰਦ ਦੇ ਨਾਅਰੇ ਲਗਵਾਉਂਦੇ ਹੋਏ ਪੂਰੇ ਜੋਰਸ਼ੋਰ ਨਾਲ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਖਿਡਾਰੀਆਂ ਨੂੰ ਇਹਨਾਂ ਖੇਡਾਂ ਨੂੰ ਸੱਚੀ ਭਾਵਨਾਂ, ਅਨੁਸ਼ਾਸ਼ਨ ਅਤੇ ਸਹਿਣਸ਼ੀਲਤਾ ਨਾਲ ਖੇਡਣ ਦਾ ਸੰਦੇਸ਼ ਦਿੱਤਾ।
ਇਸ ਮੌਕੇ ਗੱਤਕਾ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਅਤੇ 100 ਮੀਟਰ ਐਥਲੈਟਿਕਸ ਲੜਕੇ/ਲੜਕੀਆਂ ਦਾ ਈਵੈਂਟ ਕਰਵਾਇਆ ਗਿਆ ਜਿਸ ਵਿੱਚੋਂ ਦਿਲਸ਼ਾਨ ਸਿੰਘ ਨੇ ਪਹਿਲਾ, ਅਰਾਮ ਨੇ ਦੂਜਾ ਅਤੇ ਸੰਨੀ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ 100ਮੀਟਰ ਦੌੜ ਵਿੱਚੋਂ ਸੀਰਤ ਕੰਬੋਜ ਨੇ ਪਹਿਲਾ, ਮਣਰੀਤ ਨੇ ਦੂਜਾ ਅਤੇ ਨੀਕਿਤਾਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਵੰਡੇ ਗਏ।
ਜ਼ਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਦੀਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਐਥਲੇਟਿਕਸ ਅੰਡਰ 14 ਦੀ 200 ਮੀਟਰ ਲੜਕੇ ਵਿੱਚੋਂ ਰਮਨ ਨੇ ਪਹਿਲਾ, ਰਿਹਾਨ ਨੇ ਦੂਜਾ ਅਤੇ ਕ੍ਰਿਸ਼ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ 200 ਮੀਟਰ ਵਿੱਚੋਂ ਸਰਿਤਾ ਨੇ ਪਹਿਲਾ ਨਿਕਿਤਾ ਨੇ ਦੂਜਾ ਅਤੇ ਅਨੂੰ ਨੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ਲੜਕੇ ਵਿੱਚੋਂ ਦਿਲਸ਼ਾਨ ਸਿੰਘ ਨੇ ਪਹਿਲਾ, ਅਰਮਾਨ ਸੰਧੂ ਨੇ ਦੂਜਾ ਅਤੇ ਲਵਪ੍ਰੀਤ ਸਿੰਘ ਤੀਜਾ ਸਥਾਨ ਕੀਤਾ ਅਤੇ ਲੜਕੀਆਂ ਵਿੱਚੋਂ ਨਵਦੀਪ ਨੇ ਪਹਿਲਾ, ਰਮਨਦੀਪ ਨੇ ਦੂਜਾ ਅਤੇ ਗੁਰਪ੍ਰੀਤ ਕੌਰ ਨੇ ਤੀਜਾ ਸਥਾਨ ਕੀਤਾ ਅਤੇ ਡਿਸਕਸ ਥ੍ਰੋ ਲੜਕੀਆਂ ਵਿੱਚੋਂ ਮੀਨਾਕਸ਼ੀ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ ਅਤੇ ਪ੍ਰਾਚੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕੁਸ਼ਤੀ 58 ਕਿਲੋ ਲੜਕੀਆਂ ਵਿੱਚੋਂ ਸਹਿਜਪ੍ਰੀਤ ਨੇ ਪਹਿਲਾ, ਸੁਨੀਧੀ ਨੇ ਦੂਜਾ ਅਤੇ ਹਰਸ਼ ਨੇ ਤੀਜਾ ਸਥਾਨ ਹਾਸਲ ਕੀਤਾ। 