ਸਸਸਸ ਫਿਰੋਜ਼ਸ਼ਾਹ ਵਿਖੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
- 103 Views
- kakkar.news
- October 19, 2022
- Education Punjab
–ਸਸਸਸ ਫਿਰੋਜ਼ਸ਼ਾਹ ਵਿਖੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
-ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ : ਕੋਮਲ ਅਰੋੜਾ
ਫਿਰੋਜ਼ਪੁਰ 19 ਅਕਤੂਬਰ 2022(ਸੁਭਾਸ਼ ਕੱਕੜ)
ਰਾਸ਼ਟਰ ਪੱਧਰ ਦੇ ਕਲਾ ਉਤਸਵ ਮੁਕਾਬਲੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਐੱਮ ਐੱਲ ਐੱਮ ਸਕੂਲ ਵਿਖੇ ਸਫਲਤਾਪੂਰਵਕ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਦਫਤਰ ਦੀ ਦੇਖ ਰੇਖ ਵਿੱਚ ਕਰਵਾਏ ਮੁਕਾਬਲਿਆਂ ਵਿੱਚ ਸਸਸਸ ਫਿਰੋਜ਼ਸ਼ਾਹ ਨੇ ਓਵਰ ਆਲ ਜਿੱਤ ਦਰਜ ਕੀਤੀ। ਸਕੂਲ ਪ੍ਰਿੰਸੀਪਲ ਸ੍ਰ ਗੁਰਬੀਰ ਸਿੰਘ ਦੀ ਅਗਵਾਈ ਵਿੱਚ ਹੋਏ ਸਾਦਾ ਸਮਾਗਮ ਵਿੱਚ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਕੋਮਲ ਅਰੋੜਾ, ਰਤਨਦੀਪ ਸਿੰਘ,ਸਰਬਜੀਤ ਕੌਰ, ਮਾਸਟਰ ਰਾਜਿੰਦਰ ਰਾਜਾ ਸਟੇਟ ਐਵਾਰਡੀ, ਰੇਸ਼ਮ ਸਿੰਘ, ਜਤਿੰਦਰ ਸਿੰਘ ਪੁੱਜੇ। ਦੇ ਮੁਕਾਬਲੇ ਇੰਚਾਰਜ ਅਧਿਆਪਕ ਰਾਜਦੀਪ ਸਿੰਘ ਸਾਈਆਂ ਵਾਲਾ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਫਿਰੋਜ਼ਸ਼ਾਹ ਸਕੂਲ ਨੇ ਕੁੱਲ 16 ਵੰਨਗੀਆਂ ਵਿੱਚ ਭਾਗ ਲਿਆ ਅਤੇ 11 ਸਥਾਨ ਹਾਸਲ ਕੀਤੇ। ਇਸ ਮੌਕੇ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਉਪ ਜ਼ਿਲਾ ਸਿੱਖਿਆ ਅਫਸਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਇੱਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਲੋਕ ਨਾਚ ਵਿੱਚ ਜਸਪ੍ਰੀਤ ਕੌਰ,ਸੋਲੋ ਐਕਟਿੰਗ ਵਿੱਚ ਕੁਸਮਪ੍ਰੀਤ ਅਤੇ ਕਲਾਸੀਕਲ ਸਾਜ਼ ਵਜਾਉਣ ਵਿੱਚ ਜਸਮੀਤ ਸਿੰਘ ਨੇ ਕ੍ਰਮਵਾਰ ਪਹਿਲੇ ਸਥਾਨ ਹਾਸਲ ਕੀਤੇ। ਇਸੇ ਤਰਾਂ ਕਲਾਸੀਕਲ ਨਾਚ ਕਥੱਕ ਵਿੱਚ ਕੁਸਮਪ੍ਰੀਤ, ਸੋਲੋ ਐਕਟਿੰਗ ਵਿੱਚ ਅਰਸ਼ਦੀਪ ਸਿੰਘ ਅਤੇ ਖਿਡੌਣੇ ਬਣਾਉਣ ਵਿੱਚ ਜਸਮੀਤ ਸਿੰਘ ਨੇ ਕ੍ਰਮਵਾਰ ਦੂਜੇ ਸਥਾਨ ਹਾਸਲ ਕੀਤੇ। ਲੋਕ ਗੀਤਾਂ ਵਿੱਚ ਗੁਰਜੋਤ ਸਿੰਘ,ਕਲਾਸੀਕਲ ਗਾਇਨ ਵਿੱਚ ਰਮਨਦੀਪ ਕੌਰ,2 ਡੀ ਆਰਟ ਵਿੱਚ ਇਸਾਖ ਸਿੰਘ ਅਤੇ ਸਾਗਰ ਨੇ ਕ੍ਰਮਵਾਰ ਤੀਜੇ ਸਥਾਨ ਹਾਸਿਲ ਕੀਤੇ। ਗੌਰਮੈਂਟ ਟੀਚਰ ਯੂਨੀਅਨ ਦੇ ਪ੍ਰਧਾਨ ਮਾਸਟਰ ਰਜਿੰਦਰ ਰਾਜਾ ਸਟੇਟ ਐਵਾਰਡੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਕਿਸੇ ਮੁਕਾਬਲਿਆਂ ਵਿੱਚ ਸਕੂਲ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੋਵੇ ਅਤੇ ਇਹਨਾਂ ਮੁਕਾਬਲਿਆਂ ਦੀ ਤਿਆਰੀ ਵਿੱਚ ਸਮ੍ਰਿਤੀ ਮੈਡਮ, ਮਨਦੀਪ ਕੌਰ,ਮਨਪ੍ਰੀਤ ਕੌਰ,ਜਸਪ੍ਰੀਤ ਕੌਰ,ਕਿਰਨਦੀਪ ਕੌਰ,ਜੋਤੀ ਸ਼ਰਮਾ ਨੇ ਅਹਿਮ ਯੋਗਦਾਨ ਪਾਇਆ ਪ੍ਰਿੰਸੀਪਲ ਗੁਰਬੀਰ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਬਲਰਾਮ ਸ਼ਰਮਾ, ਗੁਰਸੇਵਕ ਸਿੰਘ ਅਤੇ ਯੁੱਧਜੀਤ ਸਰਾਂ ਨੇ ਵਧਾਈ ਦਿੱਤੀ। ਜੇਤੂ ਵਿਦਿਆਰਥੀ ਹੁਣ ਮੁਕਤਸਰ ਵਿਖੇ ਜ਼ੋਨ ਮੁਕਾਬਲਿਆਂ ਵਿੱਚ ਭਾਗ ਲੈਣਗੇ।ਇਸ ਮੌਕੇ ਪ੍ਰਿੰਸੀਪਲ ਗੁਰਬੀਰ ਸਿੰਘ, ਸਮ੍ਰਿਤੀ ਮੈਡਮ, ਸੁਖਵਿੰਦਰ ਕੌਰ, ਬਰਜਿੰਦਰ ਕੌਰ,ਰਸ਼ਮੀ ਖੰਨਾ,ਅੰਜੁ ਬਾਲਾ, ਪੂਜਾ ਚੱਢਾ, ਪੂਨਮ, ਕਿਰਨਦੀਪ ਕੌਰ, ਜੋਤੀ ਕਟਾਰੀਆ,ਉਮਾ ਰਾਣੀ,ਕੋਮਲ,ਜੋਤੀ ਸ਼ਰਮਾ,ਮਨਦੀਪ ਕੌਰ, ਰੁਚਿਕਾ,ਸਰਬਰੂਪ ਕੌਰ ਜਸਵਿੰਦਰ ਕੌਰ, ਮਨਪ੍ਰੀਤ ਕੌਰ,ਜਸਪ੍ਰੀਤ ਕੌਰ,ਰਚਨਾ , ਗੁਰਮੇਲ ਸਿੰਘ, ਗੁਰਜੀਤ ਸਿੰਘ,ਟੋਨੀ ਕੱਕੜ, ਵਿਸ਼ੂ ਕਟਾਰੀਆ ਆਦਿ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024