Trending Now
#ਕੌਮੀ ਲੋਕ ਅਦਾਲਤ ਵਿੱਚ 12994 ਕੇਸਾਂ ਦਾ ਕੀਤਾ ਗਿਆ ਨਿਪਟਾਰਾ—ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜੁਪਰ।
#ਜ਼ਿਲ੍ਹੇ ਵਿੱਚ ਚੋਣਾਂ ਦੇ ਮੱਦੇਨਜ਼ਰ 14 ਤੋਂ 15 ਦਸੰਬਰ 2025 ਸਵੇਰੇ 10:00 ਵਜੇ ਤੱਕ “ਡਰਾਈ ਡੇ” ਘੋਸ਼ਿਤ
#ਸਿੱਖਿਆ ਵਿਭਾਗ ਵੱਲੋਂ 20 ਦਸੰਬਰ ਨੂੰ ਮੈਗਾ ਪੀ.ਟੀ.ਐਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੱਧਰ ’ਤੇ ਟ੍ਰੇਨਿੰਗਾਂ ਦੀ ਸ਼ੁਰੂਆਤ ਕੀਤੀ
#ਨਵੇਂ ਦਾਖਲਿਆਂ ਤੇ ਗਰਾਂਟਾਂ ਸਬੰਧੀ ਬੀਪੀਈਓ ਫ਼ਿਰੋਜ਼ਪੁਰ-1 ਵੱਲੋਂ ਸਕੂਲ ਮੁਖੀਆਂ ਨਾਲ ਮੀਟਿੰਗ
#ਫਿਰੋਜ਼ਪੁਰ ਕੇਂਦਰੀ ਜੇਲ ’ਚ ਤਲਾਸ਼ੀ ਦੌਰਾਨ ਮੋਬਾਈਲ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ
#ਯੂਨੀਅਨ ਬੈਂਕ ਆਫ ਇੰਡੀਆ ਦੀ ਨਵੀਂ ਬਣੀ ਸ਼ਾਖਾ ਦਾ ਉਦਘਾਟਨ
#ਵੁਈ ਆਰ ਵਨ ਸੰਗਠਨ ਵੱਲੋਂ ਇੱਕ ਤੂਫਾਨੀ ਮਹੀਨਾਵਾਰ ਮੀਟਿੰਗ ਕੀਤੀ ਗਈ।
#ਫਿਰੋਜ਼ਪੁਰ ਵਿੱਚ ਲੁਟੇਰਿਆਂ ਦੇ ਹੌਸਲੇ ਬੁਲੰਦ, ਦਿਨਦਿਹਾੜੇ ਖੋਹ ਦੀ ਵਾਰਦਾਤ
#फिरोजपुर मंडल द्वारा कोहरे के दौरान रेलगाड़ियों की समयपालानता को बनाए रखने के लिए कई कदम उठाए गए है
#ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਡੇਅਰੀ ਵਿਕਾਸ ਵਿਭਾਗ ਵੱਲੋਂ ਐਸ.ਸੀ ਸਿਖਿਆਰਥੀਆਂ ਲਈ ਦੋ ਹਫਤੇ ਦਾ ਬੈਚ ਸ਼ੁਰੂ – ਹਾਂਡਾ
- 205 Views
- kakkar.news
- September 20, 2022
- Agriculture
ਡੇਅਰੀ ਵਿਕਾਸ ਵਿਭਾਗ ਵੱਲੋਂ ਐਸ.ਸੀ ਸਿਖਿਆਰਥੀਆਂ ਲਈ ਦੋ ਹਫਤੇ ਦਾ ਬੈਚ ਸ਼ੁਰੂ – ਹਾਂਡਾ
ਫ਼ਿਰੋਜ਼ਪੁਰ (ਸੁਭਾਸ਼ ਕੱਕੜ) 20 ਸਤੰਬਰ :
ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਕੁਲਦੀਪ ਸਿੰਘ ਜੱਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ / ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਐਸ.ਸੀ. ਸਿਖਿਆਰਥੀਆਂ ਲਈ ਦੋ ਹਫਤੇ ਦਾ ਮੁਫਤ ਸਿਖਲਾਈ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਸਿਖਿਆਰਥੀ ਡੇਅਰੀ ਸਿਖਲਾਈ ਕੇਂਦਰ, ਗਿੱਲ ਅਤੇ ਡੇਅਰੀ ਸਿਖਲਾਈ ਕੇਂਦਰ ਤਰਨਤਾਰਨ ਵਿਖੇ ਟ੍ਰੇਨਿੰਗ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਫਿਰੋਜ਼ਪਰ ਰਣਦੀਪ ਕੁਮਾਰ ਹਾਂਡਾ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਭਾਗ ਲੈਣ ਵਾਲਾ ਸਿਖਿਆਰਥੀ ਐਸ.ਸੀ. ਜਾਤੀ ਨਾਲ ਸਬੰਧਤ ਹੋਵੇ, ਪੇਂਡੂ ਖੇਤਰ ਦਾ ਵਸਨੀਕ ਹੋਵੇ, ਘੱਟੋ-ਘੱਟ ਪੰਜਵੀ ਪਾਸ ਹੋਵੇ, ਉਮਰ 18 ਸਾਲ ਤੋਂ ਵੱਧ ਹੋਵੇ ਅਤੇ 50 ਸਾਲ ਤੋਂ ਘੱਟ ਹੋਵੇ। ਚਾਹਵਾਨ ਸਿਖਿਆਰਥੀ ਆਪਣੇ ਦਸਤਾਵੇਜ ਜਿਵੇਂ ਯੋਗਤਾ ਸਰਟੀਫਿਕੇਟ, ਅਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਦਫਤਰ ਵਿੱਚ ਆਉਣ ਇਸ ਸਕੀਮ ਅਧੀਨ ਭਾਗ ਲੈਣ ਵਾਲੇ ਐਸ.ਸੀ. ਸਿਖਿਆਰਥੀਆਂ ਨੂੰ ਵਿਭਾਗ ਵੱਲੋਂ 3500 ਰੁਪਏ ਵਜੀਫਾ ਵੀ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਡੇਅਰੀ ਯੂਨਿਟ ਬਣਾਉਣ ‘ਤੇ 33 ਫੀਸਦ ਸਬਸਿਡੀ ਵੀ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਚਾਹਵਾਨ ਜ਼ਿਲ੍ਹੇ ਦੇ ਕਾਰਜਕਾਰੀ ਅਫਸਰ ਕਪਲਮੀਤ ਸਿੰਘ ਸੰਧੂ ਨਾਲ ਮੋਬਾਇਲ ਨੰ. 97793-52959 ‘ਤੇ ਸੰਪਰਕ ਕਰ ਸਕਦੇ ਹਨ।
Categories

Recent Posts