ਲੁਧਿਆਣਾ ਵਿਚ ਇਕ ਗੋਦਾਮ ‘ਚ ਲੱਗੀ ਭਿਆਨਕ ਅੱਗ ਫਾਇਰ ਬਿ੍ਰਗੇਡ ਦੀ, 10 ਗੱਡੀਆਂ ਦੀ ਕੀਤੀ ਗਈ ਵਰਤੋਂ
- 108 Views
- kakkar.news
- November 15, 2022
- Punjab
ਲੁਧਿਆਣਾ ਵਿਚ ਇਕ ਗੋਦਾਮ ‘ਚ ਲੱਗੀ ਭਿਆਨਕ ਅੱਗ ਫਾਇਰ ਬਿ੍ਰਗੇਡ ਦੀ, 10 ਗੱਡੀਆਂ ਦੀ ਕੀਤੀ ਗਈ ਵਰਤੋਂ
ਲੁਧਿਆਣਾ 15 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਮਾਇਆਪੁਰੀ ਸੁਭਾਸ਼ ਨਗਰ ਗਲੀ ਨੰਬਰ 2 ਇਲਾਕੇ ਵਿਚ ਸਥਿਤ ਉੱਨ ਦੇ ਗੋਦਾਮ ਵਿਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬਿ੍ਰਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬਿ੍ਰਗੇਡ ਦੀ ਟੀਮ ਨੂੰ ਇਸ ਨੂੰ ਬੁਝਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ।ਮੌਕੇ ’ਤੇ ਥਾਣਾ ਟਿੱਬਾ ਦੀ ਪੁਲਿਸ, ਥਾਣਾ ਡਵੀਜ਼ਨ ਨੰਬਰ ਸੱਤ ਅਤੇ ਬਸਤੀ ਜੋਧੇਵਾਲ ਦੀ ਪੁਲਿਸ ਦੇ ਮੁਖੀ ਟੀਮ ਸਮੇਤ ਪਹੁੰਚ ਚੁੱਕੇ ਸਨ। ਘਟਨਾ ਵਾਲੀ ਜਗ੍ਹਾ ’ਤੇ ਸੈਂਕੜੇ ਲੋਕ ਇਕੱਠੇ ਹੋ ਗਏ। ਪੁਲਿਸ ਟੀਮ ਉਨ੍ਹਾਂ ਨੂੰ ਗਟਨਾ ਵਾਲੀ ਜਗ੍ਹਾ ਤੋਂ ਦੂਰ ਕਰਨ ਵਿਚ ਲੱਗੀ ਹੋਈ ਸੀ। ਫਾਇਰ ਬਿ੍ਰਗੇਡ ਦੀ ਟੀਮ ਹੁਣ ਤੱਕ 10 ਗੱਡੀਆਂ ਦੀ ਵਰਤੋਂ ਕਰ ਚੁੱਕੀ ਹੈ। ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਵਿਚ ਹਾਜ਼ਰੀ ਦੀਆਂ ਕਈ ਫੈਕਟਰੀਆਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।



- October 15, 2025