-ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਦੇ ਮੱਦੇਨਜਰ ਸਿਹਤ ਮਹਿਕਮੇ ਵੱਲੋਂ ਸਲਾਹਕਾਰੀ ਜਾਰੀ —ਜੇ ਨਾ ਰੱਖੀ ਸਾਵਧਾਨੀ ਤਾਂ ਧੂੰਆਂ ਪਵੇਗਾ ਭਾਰੀ
- 150 Views
- kakkar.news
- November 5, 2023
- Agriculture Health Punjab
—ਜੇ ਨਾ ਰੱਖੀ ਸਾਵਧਾਨੀ ਤਾਂ ਧੂੰਆਂ ਪਵੇਗਾ ਭਾਰੀ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਸ ਸਲਾਹ ਦਾ ਪਾਲਣ ਕਰਨ ਦੇ ਨਾਲ ਨਾਲ ਮੁੜ ਤੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਪ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਇਹ ਪ੍ਰਦੁਸ਼ਨ ਉਨ੍ਹਾਂ ਦੀ ਖੁਦ ਦੀ ਸਿਹਤ, ਉਨ੍ਹਾਂ ਦੇ ਬਜੁਰਗਾਂ ਅਤੇ ਬੱਚਿਆਂ ਦੀ ਸਿਹਤ ਤੇ ਵੀ ਮਾਰੂ ਅਸਰ ਪਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਪਰਾਲੀ ਦਾ ਇਹ ਧੂੰਆ ਹੁਣ ਮਨੁੱਖਤਾ ਲਈ ਖਤਰਾ ਬਣ ਗਿਆ ਹੈ ਅਤੇ ਪਰਜਾ ਪਾਲਕ ਕਿਸਾਨਾਂ ਨੂੰ ਪਰਾਲੀ ਸਾੜਕੇ ਇਸ ਮਨੁੱਖਤਾ ਵਿਰੋਧੀ ਕਾਰਜ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਹੈ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਕਵਿਤਾ ਨੇ ਦੱਸਿਆ ਕਿ ਇਸ ਧੂੰਏ ਦਾ ਨੁਕਸਾਨ ਵੈਸੇ ਤਾਂ ਹਰੇਕ ਮਨੁੱਖ ਅਤੇ ਜੀਵ ਜੰਤ ਨੂੰ ਹੈ ਪਰ ਇਹ ਛੋਟੇ ਬੱਚੇ, ਬਜ਼ੁਰਗ, ਸ਼ੂਗਰ, ਦਿਲ ਦੀਆਂ ਬਿਮਾਰੀਆਂ, ਦਮਾ ਜਾਂ ਸਾਹ ਨਾਲੀ ਦੀਆਂ ਪੁਰਾਣੀਆਂ ਰੁਕਾਵਟਾਂ ਵਾਲੀਆਂ ਬਿਮਾਰੀਆਂ ਵਰਗੀਆਂ ਸਥਿਤੀਆਂ ਵਾਲੇ ਲੋਕਾਂ ਲਈ ਘਾਤਕ ਸਾਬਤ ਹੋ ਸਕਦਾ ਹੈ।ਹਵਾ ਪ੍ਰਦੂਸ਼ਣ ਤੁਹਾਡੀ ਉਮਰ ਅਤੇ ਜੀਵਨ ਦੀ ਗੁਣਵੱਤਾ ਨੂੰ ਘਟਾ ਸਕਦਾ ਹੈ।
__________
ਹਵਾ ਪ੍ਰਦੂਸ਼ਣ ਦੇ ਚਿੰਨ੍ਹ ਅਤੇ ਲੱਛਣ
