Trending Now
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
#ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
ਲੂੰਬੜੀ ਵਾਲ਼ਾ ਅਤੇ ਸ਼ਾਹਦੀਨ ਵਾਲ਼ਾ ਦੇ ਵਿਦਿਆਰਥੀਆਂ ਨੇ ਨੈਸ਼ਨਲ ਅਤੇ ਸਰਕਲ ਕਬੱਡੀ ਵਿੱਚ ਮਾਰੀਆਂ ਮੱਲਾਂ
- 315 Views
- kakkar.news
- September 29, 2022
- Punjab Sports
ਕਬੱਡੀ ਵਿੱਚ ਸੈਂਟਰ ਸਾਂਦੇ ਹਾਸ਼ਮ ਦੀ ਰਹੀ ਝੰਡੀ
ਲੂੰਬੜੀ ਵਾਲ਼ਾ ਅਤੇ ਸ਼ਾਹਦੀਨ ਵਾਲ਼ਾ ਦੇ ਵਿਦਿਆਰਥੀਆਂ ਨੇ ਨੈਸ਼ਨਲ ਅਤੇ ਸਰਕਲ ਕਬੱਡੀ ਵਿੱਚ ਮਾਰੀਆਂ ਮੱਲਾਂ
ਫਿਰੋਜ਼ਪੁਰ 29 ਸਤੰਬਰ (ਅਨੁਜ ਕੱਕੜ ਟੀਨੂੰ )
ਸਿੱਖਿਆ ਵਿਭਾਗ ਪੰਜਾਬ ਅਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਜੀਵ ਕੁਮਾਰ ਛਾਬੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਜੀ ਦੀ ਅਗਵਾਈ ਵਿੱਚ ਬਲਾਕ ਸਤੀਏ ਵਾਲ਼ਾ ਦੀਆਂ ਦੋ ਰੋਜ਼ਾ ਸ੍ਰੀਮਤੀ ਨੀਲਮ ਰਾਣੀ ਯਾਦਗਾਰੀ ਬਲਾਕ ਪ੍ਰਾਇਮਰੀ ਸਕੂਲ ਖੇਡਾਂ 2022 ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਪਿੰਡ ਸ਼ੇਰਖਾਂ ਵਿਖੇ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਸੈਂਟਰ ਸਾਂਦੇ ਹਾਸ਼ਮ ਦੀਆਂ ਕੱਬਡੀ ਦੀਆਂ ਟੀਮਾਂ, ਜਿਹਨਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਲੂੰਬੜੀ ਵਾਲ਼ਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਦੀਨ ਵਾਲ਼ਾ ਦੇ ਵਿਦਿਆਰਥੀ ਸ਼ਾਮਲ ਸਨ, ਨੇ ਧੁੰਮਾਂ ਪਾ ਦਿੱਤੀਆਂ। ਮੁੰਡਿਆਂ ਦੀ ਨੈਸ਼ਨਲ ਸਟਾਇਲ ਕਬੱਡੀ ਵਿੱਚ ਇਹਨਾਂ ਵਿਦਿਆਰਥੀਆਂ ਨੇ ਸ਼ੇਰਖਾਂ ਦੀ ਟੀਮ ਨੂੰ ਹਰਾ ਕੇ ਫਾਈਨਲ ਮੈਚ ਜਿੱਤਿਆ। ਇਸੇ ਤਰ੍ਹਾਂ ਕੁੜੀਆਂ ਦੀ ਨੈਸ਼ਨਲ ਸਟਾਇਲ ਕਬੱਡੀ ਦੀ ਟੀਮ ਨੇ ਨੱਥੂ ਵਾਲ਼ਾ ਹਸਤੇ ਕੇ ਸੈਂਟਰ ਦੀ ਟੀਮ ਨੂੰ ਹਰਾ ਕੇ ਫਾਈਨਲ ਮੈਚ ਜਿੱਤਿਆ। ਸਰਕਲ ਸਟਾਈਲ ਕਬੱਡੀ ਦੇ ਮੁਕਾਬਲੇ ਵਿੱਚ ਬਹੁਤ ਥੋੜੇ ਅੰਤਰ ਨਾਲ਼ ਸੈਂਟਰ ਦੀ ਟੀਮ ਦੂਜੇ ਸਥਾਨ ਤੇ ਰਹੀ। ਇਸ ਤਰ੍ਹਾਂ ਕਬੱਡੀ ਤੇ ਪੂਰੀ ਤਰ੍ਹਾਂ ਸੈਂਟਰ ਸਾਂਦੇ ਹਾਸ਼ਮ ਦੀਆਂ ਟੀਮਾਂ ਦਾ ਦਬਦਬਾ ਰਿਹਾ। ਇਸ ਬਾਰੇ ਦੱਸਦੇ ਹੋਏ ਹਰਬੰਸ ਕੌਰ, ਸੀ.ਐੱਚ.ਟੀ. ਸੈਂਟਰ ਸਾਂਦੇ ਹਾਸ਼ਮ ਨੇ ਦੱਸਿਆ ਕਿ ਇਹਨਾਂ ਜਿੱਤਾਂ ਦਾ ਸਿਹਰਾ ਟੀਮ ਕੋਚ ਸਰਬਜੀਤ ਸਿੰਘ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਦੀਨ ਵਾਲ਼ਾ ਅਤੇ ਤਲਵਿੰਦਰ ਸਿੰਘ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਲੂੰਬੜੀ ਵਾਲ਼ਾ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਟ੍ਰੇਂਡ ਕੀਤਾ। ਜਸਵਿੰਦਰ ਕੌਰ ਹੈੱਡ ਟੀਚਰ, ਸੁਖਵਿੰਦਰ ਕੌਰ ਹੈੱਡ ਟੀਚਰ, ਪਰਮਜੀਤ ਕੌਰ, ਪੂਨਮ ਅਤੇ ਕੁਲਜੀਤ ਕੌਰ ਨੇ ਕੁੜੀਆਂ ਦੀਆਂ ਟੀਮ ਬਣਾਉਣ ਲਈ ਯੋਗਦਾਨ ਪਾਇਆ।
Categories

Recent Posts


- October 15, 2025