Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਫਾਜਿ਼ਲਕਾ ਵਿਚ ਦੀਵਾਲੀ ਮੌਕੇ ਪਟਾਖਿਆਂ ਦੀ ਵਿਕਰੀ ਲਈ ਆਰਜੀ ਲਾਇਸੈਂਸ ਜਾਰੀ ਕਰਨ ਲਈ ਕੱਢੇ ਗਏ ਡ੍ਰਾਅ
- 110 Views
- kakkar.news
- October 13, 2022
- Punjab
ਫਾਜਿ਼ਲਕਾ ਵਿਚ ਦੀਵਾਲੀ ਮੌਕੇ ਪਟਾਖਿਆਂ ਦੀ ਵਿਕਰੀ ਲਈ ਆਰਜੀ ਲਾਇਸੈਂਸ ਜਾਰੀ ਕਰਨ ਲਈ ਕੱਢੇ ਗਏ ਡ੍ਰਾਅ
ਫਾਜਿ਼ਲਕਾ, 13 ਅਕਤੂਬਰ 2022 (ਅਨੁਜ ਕੱਕੜ ਟੀਨੂੰ)
ਦੀਵਾਲੀ ਮੌਕੇ ਪਟਾਖਿਆਂ ਦੀ ਵਿਕਰੀ ਲਈ ਆਰਜੀ ਲਾਇਸੈਂਸ ਦੇਣ ਲਈ ਡ੍ਰਾਅ ਅੱਜ ਇੱਥੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਆਈਏਐਸ ਦੀ ਦੇਖਰੇਖ ਵਿਚ ਅਪਲਾਈ ਕਰਨ ਵਾਲਿਆਂ ਦੀ ਹਾਜਰੀ ਵਿਚ ਕੱਢੇ ਗਏ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਬਣੀ ਨੀਤੀ ਅਨੁਸਾਰ ਇਹ ਡ੍ਰਾਅ ਕੱਢੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਨਿਰਧਾਰਤ ਥਾਂਵਾਂ ਤੋਂ ਬਿਨ੍ਹਾਂ ਹੋਰ ਕਿਤੇ ਵੀ ਪਟਾਖਿਆਂ ਦੀ ਵਿਕਰੀ ਨਹੀਂ ਕੀਤੀ ਜਾ ਸਕੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਡ੍ਰਾਅ ਲਈ ਜਿ਼ਲ੍ਹੇ ਵਿਚ 1689 ਅਰਜੀਆਂ ਆਈਆਂ ਸਨ। ਜਿੰਨ੍ਹਾਂ ਵਿਚੋਂ ਡ੍ਰਾਅ ਰਾਹੀਂ ਅਬੋਹਰ ਲਈ 25, ਜਲਾਲਾਬਾਦ ਅਤੇ ਫਾਜਿ਼ਲਕਾ ਲਈ 18-18 ਅਤੇ ਅਰਨੀਵਾਲਾ ਲਈ 6 ਆਰਜੀ ਲਾਇਸੈਂਸ ਦੇਣ ਲਈ ਲਾਭਪਾਤਰੀਆਂ ਦੀ ਚੋਣ ਕੀਤੀ ਗਈ।ਇਸ ਪ੍ਰਕਾਰ ਜਿ਼ਲ੍ਹੇ ਵਿਚ ਕੁੱਲ 67 ਆਰਜੀ ਲਾਇਸੈਂਸ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਦੀਵਾਲੀ ਵਾਲੀ ਰਾਤ ਨੂੰ ਕੇਵਲ ਰਾਤ 8 ਤੋਂ ਰਾਤ 10 ਵਜੇ ਤੱਕ ਹੀ ਗਰੀਨ ਪਟਾਖੇ ਚਲਾਏ ਜਾ ਸਕਦੇ ਹਨ। ਆਰਜੀ ਲਾਇਸੈਂਸ ਧਾਰਕ ਫਾਜਿਲ਼ਕਾ ਵਿਖੇ ਬਹੁਮੰਤਵੀ ਖੇਡ ਸਟੇਡੀਅਮ ਐਮਆਰ ਕਾਲਜ (ਸਿਵਾਏ ਪਲੇਅ ਗਰਾਉਂਡ ਏਰੀਆ) ਵਿਖੇ, ਅਬੋਹਰ ਵਿਚ ਪੁੱਡਾ ਕਲੌਨੀ, ਫਾਜਿ਼ਲਕਾ ਰੋਡ ਅਬੋਹਰ ਵਿਖੇ, ਜਲਾਲਾਬਾਦ ਵਿਚ ਖੇਡ ਸਟੇਡੀਅਮ (ਸਿਵਾਏ ਪਲੇਅ ਗਰਾਉਂਡ ਏਰੀਆ) ਅਤੇ ਅਰਨੀਵਾਲਾ ਵਿਚ ਥਾਣੇ ਨੇ ਨਾਲ ਲੱਗਦੀ ਪੰਚਾਇਤੀ ਜਮੀਨ ਵਿਚ ਆਪਣੇ ਸਟਾਂਲ ਸਥਾਪਿਤ ਕਰ ਸਕਨਗੇ। ਆਰਜੀ ਲਾਇਸੈਂਸ ਧਾਰਕਾਂ ਨੂੰ ਸਾਰੇ ਸਰਕਾਰੀ ਨਿਯਮਾਂ ਦਾ ਪਾਲਣਾ ਕਰਨਾ ਲਾਜਮੀ ਹੋਵੇਗਾ। ਇਸ ਮੌਕੇ ਸਿਵਲ ਸਰਜਨ ਡਾ: ਸ਼ਤੀਸ਼ ਗੋਇਲ, ਕਾਰਜ ਸਾਧਕ ਅਫ਼ਸਰ ਸ੍ਰੀ ਮੰਗਤ ਕੁਮਾਰ, ਸ੍ਰੀ ਸਾਹਿਲ ਗਗਨੇਜਾ, ਸ੍ਰੀ ਗੁਰਵਿੰਦਰ ਸਿੰਘ, ਫਾਇਰ ਅਫ਼ਸਰ ਸ੍ਰੀ ਫਤਿਹ ਸਿੰਘ ਆਦਿ ਵੀ ਹਾਜਰ ਸਨ।
Categories

Recent Posts