___________
ਬਚਾਓ ਲਈ ਕੀ ਕਰੀਏ
____________
ਇਹ ਸਾਵਧਾਨੀਆਂ ਰੱਖੋ
_______
ਗਰਭਵਤੀ ਔਰਤਾਂ ਤੇ ਪ੍ਰਭਾਵ
ਇਸ ਹਵਾ ਪ੍ਰਦੂਸ਼ਨ ਦਾ ਗਰਭਵਤੀ ਔਰਤਾਂ ਤੇ ਬਹੁਤ ਮਾੜਾ ਪ੍ਰਭਾਵ ਪੈ ਸਕਦਾ ਹੈ ਅਤੇ ਉਹ ਖੁਦ ਜਾਂ ਉਨ੍ਹਾਂ ਦਾ ਬੱਚਾ ਗੰਭੀਰ ਰੂਪ ਨਾਲ ਪ੍ਰਭਾਵਿਤ ਹੋ ਸਕਦਾ ਹੈ। ਇਸ ਨਾਲ ਜੁੜੇ ਜੋਖਮਾਂ ਵਿਚ ਸ਼ਾਮਿਲ ਹੈ: ਘੱਟ ਵਜਨ ਦੇ ਬੱਚੇ ਦਾ ਜਨਮ, ਮਰੇ ਹੋਏ ਬੱਚੇ ਦਾ ਜ਼ਨਮ ਅਤੇ ਬੱਚੇ ਵਿਚ ਗੰਭੀਰ ਜਮਾਂਦਰੂ ਨੁਕਸ।
________
ਫੇਸ ਮਾਸਕ ਦੀ ਵਰਤੋਂ
ਇਸ ਸਥਿਤੀ ਵਿਚ ਫੇਸ ਮਾਸਕ ਹਰ ਕਿਸੇ ਲਈ ਫਾਇਦੇਮੰਦ ਹੋ ਸਕਦਾ ਹੈ। ਟੀ 95 ਮਾਸਕ ਨਿਯਮਤ ਮਾਸਕ ਨਾਲੋਂ ਬਿਹਤਰ ਸੁਰੱਖਿਆ ਪ੍ਰਦਾਨ ਕਰਦੇ ਹਨ। ਬਜ਼ੁਰਗਾਂ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਵਾਲੇ ਵਿਅਕਤੀਆਂ ਨੂੰ ਟੀ 95 ਮਾਸਕ ਨੂੰ ਤਰਜੀਹ ਦੇਣੀ
ਚਾਹੀਦੀ ਹੈ। ਬਾਹਰ ਜਾਣ ਵੇਲੇ ਹਮੇਸ਼ਾ ਸਾਫ਼ ਅਤੇ ਚੰਗੀ ਤਰ੍ਹਾਂ ਫਿੱਟ ਫੇਸ ਮਾਸਕ ਪਾਓ। ਨੱਕ ਉੱਤੇ ਕੱਪੜੇ ਦਾ ਮਾਸਕ ਪਹਿਨਣ ਦੀ ਪ੍ਰਭਾਵਸ਼ੀਲਤਾ ਸੀਮਤ ਹੈ।
________
ਇਹ ਵੀ ਕਰੋ
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਹਵਾ ਪ੍ਰਦੁ਼ਸ਼ਨ ਨੂੰ ਘੱਟ ਕਰਨ ਕਿਸਾਨਾਂ ਦੇ ਨਾਲ ਨਾਲ ਸਮਾਜ ਦੇ ਹਰ ਵਿਅਕਤੀ ਲਈ ਜਰੂਰੀ ਹੈ ਅਤੇ ਉਸਦੀ ਜਿੰਮੇਵਾਰੀ ਹੈ। ਇਸ ਲਈ ਹਰੇਕ ਵਿਅਕਤੀ ਨੂੰ ਉਹ ਸਾਰੇ ਕਦਮ ਚੁੱਕਣੇ ਚਾਹੀਦੇ ਹਨ ਜਿਸ ਨਾਲ ਹਵਾ ਪ੍ਰਦੁਸ਼ਨ ਨੂੰ ਘੱਟ ਕਰਨ ਵਿਚ ਸਹਿਯੋਗ ਹੋਵੇ। ਉਨ੍ਹਾਂ ਨੇ ਕਿਹਾ ਕਿ ਕਾਰ ਪੂਲਿੰਗ ਕਰਕੇ ਜਾਂ ਬੱਸਾਂ ਟ੍ਰੇਨਾਂ ਰਾਹੀਂ ਸਫਰ ਕਰਕੇ ਵੀ ਅਸੀਂ ਹਵਾ ਪ੍ਰਦੂਸ਼ਨ ਨੂੰ ਘੱਟ ਕਰਨ ਵਿਚ ਯੌਗਦਾਨ ਪਾ ਸਕਦੇ ਹਾਂ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024