ਜਿਲ੍ਹਾ ਪੱਧਰੀ ਖੇਡਾਂ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਸਾਨੋ-ਸ਼ੌਕਤ ਨਾਲ ਸਮਾਪਤ ਹੈਂਡਬਾਲ, ਨੈੱਟਬਾਲ ਅਤੇ ਕਿੱਕਬਾਕਸਿੰਗ ਖੇਡਾਂ 19 ਤੋਂ 20 ਸਤੰਬਰ ਤੱਕ ਕਰਵਾਈਆਂ ਜਾਣਗੀਆਂ
- 91 Views
- kakkar.news
- September 19, 2022
- Punjab Sports
ਜਿਲ੍ਹਾ ਪੱਧਰੀ ਖੇਡਾਂ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਸਾਨੋ-ਸ਼ੌਕਤ ਨਾਲ ਸਮਾਪਤ
ਹੈਂਡਬਾਲ, ਨੈੱਟਬਾਲ ਅਤੇ ਕਿੱਕਬਾਕਸਿੰਗ ਖੇਡਾਂ 19 ਤੋਂ 20 ਸਤੰਬਰ ਤੱਕ ਕਰਵਾਈਆਂ ਜਾਣਗੀਆਂ
ਫਾਜ਼ਿਲਕਾ/ਫਿਰੋਜਪੁਰ ( ਸੁਭਾਸ਼ ਕੱਕੜ) 18 ਸਤੰਬਰ
ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਅਧੀਨ ਜਿਲ੍ਹਾ ਪੱਧਰ ਟੂਰਨਾਮੈਂਟਾਂ ਦੇ ਤੀਜੇ ਦਿਨ ਲੜਕੇ/ਲੜਕੀਆਂ ਦੇ ਅੰਡਰ 21 ਦੇ ਖੇਡ ਮੁਕਾਬਲੇ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ ਵਿਖੇ ਕਰਵਾਏ ਗਏ। ਇਹ ਖੇਡ ਮੁਕਾਬਲੇ ਵੱਖ-ਵੱਖ ਖੇਡਾਂ ਵਿੱਚ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਲਾਲੋਵਾਲੀ ਅਤੇ ਨਹਿਰੂ ਸਟੇਡੀਅਮ ਬੈਡਮਿੰਟਨ ਹਾਲ ਅਬੋਹਰ ਵਿਖੇ ਕਰਵਾਏ ਜਾ ਰਹੇ ਹਨ ।
ਜਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਦੀਆਂ ਜਿਲ੍ਹਾ ਪੱਧਰੀ ਖੇਡਾਂ ਚੌਥੇ ਦਿਨ ਵਿੱਚ ਦਾਖਲ ਹੋ ਕੇ ਵੱਖ-ਵੱਖ ਖੇਡਾਂ ਵਿੱਚ ਸਮਾਪਤ ਹੋ ਗਈਆਂ। ਉਨ੍ਹਾ ਦੱਸਿਆ ਕਿ ਹੈਂਡਬਾਲ, ਅਤੇ ਨੈੱਟਬਾਲ ਦੇ ਖੇਡ ਮੁਕਾਬਲੇ ਮਿਤੀ 19 ਤੋਂ 20 ਸਤੰਬਰ ਤੱਕ ਸਸਸਸ ਅਬੋਹਰ ਵਿਖੇ ਅਤੇ ਕਿੱਕਬਾਸਿੰਗ ਦੇ ਖੇਡ ਮੁਕਾਬਲੇ ਰੈਡ ਰੋਜ਼ ਪਬਲਿਕ ਸਕੂਲ ਜੰਡਵਾਲਾ ਵਿਖੇ ਹੋਣੇ ਬਾਕੀ ਹਨ। ਅੱਜ ਦੇ ਖੇਡ ਮੁਕਾਬਲਿਆਂ ਵਿੱਚ ਗੱਤਕਾ ਗੇਮ ਵਿੱਚ ਕਿਰਨਦੀਪ ਕੌਰ, ਦੀਪਕ ਮਾਲਾ ਅਤੇ ਨਵਜੋਤ ਕੌਰ ਨੇ ਸਿੰਗਲ ਸੋਟੀ ਈਵੈਂਟ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਅਕਤੀਗਤ ਫਰੀ ਸੋਟੀ ਵਿੱਚ ਪ੍ਰਵੀਨ ਕੌਰ, ਨਵਜੋਤ ਕੌਰ ਅਤੇ ਅਨਮੋਲ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ।
