ਭਾਸ਼ਾ ਵਿਭਾਗ ਦੀ ਪਹਿਲਕਦਮੀ ਨਾਲ ਕਵੀ ਦਰਬਾਰ ਦਾ ਆਯੋਜਨ
- 111 Views
- kakkar.news
- October 10, 2022
- Punjab
ਭਾਸ਼ਾ ਵਿਭਾਗ ਦੀ ਪਹਿਲਕਦਮੀ ਨਾਲ ਕਵੀ ਦਰਬਾਰ ਦਾ ਆਯੋਜਨ
ਫਾਜਿ਼ਲਕਾ, 10 (ਅਕਤੂਬਰ ਅਨੁਜ ਕੱਕੜ ਟੀਨੂੰ)
ਭਾਸ਼ਾ ਵਿਭਾਗ ਪੰਜਾਬ ਜਿ਼਼ਲ੍ਹਾ ਫਾਜਿ਼਼ਲਕਾ ਦੇ ਸਹਿਯੋਗ ਨਾਲ ਸਾਹਿਤ ਸਭਿਆਚਾਰ ਮੰਚ (ਰਜਿ.) ਬਠਿੰਡਾ ਵੱਲੋਂ ਜਿੰਦਗੀ ਨਾਲ਼ ਪ੍ਰਤੀਬੱਧ ਗ਼ਜ਼ਲਗੋ ਆਤਮਾ ਰਾਮ ਰੰਜਨ ਦੇ ਗ਼ਜ਼ਲ ਸੰਗ੍ਰਹਿ `ਖਿੱਤੀਆਂ` ਦਾ ਲੋਕ ਅਰਪਣ ਸਮਾਰੋਹ ਸਾਹਿਤਕਾਰ ਅਤਰਜੀਤ, ਹਰਦੀਪ ਢਿੱਲੋਂ ਅਤੇ ਨਾਵਲਕਾਰ ਜਸਵਿੰਦਰ ਜਸ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ (ਲੜਕੇ) ਅਬੋਹਰ ਵਿਖੇ ਭਾਸ਼ਾ ਅਫ਼ਸਰ ਸ੍ਰੀ ਭੁਪਿੰਦਰ ਉਤਰੇਜਾ ਦੀ ਅਗਵਾਈ ਤੇ ਵਿਸ਼ੇਸ਼ ਯਤਨਾਂ ਨਾਲ ਆਯੋਜਿਤ ਕੀਤਾ ਗਿਆ ।ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਰਜੇਸ਼ ਕੁਮਾਰ ਸਚਦੇਵਾ ਪ੍ਰਿੰਸੀਪਲ ਸ.ਸ.ਸ.ਸਕੂਲ (ਲੜਕੇ) ਅਬੋਹਰ ਸਨ । ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸਾਹਿਤਕ ਸਮਾਗਮਾ਼ਂ ਦੀ ਲੋੜ ਤੇ ਕਲਮ ਦੀ ਤਾਕਤ ਦੀ ਗੱਲ ਕੀਤੀ ਅਤੇ ਰੰਜਨ ਦੀ ਕਿਤਾਬ “ਖਿੱਤੀਆਂ “ਦੇ ਲੋਕ ਅਰਪਣ ਤੇ ਵਧਾਈ ਦਿੱਤੀ । ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਕਾਵਿ ਵਿਅੰਗਕਾਰ ਹਰਦੀਪ ਢਿੱਲੋਂ ਨੇ ਰੰਜਨ ਹੁਰਾਂ ਦੀ ਸਮੁੱਚੀ ਗ਼ਜ਼ਲਕਾਰੀ ਨੂੰ ਕਲਾਮਈ ਦੇ ਨਾਲ ਜਿੰਦਗੀ ਦੇ ਸਰੋਕਾਰਾਂ ਦੀ ਸ਼ਾਇਰੀ ਬਿਆਨ ਕੀਤਾ। ਉਨ੍ਹਾਂ ਨੇ ਰੰਜਨ ਬਾਰੇ ਤੁਆਰਫ਼ੀ ਪੇਪਰ ਪੜ੍ਹਦਿਆਂ ਕਿਹਾ ਕੇ ਆਤਮਾ ਰਾਮ ਰੰਜਨ ਨੇ ਪ੍ਰੇਮ ਅਬੋਹਰਵੀ ਤੋਂ ਬਾਦ ਪੰਜਾਬੀ ਗ਼ਜ਼ਲ ਵਿਚ ਆਈ ਖੜੋਤ ਨੂੰ ਤੋੜਿਆ ਹੈ ਅਤੇ ਰੰਜਨ ਨੇ ਆਪਣੀਆਂ ਗਜ਼ਲਾਂ ਵਿੱਚ ਮਨੁੱਖੀ ਸਰੋਕਾਰਾਂ ਦੀ ਗੱਲ ਕੀਤੀ ਹੈ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਇਲਾਕੇ ਦੇ ਪ੍ਰਸਿੱਧ ਵਿਅੰਗਕਾਰ ਸ਼੍ਰੀ ਹਰਦੀਪ ਢਿੱਲੋਂ ਨੂੰ ਸਾਹਿਤ ਪ੍ਰਤੀ ਸੇਵਾਵਾਂ ਲਈ “ਜੀਵਨ ਭਰ ਸਾਹਿਤਕ ਸੇਵਾਵਾਂ ਸਨਮਾਨ- 2022 ” ਨਾਲ ਸਨਮਾਨਿਤ ਕੀਤਾ ਲੋਕ ਅਰਪਣ ਸਮਾਗਮ ਉਪਰੰਤ ਕਰਵਾਏ ਗਏ ਵਿਸ਼ਾਲ ਕਵੀ ਦਰਬਾਰ ਵਿੱਚ ਦੋ ਦਰਜਨ ਦੇ ਕਰੀਬ ਕਵੀਆਂ ਅਤੇ ਕਵਿੱਤਰੀਆਂ ਨੇ ਆਪਣੇ ਕਲਾਮ ਪੇਸ਼ ਕੀਤੇ। ਕਵੀ ਦਰਬਾਰ ਦੀ ਵਿਲੱਖਣਤਾ ਸੀ ਕਿ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਕਵਿੱਤਰੀਆਂ ਸ਼ਾਮਲ ਹੋਈਆਂ।ਬਲਵਿੰਦਰ ਕੰਡਿਆਲਵੀ, ਸੁਰਿੰਦਰ ਨਿਮਾਣਾ, ਗੁਰਸੇਵਕ ਸਿੰਘ ਬੀ, ਗੁਰਕੰਵਲ ਕੌਰ, ਜਸਵਿੰਦਰ ਲਫਜ਼, ਹਰਮੀਤ ਮੀਤ, ਕੰਵਲਪ੍ਰੀਤ ਕੌਰ, ਨਿਸ਼ਾ, ਲਾਲ ਚੰਦ ਸਿੰਘ, ਮੇਜਰ ਸਿੰਘ ਰਾਜਗੜ੍ਹ, ਸੁਖਦੇਵ ਅਬੋਹਰ, ਪਵਨਪ੍ਰੀਤ, ਸ਼ੇਰ ਚੰਦ ਅਬੋਹਰ, ਸੁਰਿੰਦਰ ਸਿੰਘ, ਰੇਸ਼ਮ ਸਿੰਘ ਸੰਧੂ ,ਰੇਸ਼ਮ ਸਿੰਘ ਬਾਗਲ ,ਲਾਲ ਚੰਦ ਸਿੰਘ, ਹਰਮਿੰਦਰ ਸਿੰਘ ਲੋਕਬਾਣੀ, ਵਿਜੈਅੰਤ ਜੁਨੇਜਾ, ਰੂਬੀਨਾ, ਰਵਿੰਦਰ ਸਿੰਘ ਗਿੱਲ, ਨਵਤੇਜ ਸਿੰਘ, ਸੰਜੀਵ ਲਵਲ, ਕੁਲਦੀਪ ਸਿੰਘ ਬੰਗੀ ਨੇ ਸ਼ਾਇਰੀ ਦੇ ਵੰਨ ਸੁਵੰਨੇ ਰੰਗ ਬਿਖੇਰੇ। ਪ੍ਰਧਾਨਗੀ ਮੰਡਲ ਵਿੱਚੋਂ ਅਤਰਜੀਤ ਅਤੇ ਜਸਵਿੰਦਰ ਜਸ ਨੇ ਥੋੜ੍ਹੀ ਚਰਚਾਂ ਭਖਾਉਂਦਿਆ `ਖਿੱਤੀਆਂ` ਗ਼ਜ਼ਲ ਸੰਗ੍ਰਹਿ ਦੇ ਇਨਕਲਾਬੀ ਰਾਜਨੀਤਕ ਤੱਤ ਨੂੰ ਬਰਕਰਾਰ ਰੱਖਣ ਲਈ ਗ਼ਜ਼ਲਕਾਰ ਆਤਮਾ ਰਾਮ ਰੰਜਨ ਹੁਰਾਂ ਨੂੰ ਮੁਬਾਰਕਬਾਦ ਦਿੱਤੀ ਜਿ਼ਲ੍ਹਾ ਭਾਸ਼ਾ ਅਫ਼ਸਰ ਸ੍ਰੀ ਭੁਪਿੰਦਰ ਉਤਰੇਜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਕੁਲਦੀਪ ਸਿੰਘ ਬੰਗੀ ਹੁਰਾਂ ਨੇ ਬਹੁਤ ਹੀ ਸੰਜੀਦਾ ਤੇ ਪੁਖਤਗੀ ਨਾਲ਼ ਕਵੀ ਦਰਬਾਰ ਦਾ ਸੰਚਾਲਨ ਕੀਤਾ। ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਪਰਮਿੰਦਰ ਸਿੰਘ ਖੋਜ ਅਫ਼ਸਰ, ਭਗਵੰਤ ਭਠੇਜਾ , ਕਮਲ ਕਿਸ਼ੋਰ ਖੁਰਾਣਾ , ਗੁਰਮੀਤ ਸਿੰਘ ਲੈਕਚਰਾਰ, ਸੰਦੀਪ ਸ਼ਰਮਾ ਗੋਰਾ, ਵਿਸ਼ਨੂੰ ਨਰਾਇਣ, ਅਜੇ ਸ਼ਰਮਾ, ਰਾਕੇਸ਼ ਰਹੇਜਾ ਆਦਿ ਨੇ ਸਹਿਯੋਗ ਦਿੱਤਾ । ਸਾਰੇ ਹੀ ਕਵੀਆਂ ਅਤੇ ਕਵਿੱਤਰੀਆਂ ਨੂੰ ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਸ਼ਾਨਦਾਰ ਸਨਮਾਨ ਚਿੰਨ੍ਹ ਅਤੇ ਪੁਸਤਕਾਂ ਭੇਂਟ ਕੀਤੀਆਂ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024