ਜੀਰਾ ਪੁਲਿਸ ਵੱਲੋਂ 557 ਗ੍ਰਾਮ ਹੈਰੋਇਨ ਸਮੇਤ ਦੋ ਤਸਕਰ ਗ੍ਰਿਫ਼ਤਾਰ
- 34 Views
- kakkar.news
- October 1, 2025
- Crime Punjab
ਜੀਰਾ ਪੁਲਿਸ ਵੱਲੋਂ 557 ਗ੍ਰਾਮ ਹੈਰੋਇਨ ਸਮੇਤ ਦੋ ਤਸਕਰ ਗ੍ਰਿਫ਼ਤਾਰ
ਫਿਰੋਜ਼ਪੁਰ /ਜੀਰਾ, 1 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੀ ਪੁਲਿਸ ਵਲੋਂ ਬੀਤੇ ਦਿਨੀ ਦੋ ਆਰੋਪੀਆਂ ਨੂੰ ਗਿਰਫ਼ਤਾਰ ਕਰ ਓਹਨਾ ਪਾਸੋਂ ਅੱਧਾ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੇ ਜਾਂ ਦਾ ਮਾਮਲਾ ਸਾਮਣੇ ਆਇਆ ਹੈ ।
ਕਰਾਈਮ ਰਿਪੋਰਟ ਤੋਂ ਮਿਲੀ ਜਾਣਕਾਰੀ ਮੋਤਾਬਿਕ ਇੰਸਪੈਕਟਰ ਗੁਰਮੀਤ ਸਿੰਘ, ਮੁਖ ਅਫਸਰ ਥਾਣਾ ਸਿਟੀ ਜੀਰਾ ਸਮੇਤ ਪੁਲਿਸ ਪਾਰਟੀ ਗਸਤ ‘ਤੇ ਸੀ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਸ਼ੇਰਾ ਵਾਲਾ ਚੌਕ ਨੇੜੇ ਪਹੁੰਚੀ ਤਾਂ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਕਰਨਬੀਰ ਸਿੰਘ ਉਰਫ ਕਰਨ ਪੁੱਤਰ ਸਰਬਜੀਤ ਸਿੰਘ ਅਤੇ ਸੁਖਮਨਦੀਪ ਸਿੰਘ ਉਰਫ ਕਾਕਾ ਪੁੱਤਰ ਮਨਜੀਤ ਸਿੰਘ, ਦੋਵੇਂ ਵਾਸੀ ਪਿੰਡ ਮਾੜੀ ਮੇਘਾ ਥਾਣਾ ਖਾਲੜਾ, ਜ਼ਿਲਾ ਤਰਨਤਾਰਨ, ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਅੱਜ ਵੀ ਨਹਿਰ ਪੁਲ ਸੂਆ ਮੱਲੋਕੇ ਰੋਡ ਜੀਰਾ ‘ਤੇ ਹੈਰੋਇਨ ਤਸਕਰੀ ਲਈ ਖੜ੍ਹੇ ਹਨ।
ਸੂਚਨਾ ਦੇ ਆਧਾਰ ‘ਤੇ ਪੁਲਿਸ ਵੱਲੋਂ ਉਕਤ ਥਾਂ ‘ਤੇ ਰੇਡ ਕਰਕੇ ਦੋਵੇਂ ਆਰੋਪੀਆਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਉਹਨਾਂ ਦੇ ਕਬਜ਼ੇ ਤੋਂ ਕੁੱਲ 557 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਨੇ ਦੋਵੇਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ NDPS ਐਕਟ ਦੇ ਤਹਿਤ ਕਮਰਸ਼ੀਅਲ ਰਿਕਵਰੀ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੀ ਤਫ਼ਤੀਸ਼ ਜਾਰੀ ਹੈ।



- October 15, 2025