ਗੱਤਕਾ ਲੜਕਿਆਂ ਦੇ ਮੁਕਾਬਲਿਆਂ ਵਿੱਚ ਵਿਅਕਤੀਗਤ ਸਿੰਗ ਸੋਟੀ ਵਿੱਚ ਪਰਮਪਾਲ ਸਿੰਘ ਜੇਤੂ ਰਹੇ ਅਤੇ ਵਿਅਕਤੀਗਤ ਫਰੀ ਸੋਟੀ ਵਿੱਚ ਅਰੁਣ ਅਤੇ ਦਿਲਮੋਹਿਤ ਸਿੰਘ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਗੱਤਕਾ ਲੜਕੀਆਂ ਸੋਟੀ ਫਰੀ ਵਿੱਚ ਐਮ.ਆਰ ਕਾਲਜ ਫਾਜ਼ਿਲਕਾ ਦੀ ਟੀਮ ਜੇਤੂ ਰਹੀ ਅਤੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਚੜ੍ਹਦੀਕਲਾ ਗੱਤਕਾ ਅਖਾੜਾ ਫਾਜ਼ਿਲਕਾ ਦੀ ਟੀਮ ਨੇ ਬਾਜੀ ਮਾਰੀ।
ਐਥਲੈਟਿਕਸ ਦੇ ਮੁਕਾਬਲਿਆਂ ਵਿੱਚ 21-40 ਉਮਰ ਵਰਗ 100 ਮੀਟਰ ਲੜਕਿਆਂ ਵਿੱਚ ਰਕੇਸ਼ ਕੁਮਾਰ ਨੇ ਪਹਿਲਾ, ਗੌਰਵ ਨੇ ਦੂਜਾ ਅਤੇ ਅਜੈ ਨੇ ਤੀਜਾ ਸਥਾਨ ਹਾਸਲ ਕੀਤਾ। 200 ਮੀਟਰ 21 ਤੋਂ 40 ਵਿੱਚ ਦਵਿੰਦਰ ਕੁਮਾਰ ਨੇ ਪਹਿਲਾ, ਵਿਨੋਦ ਕੁਮਾਰ ਨੇ ਦੂਜਾ ਅਤੇ ਅਜੈ ਨੇ ਤੀਜਾ ਸਥਾਨ ਹਾਸਲ ਕੀਤਾ। 200 ਮੀਟਰ ਲੜਕੀਆਂ 21 ਤੋਂ 40 ਵਿੱਚ ਸੁਖਵਿੰਦਰ ਕੌਰ ਨੇ ਪਹਿਲਾ, ਸੋਨੂੰ ਬਾਲਾ ਨੇ ਦੂਜਾ ਅਤੇ ਪਵਨ ਦੀਪ ਨੇ ਤੀਜਾ ਸਥਾਨ ਹਾਸਲ ਕੀਤਾ। 5000 ਮੀਟਰ 21 ਤੋਂ 40 ਵਿੱਚ ਮਨਮੋਹਨ ਸਿੰਘ ਨੇ ਪਹਿਲਾ, ਰਿੰਕੂ ਨੇ ਦੂਜਾ ਅਤੇ ਸੁਂਰਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 5000 ਮੀਟਰ ਲੜਕੀਆਂ ਵਿੱਚ ਮਨਦੀਪ ਕੌਰ ਨੇ ਪਹਿਲਾ ਅਤੇ ਪ੍ਰਵੀਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
110 ਮੀਟਰ ਹਰਡਲਜ ਲੜਕਿਆਂ ਦੇ ਮੁਕਾਬਲਿਆਂ ਵਿੱਚ ਸ਼ਵਨਪ੍ਰੀਤ ਸਿੰਘ ਨੇ ਪਹਿਲਾ, ਗੁਰਜੀਤ ਸਿੰਘ ਨੇ ਦੂਜਾ ਅਤੇ ਕਰਮਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਮੈਨ ਵਿੱਚ ਰਾਜ ਕੁਮਾਰ ਨੇ ਪਹਿਲਾ, ਸੁਭਾਸ਼ ਚੰਦਰ ਨੇ ਦੂਜਾ ਅਤੇ ਕਸ਼ਮੀਰ ਚੰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ 21 ਤੋਂ 40 ਪਿੰਕੀ ਨੇ ਪਹਿਲਾ, ਮੋਨੂੰ ਬਾਲਾ ਨੇ ਦੂਜਾ ਅਤੇ ਰੇਖਾ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾ 41 ਤੋਂ 50 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਹਰਮੀਤ ਸਿੰਘ ਨੇ ਪਹਿਲਾ, ਸੁਖਵਿੰਦਰ ਪਾਲ ਨੇ ਦੂਜਾ ਅਤੇ ਸੁਨੀਲ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ 41 ਤੋਂ 50 ਲੜਕੀਆਂ ਵਿੱਚ ਅਨੀਤਾ ਰਾਣੀ ਨੇ ਪਹਿਲਾ, ਕੁਸ਼ਲਿਆ ਦੇਵੀ ਨੇ ਦੂਜਾ ਅਤੇ ਜੋਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
