ਨਜਾਇਜ਼ ਸ਼ਰਾਬ ਨਾਲ ਭਰੇ ਕੈਂਟਰ ਸਮੇਤ ਤਿੰਨ ਵਿਅਕਤੀ ਕਾਬੂ, ਮਾਮਲਾ ਦਰਜ
- 263 Views
- kakkar.news
- October 14, 2022
- Crime Punjab
ਨਜਾਇਜ਼ ਸ਼ਰਾਬ ਨਾਲ ਭਰੇ ਕੈਂਟਰ ਸਮੇਤ ਤਿੰਨ ਵਿਅਕਤੀ ਕਾਬੂ, ਮਾਮਲਾ ਦਰਜ
ਨਵਾਂਸ਼ਹਿਰ 14 ਅਕਤੂਬਰ 2022 (ਸਿਟੀਜ਼ਨਜ਼ ਵੋਇਸ )
ਥਾਣਾ ਸਦਰ ਨਵਾਂਸ਼ਹਿਰ ਪੁਲਿਸ ਵਲੋਂ 530 ਪੇਟੀਆ ਨਜਾਇਜ ਸ਼ਰਾਬ ਨਾਲ ਭਰੇ ਕੈਂਟਰ ਸਮੇਤ ਇਕ ਗੱਡੀ ਅਤੇ ਤਿੰਨ ਵਿਅਕਤੀਆ ਨੂੰ ਕਾਬੂ ਕਰ ਐਸ ਐਚ ਓ ਨਰੇਸ਼ ਕੁਮਾਰੀ ਵੱਲੋਂ ਮਾਮਲਾ ਦਰਜ ਕੀਤਾ ਗਿਆ ।ਉਹਨਾਂ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਨਾਲ ਸ਼ਪੈਸਲ ਨਾਕਬੰਦੀ ਪੁਲ ਨਹਿਰ ਰਾਹੋਂ ਰੋਡ ਜਾਡਲਾ ਮੌਜੂਦ ਸੀ ਤਾ ਵਕਤ ਕਰੀਬ 03:30 ਸਵੇਰ ਦਾ ਹੋਵੇਗਾ ਤਾਂ ਮੁੱਖਬਰ ਖਾਸ ਨੇ ਇਤਲਾਹ ਦਿਤੀ ਕਿ ਜਗਦੀਸ਼ ਪਾਂਡੇ ਪੁੱਤਰ ਪ੍ਰੇਸ਼ਤਮ ਵਾਸੀ ਹਰਦੋਈਆ ਥਾਣਾ ਕੁਮਾਰਗੰਜ ਜ਼ਿਲ੍ਹਾਅਯੁੱਧਿਆ ( ਯੂ ਪੀ ) , ਅਸ਼ੋਕ ਪੁੱਤਰ ਓਮ ਪ੍ਰਕਾਸ਼ ਵਾਸੀ ਰਾਏਸਰ ਤਹਿਸੀਲ ਨੋਖਾ ਜਿਲਾ ਬੀਕਾਨੇਰ ( ਰਾਜਸਥਾਨ ) ਅਤੇ ਰਾਮ ਸ਼ਾਹ ਪੁੱਤਰ ਤਰਸੇਮ ਲਾਲ ਵਾਸੀ ਜੀਤ ਪੁਰ ਥਾਣਾ ਪੋਜੇਵਾਲ ਨਵਾਂਸ਼ਹਿਰ ਵਿਖੇ ਸ਼ਰਾਬ ਦੇ ਠੇਕੇਦਾਰਾਂ ਨਾਲ ਕੰਮ ਕਰਦੇ ਹਨ।
ਅੱਜ ਬੰਦ ਕੈਂਟਰ ਨੰਬਰੀ RJ – 14 – GK – 3917 ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਲੱਦਕੇ ਅੱਗੇ ਕਾਰ ਨੰਬਰੀ PB – 46 – N – 3168 ਲਗਾ ਕੇ ਨਵਾਂਸ਼ਹਿਰ ਤੋਂ ਬਲਾਚੌਰ ਸਾਇਡ ਜਾ ਰਹੇ ਹਨ ਅਗਰ ਹੁਣ ਹੀ ਪਿੰਡ ਬੀਰੋਵਾਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾ ਉਕਤ ਨੰਬਰੀ ਕੈਟਰ ਭਾਰੀ ਮਾਤਰਾ ਵਿੱਚ ਸ਼ਰਾਬ ਅਤੇ ਕੈਂਟਰ ਦੇ ਅੱਗੇ ਲੱਗੀ ਪਾਇਲਟ ਕਾਰ ਚਾਲਕਾ ਸਮੇਤ ਕਾਬੂ ਆ ਸਕਦੇ ਹਨ ਮੁਖਬਰ ਦੀ ਗੱਲ ਤੇ ਭਰੋਸਾ ਕਰਦੇ ਨਾਕਾਬੰਦੀ ਦੌਰਾਨ ਕੈਂਟਰ ਵਿਚੋ 240 ਪੇਟੀਆ 750 ml ਅਤੇ 290 ਪੇਟੀਆ 180ml ਸ਼ਰਾਬ ਅਤੇ ਕਾਰ ਸਮੇਤ ਚਾਲਕ ਨੂੰ ਕਾਬੂ ਕਰ excise ਐਕਟ ਤਹਿਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ।


