ਅਧਿਆਪਕ ਆਗੂਆਂ ਨੇ ਮੁੱਖ ਮੰਤਰੀ ਤੋਂ ਡੀ ਏ, ਪੇਂਡੂ ਭੱਤਾ ਅਤੇ ਬਾਰਡਰ ਭੱਤਾ ਜਾਰੀ ਕਰਨ ਦੀ ਕੀਤੀ ਮੰਗ।
- 128 Views
- kakkar.news
- September 30, 2022
- Education Punjab
ਅਧਿਆਪਕ ਆਗੂਆਂ ਨੇ ਮੁੱਖ ਮੰਤਰੀ ਤੋਂ ਡੀ ਏ, ਪੇਂਡੂ ਭੱਤਾ ਅਤੇ ਬਾਰਡਰ ਭੱਤਾ ਜਾਰੀ ਕਰਨ ਦੀ ਕੀਤੀ ਮੰਗ।
ਚੰਡੀਗੜ੍ਹ 30 ਸਤੰਬਰ 2022 (ਸਿਟੀਜ਼ਨਜ਼ ਵੋਇਸ )
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਨੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਅੰਮ੍ਰਿਤਸਰ ਦੀ ਪ੍ਰਧਾਨਗੀ ਵਿੱਚ ਮਹਿੰਗਾਈ, ਪੇਂਡੂ ਅਤੇ ਬਾਰਡਰ ਭੱਤੇ ਦੇ ਮੁੱਦੇ ਤੇ ਮਾਝਾ ਜੋਨ ਦੀ ਜੂਮ ਮੀਟਿੰਗ ਕੀਤੀ। ਇਸ ਮੌਕੇ ਅਮਨ ਸ਼ਰਮਾ ਅੰਮ੍ਰਿਤਸਰ ਅਤੇ ਸੂਬਾ ਜ.ਸਕੱਤਰ ਬਲਰਾਜ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਡੀ.ਏ.ਦੀ ਜੁਲਾਈ 22 ਤੋਂ ਚਾਰ ਪ੍ਰਤੀਸ਼ਤ ਕਿਸ਼ਤ ਜਾਰੀ ਕਰ ਦਿੱਤੀ ਹੈ। ਜਿਸ ਨਾਲ ਕੇਂਦਰ ਦੇ ਕਰਮਚਾਰੀਆਂ ਨੂੰ 38 ਪ੍ਰਤੀਸ਼ਤ ਮਹਿੰਗਾਈ ਭੱਤਾ ਮਿਲ ਰਿਹਾ ਹੈ ਜਦਕਿ ਪੰਜਾਬ ਦੇ ਕਰਮਚਾਰੀਆਂ ਨੂੰ ਅਜੇ ਤੱਕ ਜੁਲਾਈ 21, ਜਨਵਰੀ 22 ਅਤੇ ਜੁਲਾਈ 22 ਦੀਆਂ ਤਿੰਨ ਡੀ.ਏ ਦੀਆਂ ਕਿਸ਼ਤਾ ਪੈਡਿੰਗ ਹਨ ਅਤੇ ਕੇਂਦਰ ਨਾਲੋ 10 ਪ੍ਰਤੀਸ਼ਤ ਘੱਟ 28 ਪ੍ਰਤੀਸ਼ਤ ਡੀ.ਏ ਹੀ ਮਿਲ ਰਿਹਾ ਹੈ। ਕੋਸ਼ਲ ਸ਼ਰਮਾ ਪਠਾਨਕੋਟ ਅਤੇ ਤਜਿੰਦਰਪਾਲ ਸਿੰਘ ਤਰਨਤਾਰਨ ਨੇ ਕਿਹਾ ਕਿ ਇਸ ਸਮੇਂ ਮਹਿੰਗਾਈ ਸੱਤਵੇ ਆਸਮਾਨ ਨੂੰ ਛੂ ਰਹੀ ਹੈ ਅਤੇ ਕਰਮਚਾਰੀਆਂ ਉੱਪਰ ਵੱਧਦੇ ਘਰੇਲੂ ਖਰਚਿਆਂ ਨਾਲ ਬਹੁਤ ਮਾਨਸਿਕ ਦਬਾਅ ਪੈ ਰਿਹਾ ਹੈ। ਇਸ ਮੌਕੇ ਅਮਨ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ 90 ਪ੍ਰਤੀਸ਼ਤ ਲੱਖਾਂ ਮੁਲਾਜ਼ਮ ਦੂਰ-ਦਰਾਂਡੇ ਅਤੇ ਆਊਟ ਆਫ ਵੇਅ ਪਿੰਡਾਂ ਵਿੱਚ ਡਿਊਟੀ ਨਿਭਾਅ ਰਹੇ ਹਨ। ਪਰ ਪੰਜਾਬ ਸਰਕਾਰ ਨੇ ਇਹਨਾਂ ਕਰਮਚਾਰੀਆਂ ਦਾ ਬਹੁਤ ਸਾਲਾਂ ਪੁਰਾਣਾ ਮਿਲਦਾ ਪੇਡੂ ਭੱਤਾ ਅਤੇ ਬਾਰਡਰ ਬੰਦ ਕਰ ਦਿੱਤਾ ਜੋ ਕਿ ਇਹਨਾਂ ਪਿੰਡਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ ਅਤੇ ਉਹ ਨਿਰਾਸ਼ ਵਿੱਚ ਸ਼ਹਿਰੀ ਸਟੇਸ਼ਨਾ ਤੇ ਬਦਲੀਆਂ ਕਰਵਾ ਰਹੇ ਹਨ ਜਿਸ ਨਾਲ ਪਿੰਡਾ ਵਿੱਚ ਪੋਸਟਾਂ ਖਾਲੀ ਹੋ ਜਾਣਗੀਆਂ ਅਤੇ ਪਿੰਡਾ ਵਿੱਚ ਸਰਕਾਰੀ ਵਿਭਾਗਾਂ ਦੇ ਪ੍ਰਬੰਧਾਂ ਵਿੱਚ ਖੜੋਤ ਆ ਸਕਦੀ ਹੈ। ਮੀਟਿੰਗ ਵਿੱਚ ਸ਼ਾਮਿਲ ਆਗੂਆਂ ਨੇ ਮੁੱਖਮੰਤਰੀ ਅਤੇ ਵਿੱਤ ਮੰਤਰੀ ਨੂੰ ਡੀ.ਏ., ਪੇਡੂ ਅਤੇ ਬਾਰਡਰ ਭੱਤਾ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਜਤਿੰਦਰ ਸਿੰਘ, ਰਾਕੇਸ਼ ਕੁਮਾਰ, ਸਾਹਿਬਰਣਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਬੀਰ ਸਿੰਘ, ਰਣਜੀਤ ਸਿੰਘ, ਰਮੇਸ਼ ਕੁਮਾਰ, ਬਲਜਿੰਦਰ ਸਿੰਘ ਆਦਿ ਹਾਜਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024