60 ਕਿਲੋ ਵਿੱਚੋਂ ਹਰਸ਼ ਨੇ ਪਹਿਲਾ, ਕੋਮਲ ਨੇ ਦੂਜਾ ਅਤੇ ਲਵਲੀ ਨੇ ਤੀਜਾ ਸਥਾਨ ਹਾਸਲ ਕੀਤਾ। 42 ਕਿਲੋ ਵਹਗ ਵਿੱਚੋਂ ਅੰਜਨਾ ਨੇ ਪਹਿਲਾ ਸਥਾਨ ਹਾਸਲ ਕੀਤਾ। 46 ਕਿਲੋ ਵਿੱਚੋਂ ਗੀਤਾ ਨੇ ਪਹਿਲਾ, ਆਂਸ਼ੀਕਾ ਨੇ ਦੂਜਾ ਅਤੇ ਈਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ।
ਵਾਲੀਬਾਲ ਲੜਕੇ ਵਿੱਚੋਂ ਰਾਜਪੂਰਾ ਅਬੋਹਰ ਦੀ ਟੀਮ ਜੈਤੂ ਰਹੀ ਅਤੇ ਲੜਕੀਆਂ ਵਾਲੀਬਾਲ ਵਿੱਚੋਂ ਵੀ ਰਾਜਪੂਰਾ ਅਬੋਹਰ ਦੀ ਟੀਮ ਜੈਤੂ ਰਹੀ। ਗੱਤਕੇ ਦੇ ਮੁਕਾਬਲਿਆਂ ਵਿੱਚ ਸੋਟੀ ਫਰੀ ਟੀਮ ਵਿੱਚ ਅਕਾਲ ਅਕਾਡਮੀ ਥੇਹ ਕਲੰਦਰ ਨੇ ਪਹਿਲਾ, ਕੋਨਫੀ ਇੰਟਰਨੈਸ਼ਨਲ ਸਕੂਲ ਫਾਜਿਲਕਾ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਸ਼ਤੀਰਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਸਿੰਗਲ ਸੋਟੀ ਟੀਮ ਵਿੱਚ ਅਕਾਲ ਅਕਾਡਮੀ ਨੇ ਪਹਿਲਾ, ਸਰਕਾਰੀ ਹਾਈ ਸਕੂਲ ਸ਼ਤੀਰਵਾਲਾ ਨੇ ਦੂਜਾ ਸਥਾਨ ਅਤੇ ਕੋਨਫੀ ਇੰਟਰਨੈਸ਼ਨਲ ਸਕੂਲ ਨੇ ਤੀਜਾ ਸਥਾਨ ਹਾਸਲ ਕੀਤ। ਵਿਅਕਤੀਗਤ ਸੋਟੀ ਫਰੀ ਵਿੱਚ ਅਨਮੋਲਪ੍ਰੀਤ ਕੌਰ ਥੇਹ ਕਲੰਦਰ ਨੇ ਪਹਿਲਾ, ਮੰਨਤ ਸਰਕਾਰੀ ਹਾਈ ਸਕੂਲ ਸ਼ਤੀਰਵਾਲਾ ਨੇ ਦੂਜਾ ਸਥਾਨ, ਅਤੇ ਮੁਸਕਾਨ ਕੋਨਫੀ ਇੰਟਰਨੈਸ਼ਨਲ ਸਕੂਲ ਫਾਜਿਲਕਾ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਸ਼੍ਰੀ ਹਰਪਿੰਦਰਜੀਤ ਸਿੰਘ ਕੁਸ਼ਤੀ ਕੋਚ , ਸ਼੍ਰੀ ਹਰਕਮਲ ਜੀਤ ਸਿੰਘ ਬੈਡਮਿੰਟਨ ਕੋਚ ਅਤੇ ਸ਼੍ਰੀ ਪਰਵਿੰਦਰ ਸਿੰਘ ਆਰਚਰੀ ਕੋਚ ਅਤੇ ਸ਼੍ਰੀ ਭੁਪਿੰਦਰ ਸਿੰਘ ਕੁਸ਼ਤੀ ਕੋਚ ਸ਼੍ਰੀ ਭੁਪਿੰਦਰ ਕੁਮਾਰ ਸੀਨੀਅਰ ਸਹਾਇਕ, ਸ਼੍ਰੀ ਕੁਨਾਲ ਕਲਰਕ ਸਮੇਤ ਦਫਤਰ ਜਿਲ੍ਹਾ ਖੇਡ ਅਫਸਰ ਫਾਜਿਲਕਾ ਦਾ ਸਮੂਹ ਸਟਾਫ ਹਾਜ਼ਰ ਸੀ।

