Trending Now
#ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਹਾਈਮਾਸਟਾਂ ਤੇ ਐਲ.ਈ.ਡੀ ਲਾਈਟਾਂ ਦਾ ਕੀਤਾ ਉਦਘਾਟਨ
#ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਸਮਾਰਟ ਸਕੂਲ ਲੂੰਬੜੀ ਵਾਲਾ ਵਿਖੇ ਕਰਵਾਏ ਗਏ ਮੁਕਾਬਲੇ
#ਸੀਮਾ ਸੁਰੱਖਿਆ ਬਲ ਅਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ ‘ਤੇ ਨਸ਼ਿਆਂ ਵਿਰੁੱਧ ਕੀਤਾ ਗਿਆ ਜਾਗਰੂਕ
#ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦਾਣਾ ਮੰਡੀ ਖਾਈ ਫੇਮੇ ਕੀ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
#ਵਿਸਾਖੀ ਮੌਕੇ ਮੇਲੇ ਲਈ 13 ਅਪ੍ਰੈਲ ਨੂੰ ਫਿਰੋਜ਼ਪੁਰ ਛਾਵਣੀ-ਹੁਸੈਨੀਵਾਲਾ ਦਰਮਿਆਨ ਚੱਲਣਗੀਆਂ 6 ਜੋੜੀਆਂ ਸਪੈਸ਼ਲ ਰੇਲਗੱਡੀਆਂ
#ਮਮਦੋਟ ਥਾਣੇ ਦੇ ਐਸਐਚਓ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
#ਵੇਰਕਾ ਫ਼ਿਰੋਜ਼ਪੁਰ ਡੇਅਰੀ ਨੇ ਕੀਤਾ ਦੁੱਧ ਖਰੀਦ ਭਾਅ ਵਿੱਚ 25 ਰੁਪਏ ਪ੍ਰਤੀ ਕਿੱਲੋ ਫੈਟ ਵਾਧਾ
#ਅਧਿਆਪਕ ਜਥੇਬੰਦੀਆਂ ਨੇ ਮਸਲਿਆਂ ਦੇ ਹੱਲ ਲਈ ਸਿੱਖਿਆ ਮੰਤਰੀ ਵੱਲ ਭੇਜਿਆ ‘ਮੰਗ ਪੱਤਰ’
#ਨਸ਼ੇ ਅਤੇ ਗੈਰਕਾਨੂੰਨੀ ਹਥਿਆਰਾਂ ਖ਼ਿਲਾਫ਼ ਐਕਸ਼ਨ — ਫਿਰੋਜ਼ਪੁਰ ‘ਚ ਪੁਲਿਸ ਵੱਲੋਂ 10 ਗਿਰਫ਼ਤਾਰ
#ਵਧੀਕ ਡਿਪਟੀ ਕਮਿਸ਼ਨਰ ਨੇ ਗਰਮੀ ਦੀ ਲਹਿਰ ਅਤੇ ਲੂ ਸਬੰਧੀ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਡੇਅਰੀ ਵਿਕਾਸ ਵਿਭਾਗ ਵਿੱਚ ਚੱਲ ਰਹੀ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦਲਿਤ ਮਹਿਲਾਵਾਂ- ਡਿਪਟੀ ਕਮਿਸ਼ਨਰ
- 213 Views
- kakkar.news
- September 22, 2022
- Agriculture Punjab
ਡੇਅਰੀ ਵਿਕਾਸ ਵਿਭਾਗ ਵਿੱਚ ਚੱਲ ਰਹੀ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦਲਿਤ ਮਹਿਲਾਵਾਂ- ਡਿਪਟੀ ਕਮਿਸ਼ਨਰ
– ਘਰ-ਘਰ ਰੁਜ਼ਗਾਰ ਸਕੀਮ ਅਧੀਨ ਦਿੱਤੀ ਜਾ ਰਹੀ ਹੈ ਮੁਫ਼ਤ ਸਿਖਲਾਈ
ਫਿਰੋਜ਼ਪੁਰ, 22 ਸਤੰਬਰ :
ਸੁਭਾਸ਼ ਕੱਕੜ
ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਘਰ-ਘਰ ਰੁਜ਼ਗਾਰ ਸਕੀਮ ਅਧੀਨ ਦਲਿਤ ਵਰਗ ਨਾਲ
ਸਬੰਧਿਤ ਮਹਿਲਾਵਾਂ ਨੂੰ ਵਿਸ਼ੇਸ਼ ਪ੍ਰੋਗਰਾਮ ਅਧੀਨ ਡੇਅਰੀ ਸਿਖਲਾਈ ਦੇ ਕੇ ਬੈਂਕਾਂ ਤੋਂ ਘੱਟ ਵਿਆਜ ਦਰਾਂ 'ਤੇ ਕਰਜਾ ਦਿਵਾਉਣਾ ਅਤੇ
ਉਸ ਤੇ 33 ਪ੍ਰਤੀਸ਼ਤ ਸਬਸਿਡੀ ਦੀ ਵੀ ਵਿਵਸਥਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮ੍ਰਿਤ ਸਿੰਘ ਵੱਲੋਂ ਸਾਂਝੀ ਕੀਤੀ ਗਈ।
ਉਨ੍ਹਾਂ ਦਲਿਤ ਵਰਗ ਨਾਲ ਸਬੰਧਿਤ ਮਹਿਲਾਵਾਂ ਦਾ ਡੇਅਰੀ ਵਿਕਾਸ ਵਿਭਾਗ ਵਿੱਚ ਚੱਲ ਰਹੀ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ
ਵਧੇਰੇ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਹਾਂਡਾ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਮਹਿਲਾਵਾਂ ਨੂੰ ਬਿਲਕੁਲ
ਮੁਫਤ ਸਿਖਲਾਈ ਅਤੇ 3500/- ਵਜੀਫਾ ਅਤੇ ਖਾਣੇ ਦਾ ਪ੍ਰਬੰਧ ਵੀ ਵਿਭਾਗ ਕਰਵਾ ਰਿਹਾ ਹੈ। ਸਿਖਲਾਈ ਕਰਨ ਉਪਰੰਤ ਮਹਿਲਾਵਾਂ ਨੂੰ ਬੈਂਕਾਂ
ਤੋਂ ਘੱਟ ਵਿਆਜ ਦਰਾਂ 'ਤੇ ਕਰਜੇ ਦਿਵਾਏ ਜਾਣਗੇ ਅਤੇ 33 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਮਹਿਲਾਵਾਂ ਦਫਤਰ
ਡਿਪਟੀ ਡਾਇਰੈਟਰ ਡੇਅਰੀ ਬਲਾਕ ਏ ਡੀਸੀ ਕੰਪਲੈਕਸ ਮੋਬਾਈਲ ਨੰ. 9779352959 'ਤੇ ਸੰਪਰਕ ਕਰਕੇ ਇਸ ਸਕੀਮ ਦਾ ਲਾਭ ਲੈ ਸਕਦੇ
ਹਨ।
Categories

Recent Posts
