ਫਾਜਿ਼ਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀਆਂ ਕੋਸਿ਼ਸਾਂ ਨੂੰ ਪਿਆ ਬੂਰ, ਆਰਟੀਓ ਦੀ ਫਾਜਿ਼ਲਕਾ ਵਿਖੇ ਹੋਈ ਤਾਇਨਾਤੀ,
- kakkar.news
- December 5, 2023
- Punjab
ਫਾਜਿ਼ਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀਆਂ ਕੋਸਿ਼ਸਾਂ ਨੂੰ ਪਿਆ ਬੂਰ, ਆਰਟੀਓ ਦੀ ਫਾਜਿ਼ਲਕਾ ਵਿਖੇ ਹੋਈ ਤਾਇਨਾਤੀ
ਫਾਜਿ਼ਲਕਾ, 5 ਦਸੰਬਰ 2023 (ਸਿਟੀਜ਼ਨਜ਼ ਵੋਇਸ)
ਆਪਣੇ ਹਲਕੇ ਦੀਆਂ ਸਮੱਸਿਆਵਾਂ ਦੇ ਹਲ ਲਈ ਸਦੈਵ ਤਤਪਰ ਰਹਿਣ ਵਾਲੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀਆਂ ਫਾਜਿ਼ਲਕਾ ਵਿਖੇ ਆਰਟੀਓ (ਰੀਜਨਰਲ ਟਰਾਂਸਪੋਰਟ ਅਫ਼ਸਰ) ਦਫ਼ਤਰ ਖੋਲਣ ਦੀਆਂ ਕੋਸਿ਼ਸਾਂ ਨੂੰ ਬੂਰ ਪਿਆ ਹੈ। ਉਨ੍ਹਾਂ ਨੇ ਇਹ ਮੁੱਦਾ ਪਿੱਛਲੇ ਵਿਧਾਨ ਸਭਾ ਸੈਸ਼ਨ ਵਿਚ ਵੀ ਸਵਾਲ ਦੇ ਰੂਪ ਵਿਚ ਉਠਾਇਆ ਸੀ ਅਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਕਾਰਵਾਈ ਕਰਦਿਆਂ ਫਾਜਿ਼ਲਕਾ ਵਿਖੇ ਆਰਟੀਓ ਦੀ ਤਾਇਨਾਤੀ ਕਰ ਦਿੱਤੀ ਗਈ ਹੈ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਆਰਟੀਓ ਪੱਧਰ ਦੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਕੰਮਾਂ ਲਈ ਪਹਿਲਾਂ ਲੋਕਾਂ ਨੂੰ ਫਿਰੋਜਪੁਰ ਜਾਣਾ ਪੈਂਦਾ ਸੀ ਜਿਸ ਨਾਲ ਲੋਕਾਂ ਨੂੰ ਆਉਣ ਜਾਣ ਵਿਚ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਲੋਕਾਂ ਦੀ ਖੱਜਲ ਖੁਆਰੀ ਹੁੰਦੀ ਸੀ। ਪਰ ਹੁਣ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨਦਿਆਂ ਫਾf਼ਜਲਕਾ ਵਿਖੇ ਹੀ ਆਰਟੀਓ ਦੀ ਤਾਇਨਾਤੀ ਦਾ ਹੁਕਮ ਜਾਰੀ ਕਰ ਦਿੱਤਾ ਹੈ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਦਾ ਵਿਸੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਲੋਕਾਂ ਲਈ ਵੱਡੀ ਸਹੁਲਤ ਵਾਲਾ ਸਾਬਤ ਹੋਵੇਗਾ।
ਜਿਕਰਯੋਗ ਹੈ ਕਿ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਵਿਧਾਨ ਸਭਾ ਦੇ ਪਿੱਛਲੇ ਸੈਸ਼ਨ ਦੌਰਾਨ ਸਵਾਲ ਨੰਬਰ 614 ਦੇ ਰੂਪ ਵਿਚ ਇਸ ਵਿਸੇ਼ ਤੇ ਵਿਧਾਨ ਸਭਾ ਵਿਚ ਸਵਾਲ ਪੁੱਛਿਆ ਸੀ ਅਤੇ ਇਸਤੋਂ ਬਾਅਦ ਸਰਕਾਰ ਨੇ ਹਰਕਤ ਵਿਚ ਆਊਂਦਿਆਂ ਆਰਟੀਓ ਦੀ ਤਾਇਨਾਤੀ ਕਰ ਦਿੱਤੀ ਹੈ।ਦੱਸਣਯੋਗ ਹੈ ਕਿ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਵਿੰਦਰ ਸਿੰਘ ਅਰੋੜਾ ਨੂੰ ਹੀ ਆਰਟੀਓ ਫਾਜਿ਼ਲਕਾ ਦਾ ਚਾਰਜ ਦਿੱਤਾ ਗਿਆ ਹੈ। ਓਧਰ ਵਿਧਾਇਕ ਦੇ ਯਤਨਾਂ ਨਾਲ ਆਰਟੀਓ ਦੇ ਅਹੁਦੇ ਦੀ ਫਾਜਿ਼ਲਕਾ ਵਿਖੇ ਬਹਾਲੀ ਅਤੇ ਅਧਿਕਾਰੀ ਦੀ ਤਾਇਨਾਤੀ ਦਾ ਸਮੂਚੇ ਜਿ਼ਲ੍ਹੇ ਦੇ ਲੋਕਾਂ ਨੂੰ ਵੀ ਭਰਪੂਰ ਸਵਾਗਤ ਕੀਤਾ ਹੈ ਅਤੇ ਪੰਜਾਬ ਸਰਕਾਰ ਦਾ ਇਸ ਲਈ ਧੰਨਵਾਦ ਕੀਤਾ ਹੈ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026