ਅਸਲੇ ਨੂੰ ਪ੍ਰਮੋਟ ਕਰਦੇ ਗੀਤ ਨੂੰ ਰਿਲੀਜ਼ ਕਰਨ ‘ਤੇ ਗਾਇਕ ਤਾਰੀ ਕਾਸਾਪੁਰੀਆ ਖ਼ਿਲਾਫ਼ ਮਾਮਲਾ ਦਰਜ, ਪ੍ਰੋਡਿਊਸਟਰ ਤੇ ਮਿਊਜ਼ਿਕ ਕੰਪਨੀ ‘ਤੇ ਵੀ ਹੋਵੇਗੀ ਕਾਰਵਾਈ
- 64 Views
- kakkar.news
- November 20, 2022
- Crime Punjab
ਅਸਲੇ ਨੂੰ ਪ੍ਰਮੋਟ ਕਰਦੇ ਗੀਤ ਨੂੰ ਰਿਲੀਜ਼ ਕਰਨ ‘ਤੇ ਗਾਇਕ ਤਾਰੀ ਕਾਸਾਪੁਰੀਆ ਖ਼ਿਲਾਫ਼ ਮਾਮਲਾ ਦਰਜ, ਪ੍ਰੋਡਿਊਸਟਰ ਤੇ ਮਿਊਜ਼ਿਕ ਕੰਪਨੀ ‘ਤੇ ਵੀ ਹੋਵੇਗੀ ਕਾਰਵਾਈ
ਜਗਰਾਓਂ 20 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੀਤਾਂ ਵਿਚ ਹਥਿਆਰਾਂ ਨੂੰ ਪ੍ਰਮੋਟ ਕਰਨ ‘ਤੇ ਲਗਾਈ ਪਾਬੰਦੀ ਤੋਂ ਬਾਅਦ ਜਗਰਾਓਂ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ‘ਡੱਬ ਵਿਚ ਰੱਖੀਦਾ 32 ਬੋਰ’ ਗੀਤ ਗਾਉਣ ਵਾਲੇ ਗਾਇਕ, ਪ੍ਰੋਡਿਊਸਰ ਅਤੇ ਮਿਊਜ਼ਿਕ ਕੰਪਨੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ। ਦੇਰ ਸ਼ਾਮ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਅਧੀਨ ਪੈਂਦੇ ਥਾਣਾ ਸਦਰ ਰਾਏਕੋਟ ਵਿਖੇ ਦਰਜ ਮੁਕੱਦਮੇ ਦੇ ਨਾਲ ਹੀ ਪੁਲਿਸ ਨੇ ਉਕਤ ਗਾਇਕ, ਪ੍ਰੋਡਿਊਸਰ ਅਤੇ ਮਿਊਜ਼ਿਕ ਕੰਪਨੀ ਦੇ ਮਾਲਕਾਂ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਬਣਦਿਆਂ ਟੀਮਾਂ ਬਣਾਈਆਂ ਗਈਆਂ।ਪ੍ਰਾਪਤ ਜਾਣਕਾਰੀ ਅਨੁਸਾਰ ਪਾਬੰਦੀ ਦੇ ਬਾਵਜੂਦ ਬੀਤੇ ਦਿਨੀਂ ਪ੍ਰੋਡਿਊਸਰ ਸੱਤਾ ਡੀਕੇ, ਗਾਇਕ ਤਾਰੀ ਕਾਸਾਪੁਰੀਆ ਵੱਲੋਂ ‘32 ਬੋਰ’ ਟਾਈਟਲ ਤਹਿਤ ਆਪਣਾ ਗੀਤ ‘ਡੱਬ ਵਿਚ ਰੱਖੀਦਾ 32 ਬੋਰ’ ਸ਼ੋਸਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਇਹ ਗੀਤ ਵਾਇਰਲ ਹੁੰਦਿਆਂ ਹੀ ਜਗਰਾਓਂ ਦੇ ਐਸਐਸਪੀ ਹਰਜੀਤ ਸਿੰਘ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਤੁਰੰਤ ਇਸ ਮਾਮਲੇ ਵਿਚ ਉਕਤ ਪ੍ਰੋਡਿਊਸਰ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਪ੍ਰੋਡਿਊਸਰ ਸੱਤਾ ਡੀਕੇ ਜੋ ਕਿ ਰਾਏਕੋਟ ਸਬ- ਡਵੀਜ਼ਨ ਅਧੀਨ ਪੈਂਦੇ ਪਿੰਡ ਭੈਣੀ ਦਰੇੜਾ ਦਾ ਰਹਿਣ ਵਾਲਾ ਹੈ, ਜਿਸ ’ਤੇ ਉਕਤ ਪਿੰਡ ਨੂੰ ਲੱਗਦੇ ਥਾਣਾ ਸਦਰ ਰਾਏਕੋਟ ਦੀ ਪੁਲਿਸ ਨੇ ਗਾਇਕ ਤਾਰੀ ਕਾਸਾਪੁਰੀਆ, ਪ੍ਰੋਡਿਊਸਰ ਡੀਕੇ ਅਤੇ ਲਵ ਮਿਊਜ਼ਿਕ ਕੰਪਨੀ ਖ਼ਿਲਾਫ਼ ਮੁਕੱਦਮਾ ਨੰਬਰ 112, ਮਿਤੀ 19/11/2022, ਜੇਰੇ ਧਾਰਾ 188, 294, 504 ਆਈਪੀਸੀ ਤਹਿਤ ਦਰਜ ਕੀਤਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024