Trending Now
#ਫਿਰੋਜ਼ਪੁਰ ਸਿਟੀ ਪੁਲਿਸ ਦਾ ਸਨੈਚਰਾਂ ਖ਼ਿਲਾਫ਼ ਐਕਸ਼ਨ, ਦੋ ਮੁਲਜ਼ਮ ਗ੍ਰਿਫ਼ਤਾਰ
#ਸਤੀਏਵਾਲਾ ਸਕੂਲ ਦੇ ਵਿਦਿਆਰਥੀਆਂ ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਵਿਦਿਅਕ ਟੂਰ
#ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ‘ਹਾਊਸ-ਟੂ-ਹਾਊਸ ਐਨੂਮੇਰੇਸ਼ਨ’ ਦਾ ਕੰਮ ਜ਼ਿਲ੍ਹੇ ਵਿੱਚ ਸਫਲਤਾਪੂਰਵਕ ਮੁਕੰਮਲ: ਜ਼ਿਲ੍ਹਾ ਚੋਣ ਅਫ਼ਸਰ
#ਡੀ.ਏ. ਦੀ ਮੰਗ ਨੂੰ ਲੈ ਕੇ ਫਿਰੋਜ਼ਪੁਰ ਤੋਂ ਵੱਡੀ ਗਿਣਤੀ ’ਚ ਮੁਲਾਜ਼ਮ ਤੇ ਪੈਨਸ਼ਨਰ ਮੋਹਾਲੀ ਰੈਲੀ ਲਈ ਰਵਾਨਾ
#बीडीयू बैठक में हुई चर्चा : मिनी रेक सुविधा से कंटेनर लोडिंग को मिलेगा बढ़ावा।
#रेलवे फाटक एवं रेल पटरी पार करते समय सतर्क रहें और रेलवे नियमों का पालन करें।
#जुलाई माह में टिकट चेकिंग अभियान के दौरान 34,410 यात्री बिना टिकट अथवा अनियमित यात्रा करते हुए पाए गए।
#ਫਿਰੋਜ਼ਪੁਰ ਵਿੱਚ ਕਥਿਤ ਨੂਡਲਜ਼ ਫੈਕਟਰੀ ‘ਤੇ ਸਿਹਤ ਵਿਭਾਗ ਦਾ ਛਾਪਾ, ਗੰਦਗੀ ਦੇ ਢੇਰ ਵਿਚਕਾਰ ਬਣ ਰਿਹਾ ਸੀ ਖਾਣ-ਪੀਣ ਦਾ ਸਮਾਨ
#ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਿਲਚੇ ਵਿਖੇ ਪੁਲਿਸ-ਬੀਐਸਐਫ ਦਾ ਕਾਸੋ ਆਪਰੇਸ਼ਨ
#ਫਿਰੋਜ਼ਪੁਰ ‘ਚ ਹੀਰਾ ਸਿੰਘ ਤੂਤ ਦੀ 21ਵੀਂ ਪੁਸਤਕ ‘ਤੂਤ ਦੀ ਪੈੜ’ ਲੋਕ ਅਰਪਣ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿੱਚ ਲਗਾਇਆ ਗਿਆ ਗਣਿਤ ਮੇਲਾ
- kakkar.news
- December 12, 2024
- Education Punjab
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿੱਚ ਲਗਾਇਆ ਗਿਆ ਗਣਿਤ ਮੇਲਾ
ਫਿਰੋਜ਼ਪੁਰ 12 ਦਸੰਬਰ 2024 (ਅਨੁਜ ਕੱਕੜ ਟੀਨੂੰ)
ਗਣਿਤ ਵਿਸ਼ੇ ਨੂੰ ਵਿਦਿਆਰਥੀਆਂ ਵਿੱਚ ਰੋਚਕ ਬਣਾਉਣ ਅਤੇ ਇਸ ਨੂੰ ਸੌਖੇ ਤਰੀਕੇ ਨਾਲ ਪੇਸ਼ ਕਰਨ ਦੇ ਮਨੋਰਥ ਨਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਸ਼ਾਲੂ ਰਤਨ ਦੀ ਅਗਵਾਈ ਵਿੱਚ ਗਣਿਤ ਮੇਲਾ ਲਗਾਇਆ ਗਿਆ। ਗਣਿਤ ਅਧਿਆਪਕਾਂਵਾਂ ਸ਼੍ਰੀਮਤੀ ਤਰਵਿੰਦਰ ਕੌਰ, ਸ੍ਰੀਮਤੀ ਜਸਵਿੰਦਰ ਕੌਰ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਇਹ ਮੇਲਾ ਯਾਦਗਾਰੀ ਹੋ ਨਿਬੜਿਆ। ਸਕੂਲੀ ਵਿਦਿਆਰਥੀਆਂ ਵੱਲੋਂ ਚਾਰਟ ਪੋਸਟਰ ਤੇ ਮਾਡਲਾਂ ਦੀ ਪੇਸ਼ਕਾਰੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ ਸ਼੍ਰੀਮਤੀ ਜਸਵਿੰਦਰ ਕੌਰ ਅਤੇ ਸ਼੍ਰੀਮਤੀ ਤਰਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਪਾਈਥਾਗੋਰਸ ਸਿਧਾਂਤ ,ਮੈਨੂੰ ਤੁਹਾਡੀ ਉਮਰ ਪਤਾ ਹੈ, ਰਾਸ਼ੀਆਂ ਦੀ ਤੁਲਨਾ, ਘੁੰਮਣ ਸਮਿਤੀ ਆਦਿ ਕਿਰਿਆਵਾਂ ਨੇ ਸਭ ਅਧਿਆਪਕਾਂ ਨੂੰ ਵਾਹੋ ਵਾਹੀ ਲੁੱਟੀ । ਇਸ ਮੌਕੇ ਲੈਕਚਰਾਰ ਸਤਵਿੰਦਰ ਸਿੰਘ, ਲੈਕਚਰਾਰ ਮੰਜੂ ਬਾਲਾ, ਲੈਕਚਰਾਰ ਉਪਿੰਦਰ ਸਿੰਘ, ਲੈਕਚਰਾਰ ਰੋਹਿਤ ਪੁਰੀ, ਲੈਕਚਰਾਰ ਵਿਕਾਸ ਮਹਿਤਾ ਲੈਕਚਰਾਰ ਸੁਨੀਤਾ ਸਲੂਜਾ, ਲੈਕਚਰਾਰ ਹਰਪ੍ਰੀਤ ਕੌਰ, ਲੈਕਚਰਾਰ ਅਨਾਹ ਪੁਰੀ, ਲੈਕਚਰਰ ਸ਼ਵੇਤਾ, ਲੈਕਚਰਾਰ ਰਾਜਵਿੰਦਰ ਸਿੰਘ, ਲੈਕਚਰਾਰ ਗੁਰਜੋਤ ਕੌਰ, ਗੀਤਾ ਸ਼ਰਮਾ, ਬਲਤੇਜ ਕੌਰ, ਪ੍ਰੀਆ ਨੀਤਾ, ਸੋਨੀਆ, ਮੋਨਿਕਾ, ਕਿਰਨ, ਪੂਜਾ, ਰਾਜੀਵ, ਨੀਤੂ ਸਿਕਰੀ, ਗਗਨਦੀਪ ਕੌਰ, ਮਨਪ੍ਰੀਤ ਕੌਰ, ਪ੍ਰਦੀਪ ਕੌਰ, ਗੁਰਬਖਸ਼ ਸਿੰਘ, ਬੇਅੰਤ ਸਿੰਘ ਤੇ ਬੁੱਧ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
Categories

Recent Posts