ਰੋਡ ਟੈਕਸ ਦੀ ਅਦਾਇਗੀ ਕਰਨ ਤੋਂ ਅਸਮਰਥ ਪਨਬਸ ਦੀਯਾ ਬਸਾਂ ਟੇ ਗੰਭੀਰ ਸੰਕਟ, 150 ਦੇ ਕਰੀਬ ਬਸਾਂ ਵਰਕਸ਼ਾਪਾਂ ਵਿਚ ਬੰਦ, ਰੂਟਾਂ ਤੇ ਨਹੀਂ ਚੱਲ ਸਕਣਗੀਆਂ ਪਨਬਸ ਦੀਆਂ ਬੱਸਾਂ
- kakkar.news
- October 10, 2022
- Punjab
ਰੋਡ ਟੈਕਸ ਦੀ ਅਦਾਇਗੀ ਕਰਨ ਤੋਂ ਅਸਮਰਥ ਪਨਬਸ ਦੀਯਾ ਬਸਾਂ ਟੇ ਗੰਭੀਰ ਸੰਕਟ, 150 ਦੇ ਕਰੀਬ ਬਸਾਂ ਵਰਕਸ਼ਾਪਾਂ ਵਿਚ ਬੰਦ, ਰੂਟਾਂ ਤੇ ਨਹੀਂ ਚੱਲ ਸਕਣਗੀਆਂ ਪਨਬਸ ਦੀਆਂ ਬੱਸਾਂ
ਜਲੰਧਰ 10 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਔਰਤਾਂ ਨੂੰ ਮੁਫ਼ਤ ਯਾਤਰਾ ਦੀ ਯੋਜਨਾ ਹੁਣ ਖ਼ੁਦ ਪੰਜਾਬ ਰੋਡਵੇਜ਼ ‘ਤੇ ਭਾਰੀ ਪੈ ਰਹੀ ਹੈ। ਭਾਰੀ ਆਰਥਿਕ ਸੰਕਟ ਨਾਲ ਜੂਝ ਰਹੀ ਪੰਜਾਬ ਰੋਡਵੇਜ਼ ਹੁਣ ਆਪਣੀਆਂ 150 ਬੱਸਾਂ ਚਲਾਉਣ ਤੋਂ ਅਸਮਰੱਥ ਹੋ ਕੇ ਰਹਿ ਗਈ ਹੈ। ਪੰਜਾਬ ਰੋਡਵੇਜ਼ ਦੀਆਂ 18 ਡਿਪੂ ਦੀ ਲਗਪਗ ਡੇਢ ਸੌ ਬੱਸਾਂ ਦੀ ਪਾਸਿੰਗ ਨਹੀਂ ਹੋ ਸਕੀ ਹੈ, ਜਿਸ ਵਜ੍ਹਾ ਨਾਲ ਬੱਸਾਂ ਦਾ ਰੂਟ ‘ਤੇ ਸੰਚਾਲਨ ਕਰ ਸਕਣਾ ਹੁਣ ਸੰਭਵ ਨਹੀਂ ਰਹਿ ਗਿਆ ਹੈ।ਕਿਸੇ ਵੀ ਕਮਰਸ਼ੀਅਲ ਵਾਹਨ ਦੀ ਪਾਸਿੰਗ ਲਈ ਰੋਡ ਟੈਕਸ ਦੀ ਅਦਾਇਗੀ ਕਰਨਾ ਬੇਹੱਦ ਲਾਜ਼ਮੀ ਹੁੰਦਾ ਹੈ। ਆਰਥਿਕ ਸੰਕਟ ਨਾਲ ਜੂਝ ਰਹੀ ਪੰਜਾਬ ਰੋਡਵੇਜ਼ ਹੁਣ ਰੋਡ ਟੈਕਸ ਦੀ ਅਦਾਇਗੀ ‘ਚ ਨਹੀਂ ਕਰ ਸਕੀ ਹੈ, ਜਿਸ ਵਜ੍ਹਾ ਨਾਲ ਪਾਸਿੰਗ ਰੁਕ ਗਈ ਹੈ ਤੇ ਬੱਸਾਂ ਵਰਕਸ਼ਾਪ ‘ਚ ਬੰਦ ਹੋ ਕੇ ਰਹਿ ਗਈਆਂ ਹਨ। ਪੰਜਾਬ ਰੋਡਵੇਜ਼ ਦੇ ਮੁਕਤਸਰ ਡਿਪੂ ਦੀਆਂ ਲਗਪਗ 40, ਮੋਗਾ ਦੀਆਂ 20, ਪੱਟੀ ਦੀਆਂ 23, ਫਿਰੋਜ਼ਪੁਰ ਦੀਆਂ 15, ਲੁਧਿਆਣਾ ਦੀਆਂ 20, ਬਟਾਲਾ ਦੀਆਂ 12, ਅੰਮ੍ਰਿਤਸਰ-1 ਦੀਆਂ 2, ਜਲੰਧਰ-1 ਡਿਪੂ ਦੀਆਂ 2, ਜਲੰਧਰ-2 ਡਿਪੂ ਦੀਆਂ 1, ਜਗਰਾਓਂ ਦੀਆਂ ਤਿੰਨ ਲਗਪਗ ਬੱਸਾਂ ਦੀਆਂ ਟੈਕਸ ਅਦਾਇਗੀ ਨਹੀਂ ਹੋਸ ਕੀਆਂ ਹਨ ਜਿਸ ਕਾਰਨ ਰੂਟ ਬੰਦ ਕਰ ਦੇਣੇ ਪੈਣੇ ਹਨ ਪੰਜਾਬ ਰੋਡਵੇਜ਼ ਦੇ ਡਿਪੂ ਜਨਰਲ ਮੈਨੇਜਰ (GM) ਇਸ ਸਬੰਧੀ ਲਗਾਤਾਰ ਹੈੱਡਕੁਆਰਟਰ ਨੂੰ ਸੂਚਿਤ ਕਰ ਰਹੇ ਹਨ। ਬਾਵਜੂਦ ਇਸ ਦੇ ਪਾਸਿੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਹਾਲਾਂਕਿ ਕੁਝ ਡਿਪੂ ਅਜਿਹੇ ਵੀ ਹਨ, ਜਿਨ੍ਹਾਂ ਆਵਾਜਾਈ ਵਿਭਾਗ ਨੂੰ ਸਰਕਾਰੀ ਬੱਸ ਦਾ ਹਵਾਲਾ ਦੇ ਕੇ ਬਿਨਾਂ ਟੈਕਸ ਅਦਾਇਗੀ ਹੀ ਬੱਸਾਂ ਦਾ ਸੰਚਾਲਨ ਜਾਰੀ ਰੱਖਿਆ ਹੈ। ਹਾਲਾਂਕਿ ਜ਼ਿਆਦਾਤਰ ਡਿਪੂ ਦੀਆਂ ਬੱਸਾਂ ਦਾ ਸੰਚਾਲਨ ਬੰਦ ਹੋ ਗਿਆ ਹੈ।ਪੰਜਾਬ ਰੋਡਵੇਜ਼ ਦੇ ਜੀਐੱਮ ਬਿਨਾਂ ਪਾਸਿੰਗ ਦੇ ਬੱਸਾਂ ਦੇ ਵਰਕਸ਼ਾਪ ‘ਚ ਹੀ ਖੜ੍ਹੇ ਹੋਣ ਦੀ ਪੁਸ਼ਟੀ ਕਰ ਰਹੇ ਹਨ। ਪਰ ਅਧਿਕਾਰਤ ਤੌਰ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ। ਆਪਣਾ ਨਾਂ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ ‘ਤੇ ਕੁਝ ਡਿਪੂ ਜੀਐੱਮ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਸੰਬੰਧੀ ਲਗਾਤਾਰ ਹੈੱਡਕੁਆਰਟਰ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਜਦੋਂ ਰੋਡ ਟੈਕਸ ਦਾ ਭੁਗਤਾਨ ਹੋ ਜਾਵੇਗਾ ਤਾਂ ਪਾਸਿੰਗ ਹੋ ਜਾਵੇਗੀ, ਪਰ ਜਦੋਂ ਤਕ ਬੱਸਾਂ ਖੜ੍ਹੀਆਂ ਹਨ। ਉਦੋਂ ਤਕ ਆਰਥਿਕ ਨੁਕਸਾਨ ਤਾਂ ਹੋ ਹੀ ਰਿਹਾ ਹੈ।ਕਾਬਿਲੇਗ਼ੌਰ ਹੈ ਕਿ ਪੰਜਾਬ ਰੋਡਵੇਜ਼ ਨੂੰ ਔਰਤਾਂ ਦੀ ਮੁਫ਼ਤ ਯਾਤਰਾ ਲਈ ਸਰਕਾਰ ਵੱਲੋਂ ਸਮੇਂ ਸਿਰ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਪੰਜਾਬ ਰੋਡਵੇਜ਼ ਦੇ ਸਾਹਮਣੇ ਆਪਣੇ ਡੀਜ਼ਲ ਬਿੱਲ ਦਾ ਭੁਗਤਾਨ ਕਰ ਸਕਣਾ ਵੀ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅਜਿਹੇ ਵਿਚ ਬਿਨਾਂ ਪਾਸਿੰਗ ਦੇ ਬੱਸਾਂ ਦੇ ਖੜ੍ਹੇ ਹੋ ਜਾਣ ਨਾਲ ਵੀ ਆਰਥਿਕ ਨੁਕਸਾਨ ਝੱਲਣਾ ਪਵੇਗਾ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026