500 ਰੁਪਏ ਨਾ ਦੇਣ ‘ਤੇ ਲੁਟੇਰਿਆਂ ਨੇ ਪ੍ਰਵਾਸੀ ਮਜ਼ਦੂਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਤਾਰਿਆ ਮੌਤ ਦੇ ਘਾਟ
- 188 Views
- kakkar.news
- October 15, 2022
- Punjab
ਜਲੰਧਰ 15 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਜਲੰਧਰ ਸ਼ਹਿਰ ‘ਚ ਲੁਟੇਰੇ ਦਿਨੋਂ-ਦਿਨ ਮਜ਼ਬੂਤ ਹੁੰਦੇ ਜਾ ਰਹੇ ਹਨ, ਉਨ੍ਹਾਂ ਨੂੰ ਨਾ ਤਾਂ ਪ੍ਰਸ਼ਾਸਨ ਦਾ ਡਰ ਹੈ ਅਤੇ ਨਾ ਹੀ ਕਾਨੂੰਨ ਦਾ, ਹਾਲ ਹੀ ‘ਚ ਜਲੰਧਰ ਦੇ ਗਦਾਈਪੁਰ ‘ਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ।ਜਿੱਥੇ 500 ਰੁਪਏ ਨਾ ਦੇਣ ‘ਤੇ ਚਾਰ ਲੁਟੇਰਿਆਂ ਨੇ ਇਕ ਪ੍ਰਵਾਸੀ ਮਜ਼ਦੂਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।
ਮ੍ਰਿਤਕ ਦੀ ਪਛਾਣ ਅਖਿਲੇਸ਼ ਸ਼ਰਮਾ ਵਜੋਂ ਹੋਈ ਹੈ ਅਤੇ ਉਹ ਮਾਡਲ ਟਾਊਨ ਇਲਾਕੇ ਵਿੱਚ ਟਾਈਲਾਂ ਦਾ ਕੰਮ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 13 ਅਕਤੂਬਰ ਨੂੰ ਉਹ ਕੰਮ ਖਤਮ ਕਰਕੇ ਆਪਣੇ ਕੁਆਰਟਰ ਨੂੰ ਜਾ ਰਿਹਾ ਸੀ ਤਾਂ ਇਸੇ ਦੌਰਾਨ ਫੋਕਲ ਪੁਆਇੰਟ ਨੇੜੇ ਚਾਰ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਲਿਆ।ਲੁਟੇਰਿਆਂ ਨੇ ਉਸ ਤੋਂ ਮੋਬਾਈਲ ਦੀ ਮੰਗ ਕੀਤੀ ਪਰ ਮਜ਼ਦੂਰ ਕੋਲ ਮੋਬਾਈਲ ਨਾ ਹੋਣ ‘ਤੇ ਉਸ ਦੀ ਜੇਬ ‘ਚ 500 ਰੁਪਏ ਸੀ, 500 ਨਾ ਦੇਣ ‘ਤੇ ਅਖਿਲੇਸ਼ ਲੁਟੇਰਿਆਂ ਨਾਲ ਭਿੜ ਪਿਆ ਅਤੇ ਲੁਟੇਰਿਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਅਖਿਲੇਸ਼ ਸ਼ਰਮਾ ਭੱਜਦੇ-ਭੱਜਦੇ ਗਦਾਈਪੁਰ ਪਹੁੰਚ ਗਿਆ। ਲੋਕਾਂ ਨੇ ਪੁਲਿਸ ਕੰਟਰੋਲ ਰੂਮ ‘ਤੇ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਅੱਜ ਸਵੇਰੇ ਇਲਾਜ ਦੌਰਾਨ ਸਿਵਲ ਹਸਪਤਾਲ ‘ਚ ਅਖਿਲੇਸ਼ ਸ਼ਰਮਾ ਦੀ ਮੌਤ ਹੋ ਗਈ।
