Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ
- 144 Views
- kakkar.news
- October 12, 2022
- Politics Punjab
ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ
– ਜ਼ੀਰਾ ਸ਼ਰਾਬ ਫੈਕਟਰੀ ਦੇ ਧਰਨੇ ਸਬੰਧੀ ਕਰਵਾਇਆ ਗਿਆ ਜਾਣੂ
– ਵਿਧਾਇਕ ਵੱਲੋਂ ਪਿਛਲੇ 3 ਦਿਨਾਂ ਤੋਂ ਇਲਾਕੇ ਦੀਆਂ ਪੰਚਾਇਤਾਂ, ਜੱਥੇਬੰਦੀਆਂ ਅਤੇ ਧਰਨਾਕਾਰੀਆਂ ਨਾਲ ਕੀਤੀ ਗਈ ਸੀ ਗੱਲਬਾਤ
ਫਿਰੋਜ਼ਪੁਰ/ ਜ਼ੀਰਾ 12 ਅਕਤੂਬਰ 2022 ( ਸੁਭਾਸ਼ ਕੱਕੜ)
ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਜਿਨ੍ਹਾਂ ਦੀ ਡਿਊਟੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਜ਼ੀਰੇ ਦੇ ਪਿੰਡ ਮਨਸੂਰ ਵਾਲ ਕਲਾਂ ਦੀ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਫੈਕਟਰੀ ਦੇ ਬਾਹਰ ਲੱਗੇ ਧਰਨੇ ਸਬੰਧੀ ਇਲਾਕੇ ਦੀਆਂ ਪੰਚਾਇਤਾਂ/ਧਰਨਾਕਾਰੀਆਂ ਨਾਲ ਗੱਲਬਾਤ ਕਰਨ ਦੀ ਲਗਾਈ ਗਈ ਸੀ, ਸਬੰਧੀ ਵਿਧਾਇਕ ਸ. ਭੁੱਲਰ ਨੇ ਅੱਜ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ । ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਜ਼ੀਰਾ ਹਲਕੇ ਦੇ ਪਿੰਡ ਮਨਸੂਰ ਵਾਲ ਕਲਾਂ, ਰਟੋਲ ਰੋਹੀ, ਬੰਡਾਲਾ ਪੁਰਾਣਾ, ਸੇਖਵਾਂ ਸਮੇਤ ਸ਼ਰਾਬ ਫੈਕਟਰੀ ਦੇ ਨਾਲ ਲੱਗਦੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਤੇ ਇਲਾਕਾ ਨਿਵਾਸੀਆਂ/ਪੰਚਾਇਤਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਇਸ ਉਪਰੰਤ ਉਨ੍ਹਾਂ ਵਲੋਂ ਇਲਾਕਾ ਨਿਵਾਸੀਆਂ ਦੇ ਨਾਲ ਹੀ ਸ਼ਰਾਬ ਫੈਕਟਰੀ ਦੇ ਬਾਹਰ ਲੱਗੇ ਧਰਨੇ ‘ਤੇ ਬੈਠੀਆਂ ਸੰਗਤਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦੇ ਸਾਰਥਿਕ ਹੱਲ ਦਾ ਭਰੋਸਾ ਵੀ ਦਵਾਇਆ। ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਲਾਕੇ ਦੀਆਂ ਪੰਚਾਇਤਾਂ/ਇਲਾਕਾ ਨਿਵਾਸੀਆਂ, ਵੱਖ-ਵੱਖ ਜਥੇਬੰਦੀਆਂ ਨਾਲ ਹੋਈ ਗੱਲਬਾਤ ਸਬੰਧੀ ਮੁੱਖ ਮੰਤਰੀ ਨੂੰ ਅੱਜ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਜਿੱਥੇ ਰਾਜ ਦੀ ਤਰੱਕੀ ਤੇ ਵਿਕਾਸ ਲਈ ਵਚਨਬੱਧ ਹਨ ਉੱਥੇ ਹੀ ਉਨ੍ਹਾਂ ਵੱਲੋਂ ਰਾਜ ਨਾਲ ਸਬੰਧਤ ਹਰ ਤਰ੍ਹਾਂ ਦੇ ਮਸਲੇ ਸਬੰਧੀ ਸਬੰਧਿਤ ਧਿਰਾਂ ਨਾਲ ਬੈਠ ਕੇ ਉਨ੍ਹਾਂ ਦਾ ਸਾਰਥਿਕ ਹੱਲ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਹੀ ਮੁੱਖ ਮੰਤਰੀ ਵਲੋਂ ਇਲਾਕੇ ਦੀਆਂ ਪੰਚਾਇਤਾਂ/ਆਮ ਲੋਕਾਂ ਦੀ ਰਾਇ ਜਾਨਣ ਲਈ ਉਨ੍ਹਾਂ ਦੀ ਡਿਊਟੀ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਮਸਲੇ ਦੇ ਸਾਰਥਿਕ ਹੱਲ ਲਈ ਪੂਰੀ ਤਰ੍ਹਾਂ ਸਹਿਯੋਗ ਦੇ ਰਹੇ ਹਨ, ਜਦਕਿ ਇਸ ਸਬੰਧੀ ਮਾਣਯੋਗ ਅਦਾਲਤ ਦੇ ਆਦੇਸ਼ਾਂ ਦਾ ਵੀ ਸਾਰੀਆਂ ਧਿਰਾਂ ਨੂੰ ਸਨਮਾਨ ਕਰਨਾ ਚਾਹੀਦਾ ਹੈ।
Categories

Recent Posts