800 ਮੀਟਰ 41 ਤੋਂ 50 ਵਿੱਚ ਲੜਕਿਆਂ ਦੇ ਮੁਕਾਬਲਿਆਂ ਵਿੱਚ ਮੱਖਣ ਸਿੰਘ ਨੇ ਪਹਿਲਾ, ਰਮੇਸ਼ ਕੁਮਾਰ ਨੇ ਦੂਜਾ, ਅਤੇ ਲਾਭ ਚੰਦ ਹਾਂਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਵੂਮੈਨ ਵਿੱਚ ਅਨੀਤਾ ਰਾਣੀ ਜੇਤੂ ਰਹੀ। 100 ਮੀਟਰ 41 ਤੋਂ 50 ਵੂਮੈਨ ਵਿੱਚ ਪ੍ਰਿਤਪਾਲ, ਸੁਨੀਤਾ ਰਾਣੀ ਅਤੇ ਨੀਤੂ ਰਾਣੀ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾ ਸਸਸਸ ਲਾਲੋਵਾਲੀ ਵਿਖੇ ਚੱਲ ਰਹੇ ਵੇਟਲਿਫਟਿੰਗ ਦੇ ਖੇਡ ਮੁਕਾਬਲਿਆਂ ਵਿੱਚ ਰਮਨਦੀਪ ਕੁਮਾਰ ਨੇ ਪਹਿਲਾ, ਸਾਜਨ ਕੁਮਾਰ ਨੇ ਦੂਜਾ ਅਤੇ ਗੁਰਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 67 ਕਿਲੋ ਵਿੱਚ ਹਰਮੀਤ ਸਿੰਘ ਨੇ ਪਹਿਲਾ ਅਤੇ ਰੋਹਿਤ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਾਸਕਿਟਬਾਲ 21 ਤੋਂ 40 ਦੀਆ ਖੇਡਾਂ ਵਿੱਚ ਫਾਜ਼ਿਲਕਾ ਰੋਇਲ ਕਲੱਬ ਨੇ ਪਹਿਲਾ, ਅਬੋਹਰ ਦੀ ਟੀਮ ਨੇ ਦੂਜਾ ਅਤੇ ਵਾਰਿਅਰ ਜਲਾਲਾਬਾਦ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾ ਖੇਡਾਂ ਦੇ ਨਾਲ ਅੱਜ ਹੈਂਡਬਾਲ, ਨੈੱਟਬਾਲ ਅਤੇ ਕਿੱਕਬਾਕਸਿੰਗ ਨੂੰ ਛੱਡ ਕੇ ਬਾਕੀ ਸਾਰੀਆਂ ਖੇਡਾਂ ਦੀ ਸਮਾਪਤੀ ਹੋ ਗਈ।
ਇਸ ਮੌਕੇ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਸ. ਖਜਾਨ ਸਿੰਘ, ਸ੍ਰੀ ਸੁਰਿੰਦਰ ਕੰਬੋਜ ਐਜੂਕੇਸ਼ਨ ਇੰਚਾਰਜ ਹਲਕਾ ਫਾਜ਼ਿਲਕਾ, ਸ੍ਰੀ ਅਕਾਸ਼ ਖੇੜਾ, ਸ੍ਰੀ ਰਜਿੰਦਰ ਜਲੰਧਰਾ, ਸ਼੍ਰੀ ਰਿਸ਼ੂ ਚੌਧਰੀ, ਸ੍ਰੀ ਸਾਜਨ ਖਰਬਟ, ਸ੍ਰੀ ਵਿਪਨ ਚਾਵਲਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਇਸ ਮੌਕੇ ਹਰਪਿੰਦਰਜੀਤ ਸਿੰਘ ਕੁਸ਼ਤੀ ਕੋਚ , ਸ਼੍ਰੀ ਭੁਪਿੰਦਰ ਸਿੰਘ ਕੁਸ਼ਤੀ ਕੋਚ, ਸ੍ਰੀ ਸੁਨੀਲ ਕੁਸ਼ਤੀ ਕੋਚ, ਸ਼੍ਰੀ ਭੁਪਿੰਦਰ ਕੁਮਾਰ ਸੀਨੀਅਰ ਸਹਾਇਕ, ਸ਼੍ਰੀ ਕੁਨਾਲ ਕਲਰਕ ਅਤੇ ਦਫਤਰ ਜਿਲ੍ਹਾ ਖੇਡ ਅਫਸਰ ਫਾਜਿਲਕਾ ਦਾ ਸਮੂਹ ਸਟਾਫ ਹਾਜ਼ਰ ਸੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024