ਸਾਈਕਲ ਤੇ ਸੈਰ ਕਰਦੇ ਦੋ ਵਿਅਕਤੀਆਂ ਨੂੰ ਪਿੱਛੋਂ ਆਉਂਦੀ ਕਾਰ ਨੇ ਟੱਕਰ ਮਾਰੀ ਇਕ ਦੀ ਮੌਤ ਇਕ ਜ਼ਖ਼ਮੀ।
- 187 Views
- kakkar.news
- October 19, 2022
- Punjab
ਸਾਈਕਲ ਤੇ ਸੈਰ ਕਰਦੇ ਦੋ ਵਿਅਕਤੀਆਂ ਨੂੰ ਪਿੱਛੋਂ ਆਉਂਦੀ ਕਾਰ ਨੇ ਟੱਕਰ ਮਾਰੀ ਇਕ ਦੀ ਮੌਤ ਇਕ ਜ਼ਖ਼ਮੀ।
ਲੁਧਿਆਣਾ 19 ਅਕਤੂਬਰ (ਸਿਟੀਜ਼ਨਜ਼ ਵੋਇਸ)
ਅੱਜ ਤੜਕੇ ਇਕ ਤੇਜ਼ ਰਫ਼ਤਾਰ ਫਾਰਚੂਨਰ ਨੇ ਸਾਈਕਲਿੰਗ ਕਰਕੇ ਵਾਪਸ ਸਮਰਾਲੇ ਪਰਤ ਰਹੇ ਵਿਅਕਤੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਵਿਚ ਇਕ ਰਿਟਾਇਰਡ ਬੈਂਕ ਮੈਨੇਜਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸਥਾਨਕ ਬਲਾਕ ਸੰਮਤੀ ਦਾ ਪੰਚਾਇਤ ਅਫਸਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਵਿਅਕਤੀ ਹਰ ਰੋਜ਼ ਦੀ ਤਰ੍ਹਾਂ ਸਾਈਕਲਿੰਗ ਕਰਕੇ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਵਾਪਸ ਪਰਤ ਰਹੇ ਸਨ ਤਾਂ ਪਿੱਛੋਂ ਆ ਰਹੇ ਫਾਰਚੂਨਰ ਨੇ ਇਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ । ਇਸ ਟੱਕਰ ਵਿੱਚ ਸਥਾਨਕ ਸਿਵਲ ਲਾਈਨ ਦੇ ਵਸਨੀਕ ਰਿਟਾਇਰਡ ਬੈਂਕ ਮੈਨੇਜਰ ਮਨਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸਥਾਨਕ ਪੰਚਾਇਤ ਅਫ਼ਸਰ ਹਰਜੀਤ ਸਿੰਘ ਵਾਸੀ ਭਗਵਾਨਪੁਰ ਰੋਡ ਸਮਰਾਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੇੈ। ਸਥਾਨਕ ਸਿਵਲ ਹਸਪਤਾਲ ਸਮਰਾਲਾ ਵਿਚ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਹਰਜੀਤ ਸਿੰਘ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਅਤੇ ਫਾਰਚੂਨਰ ਚਾਲਕ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਹੈ।


