ਮਨਦੀਪ ਕੁਮਾਰ ਮੌਂਟੀ ਤੀਸਰੀ ਵਾਰ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਚੁਣੇ ਗਏ
- 174 Views
- kakkar.news
- May 1, 2025
- Politics Punjab
ਫਿਰੋਜ਼ਪੁਰ, 1 ਮਈ 2025 (ਅਨੁਜ ਕੱਕੜ ਟੀਨੂੰ)
ਨਿਊਜ਼ 18 ਨਾਲ ਸੰਬੰਧਤ ਪ੍ਰਸਿੱਧ ਟੀਵੀ ਪੱਤਰਕਾਰ ਮਨਦੀਪ ਕੁਮਾਰ ਮੌਂਟੀ ਨੂੰ ਇਕ ਵਾਰ ਪ੍ਰੈਸ ਕਲੱਬ ਫਿਰੋਂਜ਼ਪੁਰ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। 2025-26 ਲਈ ਹੋਈਆਂ ਚੋਣਾਂ ਵਿੱਚ ਮੌਂਟੀ ਨੇ ਆਪਣੇ ਹਰੀਫ਼ ਮਲਕੀਅਤ ਸਿੰਘ ਨੂੰ 11 ਵੋਟਾਂ ਦੇ ਫਰਕ ਨਾਲ ਹਰਾ ਕੇ ਤੀਜੀ ਵਾਰ ਇਸ ਅਹੁਦੇ ‘ਤੇ ਕਬਜ਼ਾ ਜਮਾਇਆ।
ਪ੍ਰੈਸ ਕਲੱਬ ਫਿਰੋਜ਼ਪੁਰ ਦੇ 2024 -25 ਦੇ ਪ੍ਰਧਾਨ ਕਮਲ ਮਲਹੋਤਰਾ ਨੇ ਮਨਦੀਪ ਕੁਮਾਰ ਮੌਂਟੀ ਨੂੰ ਨਵੇਂ ਪ੍ਰਧਾਨ ਬਨਣ ਤੇ ਮੁਬਾਰਕਬਾਦ ਦਿੱਤੀ । ਓਹਨਾ ਦਸਿਆ ਕਿ ਪ੍ਰੈਸ ਕਲੱਬ ਫਿਰੋਜ਼ਪੁਰ ਵਿਚ ਹਰ ਸਾਲ ਨਵਾਂ ਪ੍ਰਧਾਨ ਚੁਣਿਆ ਜਾਂਦਾ ਹੈ ਅਤੇ ਇਸ ਵਾਰ 2025 -26 ਦੀਆਂ ਚੋਣਾਂ ਲਈ ਕਲੱਬ ਦੀ ਮੀਟਿੰਗ ਰੱਖੀ ਗਈ ਅਤੇ ਫਿਰ ਚੋਂਣਾ ਹੋਇਆ ।ਸਾਬਕਾ ਪ੍ਰਧਾਨ ਕਮਲ ਮਲਹੋਤਰਾ ਨੇ ਆਪਣੇ ਕਾਰਜਕਾਲ ਦੌਰਾਨ ਹੋਈ ਕਿਸੇ ਵੀ ਗਲਤੀ ਲਈ ਮੁਆਫ਼ੀ ਮੰਗਦਿਆਂ ਕਾਰਜਕਾਰਨੀ ਮੈਂਬਰਾਂ ਅਤੇ ਕਲੱਬ ਦੇ ਮੈਂਬਰਾਂ ਦਾ ਵੱਖ-ਵੱਖ ਉਤਰਾਅ-ਚੜ੍ਹਾਅ ਦੇ ਬਾਵਜੂਦ ਸਾਲ ਭਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਜਿੱਤ ਮਗਰੋਂ ਆਪਣੇ ਸੰਬੋਧਨ ਵਿੱਚ ਮਨਦੀਪ ਮੌਂਟੀ ਨੇ ਕਿਹਾ, “ਮੈਨੂੰ ਤੀਸਰੀ ਵਾਰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਇਹ ਮੇਰੇ ਲਈ ਮਾਣ ਦੀ ਗੱਲ ਹੈ। ਮੈਂ ਯਕੀਨੀ ਬਣਾਵਾਂਗਾ ਕਿ ਕਲੱਬ ਦੇ ਹਰ ਮੈਂਬਰ ਦੀ ਆਵਾਜ਼ ਉਚੀ ਸੁਣੀ ਜਾਵੇ ਅਤੇ ਸਭ ਨੂੰ ਨਿਆਂ ਮਿਲੇ। ਕਲੱਬ ਦੇ ਹਿੱਤਾਂ ਅਤੇ ਵਿਕਾਸ ਲਈ ਮੇਰੀ ਪਹਿਲੀ ਤਰਜੀਹ ਰਹੇਗੀ।”
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਆਪਣੀ ਨਵੀਂ ਟੀਮ ਨਾਲ ਮਿਲ ਕੇ ਪ੍ਰੈਸ ਕਲੱਬ ਦੀ ਸਰਗਰਮੀਆਂ ਨੂੰ ਹੋਰ ਉੱਚਾਈਆਂ ‘ਤੇ ਲਿਜਾਣ ਦੀ ਕੋਸ਼ਿਸ਼ ਕਰਨਗੇ। ਮੌਂਟੀ ਨੇ ਇਹ ਵੀ ਦੱਸਿਆ ਕਿ ਉਹ ਕਲੱਬ ਵਿੱਚ ਨਵੇਂ ਵਿਚਾਰਾਂ ਅਤੇ ਸੁਝਾਵਾਂ ਨੂੰ ਉਤਸ਼ਾਹਤ ਕਰਨਗੇ, ਤਾਂ ਜੋ ਕਲੱਬ ਇੱਕ ਮਜ਼ਬੂਤ ਅਤੇ ਸਾਰਥਕ ਪਲੇਟਫਾਰਮ ਵਜੋਂ ਵਿਕਸਿਤ ਹੋ ਸਕੇ।


