ਸਪੈਸ਼ਲ ਟਾਸਕ ਫੋਰਸ, ਫਿਰੋਜ਼ਪੁਰ ਰੇਜ਼ ਵੱਲੋ 2 ਵਿਅਕਤੀਆਂ ਨੂੰ 02 ਕਿਲੋ ਅਫੀਮ ਅਤੇ ਮੋਟਰਸਾਈਕਲ ਸਮੇਤ ਕੀਤਾ ਗ੍ਰਿਫਤਾਰ।
- 148 Views
- kakkar.news
- October 15, 2022
- Crime Punjab
ਸਪੈਸ਼ਲ ਟਾਸਕ ਫੋਰਸ, ਫਿਰੋਜ਼ਪੁਰ ਰੇਜ਼ ਵੱਲੋ 2 ਵਿਅਕਤੀਆਂ ਨੂੰ 02 ਕਿਲੋ ਅਫੀਮ ਅਤੇ ਮੋਟਰਸਾਈਕਲ ਸਮੇਤ ਕੀਤਾ ਗ੍ਰਿਫਤਾਰ।
ਫਿਰੋਜ਼ਪੁਰ 15 ਅਕਤੂਬਰ 2022 (ਅਨੁਜ ਕੱਕੜ ਟੀਨੂੰ)
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦਾ ਖਾਤਮਾ ਕਰਨ ਸਬੰਧੀ ਵਿੱਢੀ ਗਈ ਮੁਹਿੰਮ ਨੂੰ ਉਦੋਂ ਹੁੰਗਾਰਾ ਮਿਲਿਆ ਜਦ ਸ਼੍ਰੀ ਸੰਦੀਪ ਕੁਮਾਰ ਸ਼ਰਮਾ ਪੀ.ਪੀ.ਐਸ., ਏ.ਆਈ.ਜੀ., ਐਸ.ਟੀ.ਐਫ. ਫਿਰੋਜ਼ਪੁਰ ਰੇਂਜ਼ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਰਾਜਬੀਰ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ, ਐਸ.ਟੀ.ਐਫ. ਫਿਰੋਜਪੁਰ ਰੇਂਜ਼ ਦੀ ਯੋਗ ਅਗਵਾਈ ਹੇਠ ਐਸ.ਆਈ. ਗੁਰਨੇਕ ਸਿੰਘ, ਐਸ.ਟੀ.ਐਫ. ਫਿਰੋਜਪੁਰ ਰੇਂਜ਼ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੋਸ਼ੀਆਨ ਬੋਹੜ ਸਿੰਘ ਪੁੱਤਰ ਮੁਕੰਦ ਸਿੰਘ ਅਤੇ ਫੱਤਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀਆਨ ਪਿੰਡ ਹਸਨਭੱਟੀ, ਥਾਣਾ ਸਦਰ ਫਰੀਦਕੋਟ, ਜਿਲ੍ਹਾ ਫਰੀਦਕੋਟ ਨੂੰ ਬਾ-ਹੱਦ ਰਕਬਾ ਥਾਣਾ ਕੁੱਲਗੜ੍ਹੀ ਦੇ ਪਿੰਡਾਂ ਵਿੱਚ ਦੌਰਾਨੇ ਨਾਕਾਬੰਦੀ ਮੋਟਰਸਾਈਕਲ ਪਲੈਟੀਨਾ ਰੰਗ ਸਿਲਵਰ ਨੰਬਰੀ ਪੀ.ਬੀ.-10 ਸੀ.ਬੀ.-0293 ਸਮੇਤ ਕਾਬੂ ਕਰਕੇ ਉਕਤਾਨ ਦੋਸ਼ੀਆ ਦੇ ਕਬਜਾ ਵਿੱਚੋਂ 02 ਕਿੱਲੋ ਅਫੀਮ ਬ੍ਰਾਮਦ ਹੋਣ ਪਰ ਮੁਕੱਦਮਾ ਨੰਬਰ 259 ਮਿਤੀ 14-10-2022 ਅ/ਧ 18 ਐਨ.ਡੀ.ਪੀ.ਐਸ. ਐਕਟ ਥਾਣਾ ਐਸ.ਟੀ.ਐਫ. ਐਸ.ਏ.ਐਸ. ਨਗਰ ਦਰਜ ਕੀਤਾ ਗਿਆ ਹੈ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026