-ਰਾਮਲੀਲਾ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਹੰਗਾਮਾ ਵੀਡੀਓ ਹੋਈ ਵਾਇਰਲ -ਲੋਕਾਂ ਨੇ ਕਿਹਾ ਸਿਆਸੀ ਇਸ਼ਾਰੇ ਉੱਪਰ ਕੀਤੀ ਗਈ ਦੀ ਸ਼ਰਾਰਤ ਪਰ ਕੈਮਰੇ ਅੱਗੇ ਆਉਣ ਤੋਂ ਕਰਨ ਲੱਗੇ ਗੁਰੇਜ਼
- 162 Views
- kakkar.news
- October 5, 2022
- Punjab Religious
-ਰਾਮਲੀਲਾ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਹੰਗਾਮਾ ਵੀਡੀਓ ਹੋਈ ਵਾਇਰਲ,
-ਲੋਕਾਂ ਨੇ ਕਿਹਾ ਸਿਆਸੀ ਇਸ਼ਾਰੇ ਉੱਪਰ ਕੀਤੀ ਗਈ ਦੀ ਸ਼ਰਾਰਤ ਪਰ ਕੈਮਰੇ ਅੱਗੇ ਆਉਣ ਤੋਂ ਕਰਨ ਲੱਗੇ ਗੁਰੇਜ਼
ਗੁਰੂਹਰਸਹਾਏ/ਫਿਰੋਜ਼ਪੁਰ 5 ਅਕਤੂਬਰ: 2022 (ਸਿਟੀਜ਼ਨਜ਼ ਵੋਇਸ)
ਗੁਰੂਹਰਸਹਾਏ ਵਿੱਚ ਰਾਮਲੀਲਾ ਦੌਰਾਨ ਨੌਜਵਾਨਾਂ ਵੱਲੋਂ ਕੀਤੇ ਗਏ ਹੰਗਾਮੇ ਦੀ ਵਾਇਰਲ ਹੋਈ ਵੀਡੀਓ ਖ਼ੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਦਬੀ ਜ਼ੁਬਾਨ ਨਾਲ ਇਹ ਗੱਲਾਂ ਕਰ ਰਹੇ ਹਨ ਕਿ ਇਹ ਝਗੜਾ ਮਾਹੌਲ ਨੂੰ ਖ਼ਰਾਬ ਕਰਨ ਲਈ ਸਿਆਸੀ ਸ਼ਰਾਰਤ ਰਾਹੀਂ ਕੀਤਾ ਗਿਆ ਹੈ ਤਾਂ ਹੀ ਪੁਲਸ ਵੱਲੋਂ ਇਸ ਮਾਮਲੇ ਸੰਬੰਧੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ । ਦੱਸ ਦੇਈਏ ਕਿ ਸ਼ਹਿਰ ਅੰਦਰ ਵਧੀਆ ਢੰਗ ਨਾਲ ਚੱਲ ਰਹੀ ਰਾਮਲੀਲਾ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਚਾਨਕ ਹੰਗਾਮਾ ਕਰ ਦਿੱਤਾ ਜਾਂਦਾ ਹੈ ਅਤੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਹੈਰਾਨੀ ਵਾਲੀ ਗੱਲ ਇਹ ਹੈ ਕਿ ਉਕਤ ਰਾਤ ਇੰਨੇ ਵੱਡੇ ਧਾਰਮਿਕ ਫੰਕਸ਼ਨ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕਤਰ ਔਰਤਾਂ ਬੱਚਿਆਂ ਬਜ਼ੁਰਗਾਂ ਦੀ ਸੁਰੱਖਿਆ ਲਈ ਪੁਲੀਸ ਦਾ ਇਕ ਵੀ ਕਰਮਚਾਰੀ ਤੱਕ ਮੌਜੂਦ ਨਹੀਂ ਸੀ । ਲੋਕਾਂ ਦੀ ਦਬੀ ਜ਼ੁਬਾਨ ਦੀ ਗੱਲ ਮੰਨੀਏ ਤਾਂ ਲੋਕਾਂ ਦੀ ਦਬੀ ਜ਼ੁਬਾਨ ਵਿੱਚ ਇਹ ਗੱਲ ਹੈ ਕਿ ਇਹ ਸ਼ਰਾਰਤ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਨੂੰ ਮੁੱਖ ਮਹਿਮਾਨ ਨਾ ਬਣਾਏ ਜਾਣ ਦੀ ਵਜ੍ਹਾ ਕਰਕੇ ਹੋਈ ਹੈ ਜਿਸ ਲਈ ਹੀ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਨਹੀਂ ਕੀਤੀ ਗਈ ਹੈ । ਦੱਸ ਦਈਏ ਕਿ ਸ੍ਰੀ ਰਾਮਾਨੰਦ ਡਰਾਮਾਟਿਕ ਕਲੱਬ ਵੱਲੋਂ ਦੁਸਹਿਰੇ ਵਾਲੇ ਦਿਨ ਮੁੱਖ ਮਹਿਮਾਨ ਜਲਾਲਾਬਾਦ ਦੇ ਸਾਬਕਾ ਵਿਧਾਇਕ ਅਤੇ ਉਦਯੋਗਪਤੀ ਰਮਿੰਦਰ ਆਂਵਲਾ ਜਿਹੜੇ ਕਿ ਗੁਰੂਹਰਸਹਾਏ ਦੇ ਹੀ ਜੰਮਪਲ ਹਨ ਨੂੰ ਬਣਾਇਆ ਗਿਆ ਹੈ । ਇਸ ਹੰਗਾਮੇ ਦੀ ਕੀ ਸੱਚਾਈ ਹੈ ਇਹ ਹੁਣ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਉੱਪਰ ਨਿਰਭਰ ਹੈ ।


