ਥਾਣੇ ‘ਚੋਂ SLR ਖੋਹ ਕੇ ਭੱਜੇ ਨੌਜਵਾਨ ਨੇ ਕੀਤਾ ਸਰੰਡਰ
- 203 Views
- kakkar.news
- October 3, 2022
- Crime Punjab
ਗੁਰਦਾਸਪੁਰ, 3 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਗੁਰਦਾਸਪੁਰ ਦੇ ਥਾਣਾ ਧਾਰੀਵਾਲ ਵਿੱਚੋਂ ਇੱਕ ਨੌਜਵਾਨ ਸੰਤਰੀ ਦੇ ਕੋਲੋਂ SLR ਖੋਹ ਕੇ ਫਰਾਰ ਹੋ ਗਿਆ ਸੀ। ਹਾਲਾਂਕਿ, SLR ਖੋਹ ਕੇ ਫਰਾਰ ਹੋਏ ਨੌਜਵਾਨ ਨੇ ਫੇਸਬੁੱਕ ਤੇ ਲਾਈਵ ਹੋ ਕੇ ਥਾਣਾ ਧਾਰੀਵਾਲ ਦੇ ਐਸਐਚਓ ‘ਤੇ ਗੰਭੀਰ ਦੋਸ਼ ਲਗਾਏ ਸਨ। ਪਰ ਹੁਣ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ, ਨੌਜਵਾਨ ਨੇ ਲਾਈਵ ਹੋ ਕੇ SLR ਸਮੇਤ ਪੁਲਿਸ ਸਾਹਮਣੇ ਸਰੰਡਰ ਕਰ ਦਿੱਤਾ ਹੈ। ਨੌਜਵਾਨ ਨੇ ਸਰੰਡਰ ਕਰਨ ਤੋਂ ਪਹਿਲਾਂ ਪੁਲਿਸ ਦੇ ਸਾਹਮਣੇ ਕੁੱਝ ਸ਼ਰਤਾਂ ਰੱਖੀਆਂ ਸਨ। ਜਿਸ ਮਗਰੋਂ, ਪੁਲਿਸ ਨੇ ਭਰੋਸਾ ਦਿੱਤਾ ਅਤੇ ਨੌਜਵਾਨ ਨੇ ਪੁਲਿਸ ਅੱਗੇ ਸਰੰਡਰ ਕਰ ਦਿੱਤਾ। ਦੱਸ ਦਈਏ ਕਿ, ਜਿਹੜੇ ਵੇਲੇ ਨੌਜਵਾਨ ਨੇ ਪੁਲਿਸ ਅੱਗੇ ਸਰੰਡਰ ਕੀਤਾ, ਉਸ ਵੇਲੇ ਸਥਾਨਕ ਮੀਡੀਆ ਵੀ ਵੱਡੀ ਗਿਣਤੀ ਵਿਚ ਮੌਜੂਦ ਸੀ। ਦੱਸਣਾ ਬਣਦਾ ਹੈ ਕਿ, SLR ਖੋਹਣ ਤੋਂ ਬਾਅਦ ਨੌਜਵਾਨ ਨੇ ਲਾਈਵ ਹੋ ਕੇ ਦੋਸ਼ ਲਗਾਇਆ ਸੀ, ਕਿ ਉਹ ਪਿਛਲੇ ਕਈ ਦਿਨਾਂ ਤੋਂ ਥਾਣੇ ਜਾ ਰਿਹਾ ਹੈ ਆਪਣੀ ਦਰਖ਼ਾਸਤ ਲੈ ਕੇ, ਪਰ ਉਹਦੀ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਹਨੂੰ ਇਹ ਕਦਮ ਚੁੱਕਣਾ ਪਿਆ ਹੈ। ਦੱਸ ਦਈਏ ਕਿ, ਉਕਤ ਨੌਜਵਾਨ ਨੇ ਫੇਸਬੁੱਕ ਤੇ ਲਾਈਵ ਹੋ ਕੇ ਥਾਣਾ ਧਾਰੀਵਾਲ ਦੇ ਐਸਐਚਓ ‘ਤੇ ਗੰਭੀਰ ਦੋਸ਼ ਲਗਾਏ ਸਨ।ਹਾਲਾਂਕਿ ਇਨ੍ਹਾਂ ਦੋਸ਼ਾਂ ਵਿਚ ਕਿੰਨੀ ਕੁ ਸਚਾਈ ਹੈ, ਇਹ ਕੁੱਝ ਕੁ ਸਮੇਂ ਬਾਅਦ ਪਤਾ ਲੱਗ ਹੀ ਜਾਵੇਗਾ।


