ਸਮੂਹ ਬੀ.ਐਲ.ਓਜ਼ 2 ਤੇ 3 ਦਸੰਬਰ 2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣਗੇ ਪੋਲਿੰਗ ਬੂਥਾਂ ਤੇ-ਜ਼ਿਲ੍ਹਾ ਚੋਣ ਅਫਸਰ 18 ਸਾਲ ਉਮਰ ਪੂਰੀ ਕਰ ਚੁੱਕੇ ਨੋਜਵਾਨਾਂ ਨੂੰ ਵੋਟ ਬਣਾਉਣ ਦੀ ਅਪੀਲ
- 137 Views
- kakkar.news
- December 1, 2023
- Punjab
ਸਮੂਹ ਬੀ.ਐਲ.ਓਜ਼ 2 ਤੇ 3 ਦਸੰਬਰ 2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣਗੇ ਪੋਲਿੰਗ ਬੂਥਾਂ ਤੇ-ਜ਼ਿਲ੍ਹਾ ਚੋਣ ਅਫਸਰ 18 ਸਾਲ ਉਮਰ ਪੂਰੀ ਕਰ ਚੁੱਕੇ ਨੋਜਵਾਨਾਂ ਨੂੰ ਵੋਟ ਬਣਾਉਣ ਦੀ ਅਪੀਲ
ਫਿਰੋਜ਼ੁਪਰ 1 ਦਸੰਬਰ 2023 (ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਯੋਗਤਾ ਮਿਤੀ 01-01-2024 ਦੇ ਆਧਾਰ ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ। ਜਿਸ ਦੌਰਾਨ ਮਿਤੀ 27.10.2023 ਤੋਂ 9.12.2023 ਤੱਕ ਜ਼ਿਲ੍ਹਾ ਫਿਰੋਜ਼ਪੁਰ ਦੇ ਚਾਰ ਵਿਧਾਨ ਸਭਾ ਹਲਕਿਆਂ ਦੇਸਬੰਧਤ ਈ.ਆਰ.ਉਜ ਵੱਲੋ ਆਪਣੇ ਚੋਣ ਹਲਕੇ ਅਧੀਨ ਕੰਮ ਕਰ ਰਹੇ ਬੀ.ਐਲ.ਓਜ਼ ਰਾਹੀ ਫਾਰਮ ਪ੍ਰਾਪਤ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਆਮ ਜਨਤਾ/ਵੋਟਰਾਂ ਨੂੰ ਕਿਹਾ ਕਿ ਉਹ 09 ਦਸੰਬਰ 2023 ਤੱਕ ਆਪਣੇ ਪੋਲਿੰਗ ਸਟੇਸ਼ਨ ਦੇ ਬੀ.ਐਲ.ਓਜ਼ ਤੋਂ ਨਵੀਂ ਵੋਟ ਬਣਾਉਣ ਲਈ ਫਾਰਮ-6, ਵੋਟ ਕੱਟਣ ਸਬੰਧੀ ਫਾਰਮ ਨੰਬਰ-7, ਵੋਟ ਦੇ ਵੇਰਵੇ ਵਿੱਚ ਕਿਸੇ ਕਿਸਮ ਦੀ ਦਰੁਸਤੀ ਲਈ ਫਾਰਮ ਨੰਬਰ-8 ਭਰਕੇ ਆਪਣੇ ਦਾਅਵੇ/ਇਤਰਾਜ ਆਪਣੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਨੂੰ ਪੇਸ਼ ਕਰ ਸਕਦਾ ਹੈ। ਉਨ੍ਹਾਂ ਜਿਲੇ ਦੇ 18 ਸਾਲ ਉਮਰ ਪੂਰੀ ਕਰ ਚੁੱਕੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਬਣਾਉਣ ਲਈ ਸਪੈਸ਼ਲ ਕੰਪੇਨ ਵਾਲੇ ਦਿਨ ਜਾਂ ਮਿਤੀ 09 ਦਸੰਬਰ2023 ਤੱਕ ਆਪਣੇ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਨੂੰ ਫਾਰਮ ਨੰਬਰ-6 ਭਰਕੇ ਦੇਣ, ਤਾਂ ਜੋ ਉਹ ਅਗਾਮੀ ਲੋਕ ਸਭਾ 2024 ਦੌਰਾਨ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਮਜਬੂਤ ਕਰ ਸਕਣ।
ਜਿਲ੍ਹੇ ਦੇ ਸਮੂਹ ਬੀ.ਐਲ.ਓਜ਼ 2 ਤੇ 3 ਦਸੰਬਰ 2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਆਪਣੇ ਅਲਾਟ ਕੀਤੇ ਪੋਲਿੰਗ ਸਟੇਸ਼ਨਾਂ ਤੇ ਸਪੈਸ਼ਲ ਕੈਂਪ ਲਗਾਉਣਗੇ। ਫਾਰਮ ਅਪਲਾਈ ਕਰਨ ਲਈ ਆਪਣੇ ਹਲਕੇ ਦੇ ਈ.ਆਰ.ਓ/ਬੀ.ਐਲ.ਓ. ਨੂੰ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਕਿਸੇ ਵੀ Android Phone ਤੇ ਵੋਟਰ ਹੈਲਪ ਲਾਇਨ ਮੋਬਾਇਲ ਐਪ ਡਾਉਨਲੋਡ ਕੀਤੀ ਜਾ ਸਕਦੀ ਹੈ ਜਾਂ ਭਾਰਤ ਚੋਣ ਕਮਿਸ਼ਨ ਵੱਲੋ ਜਾਰੀ ਵੈਬ ਪੋਰਟਲ www.voterportal.eci.gov.inਜਾਂ www.voters.eci.gov.inਤੇ ਆਪਲਾਈ ਕੀਤਾ ਜਾ ਸਕਦਾ ਹੈ।

- February 3, 2026
जनवरी माह में टिकट चेकिंग द्वारा 02.52 करोड़ राजस्व अर्जित किया गया।
- February 3, 2026