ਮੋਹਾਲੀ ”ਚ ਬੱਚੇ ਦੀ ਜਨਮਦਿਨ ਪਾਰਟੀ ਦੌਰਾਨ ਵਿਅਕਤੀ ਦਾ ਬੇਰਹਿਮੀ ਨਾਲ ਕਤਲ, 4 ਲੋਕ ਗ੍ਰਿਫ਼ਤਾਰ
- 146 Views
- kakkar.news
- October 15, 2022
- Crime Punjab
ਮੋਹਾਲੀ ”ਚ ਬੱਚੇ ਦੀ ਜਨਮਦਿਨ ਪਾਰਟੀ ਦੌਰਾਨ ਵਿਅਕਤੀ ਦਾ ਬੇਰਹਿਮੀ ਨਾਲ ਕਤਲ, 4 ਲੋਕ ਗ੍ਰਿਫ਼ਤਾਰ
ਮੋਹਾਲੀ 15 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਮੋਹਾਲੀ ਦੇ ਮਟੌਰ ‘ਚ ਬੱਚੇ ਦੀ ਜਨਮਦਿਨ ਦੀ ਪਾਰਟੀ ਦੌਰਾਨ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਮਟੌਰ ਥਾਣਾ ਦੇ ਐੱਸ. ਐੱਚ. ਓ. ਐੱਨ. ਲਹਿਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪਰਵਾਸੀ ਮਜ਼ਦੂਰ ਮਹੀ ਲਾਲ (65) ਵੱਜੋਂ ਕੀਤੀ ਗਈ ਹੈ, ਜੋ ਕਿ ਮਟੌਰ ਵਿਖੇ ਰਹਿ ਰਿਹਾ ਸੀ। ਬੱਚੇ ਦੀ ਜਨਮਦਿਨ ਦੀ ਪਾਰਟੀ ਦੌਰਾਨ ਉਸ ਨੇ ਦੋਸਤਾਂ ਨਾਲ ਸ਼ਰਾਬ ਪੀਤੀ। ਜਿਸ ਤੋਂ ਬਾਅਦ ਉਨ੍ਹਾਂ ਦਾ ਆਪਸ ‘ਚ ਝਗੜਾ ਹੋ ਗਿਆ।ਇਸ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ ਅਤੇ ਝਗੜੇ ਦੌਰਾਨ ਮਹੀ ਲਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਪਹਿਲਾਂ ਮੋਹਾਲੀ ਦੇ ਆਈ. ਵੀ. ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਮਹੀ ਲਾਲ ਨੂੰ ਪੀ. ਜੀ. ਆਈ. ਨੂੰ ਛੁੱਟੀ ਦੁਆ ਕੇ ਪਰਿਵਾਰ ਘਰ ਲੈ ਆਇਆ।ਘਰ ਆਉਣ ਮਗਰੋਂ ਉਸ ਦੀ ਮੌਤ ਹੋ ਗਈ। ਫਿਲਹਾਲ ਇਸ ਕੇਸ ਸਬੰਧੀ ਪੁਲਸ ਵੱਲੋਂ 6 ਲੋਕਾਂ ਵਾਜਿਦ ਖਾਨ, ਅਰਚਿਤ ਸਿੰਘ, ਰਵੀ ਸਿੰਘ, ਵਿਸ਼ਾਲ ਕੁਮਾਰ ਅਤੇ 2 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



- October 15, 2025