ਪਾਕਿ ਡਰੋਨ ਵੱਲੋਂ ਫਿਰ ਭਾਰਤੀ ਖੇਤਰ ਵਿਚ ਦਸਤਕ ਦਿੱਤੀ ਗਈ
- 157 Views
- kakkar.news
- October 21, 2022
- Punjab
ਪਾਕਿ ਡਰੋਨ ਵੱਲੋਂ ਫਿਰ ਭਾਰਤੀ ਖੇਤਰ ਵਿਚ ਦਸਤਕ ਦਿੱਤੀ ਗਈ।
ਤਰਨਤਾਰਨ 21 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿਚ ਵੱਖ-ਵੱਖ ਖੇਪਾਂ ਭੇਜਣ ਦੇ ਮਕਸਦ ਨਾਲ ਡਰੋਨ ਦੀ ਆਏ ਦਿਨ ਮਦਦ ਲਈ ਜਾ ਰਹੀ ਹੈ। ਪਾਕਿ ਡਰੋਨ ਦੀਆਂ ਗਤੀਵਿਧੀਆਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਦੇ ਚਲਦਿਆਂ ਭਾਰਤੀ ਖੇਤਰ ‘ਚ ਸ਼ੁੱਕਰਵਾਰ ਸਵੇਰੇ ਕਰੀਬ ਚਾਰ ਵਜੇ ਪਾਕਿ ਡਰੋਨ ਵੱਲੋਂ ਫਿਰ ਭਾਰਤੀ ਖੇਤਰ ਵਿਚ ਦਸਤਕ ਦਿੱਤੀ ਗਈ।ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀ.ਓ.ਪੀ. ਧਰਮਾਂ ਦੇ ਪਿੱਲਰ ਨੰਬਰ 154/7 ਰਾਹੀਂ ਪਾਕਿਸਤਾਨੀ ਡਰੋਨ ਨੇ ਅੱਜ ਸਵੇਰੇ 4 ਵਜੇ ਦਸਤਕ ਦਿੱਤੀ। ਡਰੋਨ ਦੀ ਆਵਾਜ਼ ਸੁਣਦੇ ਸਾਰ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐੱਫ. ਦੀ 101 ਬਟਾਲੀਅਨ ਨੇ ਹਰਕਤ ਵਿਚ ਆਉਂਦੇ ਹੋਏ ਅੱਧਾ ਦਰਜਨ ਦੇ ਕਰੀਬ ਫ਼ਾਇਰਿੰਗ ਕੀਤੀ। ਫਾਇਰਿੰਗ ਦੌਰਾਨ ਪਾਕਿ ਡਰੋਨ ਕਈ ਮਿੰਟ ਤੱਕ ਇਲਾਕੇ ‘ਚ ਘੁੰਮਦਾ ਰਿਹਾ, ਜਿਸ ਤੋਂ ਬਾਅਦ ਉਹ ਵਾਪਸ ਪਾਕਿਸਤਾਨ ਪਰਤ ਗਿਆ। ਦੱਸ ਦੇਈਏ ਕਿ ਸਵੇਰ ਹੁੰਦੇ ਸਾਰ ਸਥਾਨਕ ਪੁਲਸ ਅਤੇ ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਭਾਰਤੀ ਖੇਤਰ ਵਿਚ ਦਾਖ਼ਲ ਹੋਏ ਡਰੋਨ ਰਾਹੀਂ ਕੋਈ ਖੇਪ ਭੇਜੀ ਗਈ ਹੋ ਸਕਦੀ ਹੈ, ਜਿਸ ਨੂੰ ਲੈ ਕੇ ਤਲਾਸ਼ੀ ਕੀਤੀ ਜਾ ਰਹੀ ਹੈ।



- October 15, 2025