ਫਿਰੋਜ਼ਪੁਰ ਜੇਲ ‘ਚੋ 33 ਮੋਬਾਇਲ ਫੋਨ ਅਤੇ ਜਰਦਾ ਸਮੇਤ ਵੱਡੀ ਮਾਤਰਾ ‘ਚ ਗੈਰਕਾਨੂੰਨੀ ਸਮਾਨ ਬਰਾਮਦ
- 113 Views
- kakkar.news
- August 14, 2025
- Crime Punjab
ਫਿਰੋਜ਼ਪੁਰ ਜੇਲ ‘ਚੋ 33 ਮੋਬਾਇਲ ਫੋਨ ਅਤੇ ਜਰਦਾ ਸਮੇਤ ਵੱਡੀ ਮਾਤਰਾ ‘ਚ ਗੈਰਕਾਨੂੰਨੀ ਸਮਾਨ ਬਰਾਮਦ
ਫਿਰੋਜ਼ਪੁਰ, 14 ਅਗਸਤ 2025 (ਅਨੁਜ ਕੱਕੜ ਟੀਨੂੰ)
ਕੇਂਦਰੀ ਜੇਲ ਫਿਰੋਜ਼ਪੁਰ ਵਿੱਚ ਕੈਦੀਆਂ ਤੱਕ ਪਹੁੰਚ ਰਹੇ ਗੈਰਕਾਨੂੰਨੀ ਸਮਾਨ ਨੂੰ ਲੈ ਕੇ ਜੇਲ ਪ੍ਰਸ਼ਾਸਨ ਵੱਲੋਂ ਕਈ ਗੰਭੀਰ ਕਦਮ ਚੁੱਕੇ ਗਏ ਹਨ। ਸਹਾਇਕ ਸੁਪਰਡੈਂਟ ਵੱਲੋਂ ਜਾਰੀ ਕੀਤੇ ਗਏ ਵੱਖ-ਵੱਖ ਪੱਤਰਾਂ ਰਾਹੀਂ ਪਤਾ ਲੱਗਾ ਹੈ ਕਿ ਪਿਛਲੇ ਦਿਨਾਂ ਦੌਰਾਨ ਵੱਡੀ ਗਿਣਤੀ ਵਿੱਚ 33 ਮੋਬਾਇਲ ਫੋਨ, ਜਰਦਾ (ਤੰਬਾਕੂ) ਅਤੇ ਹੋਰ ਚੀਜ਼ਾਂ ਲਵਾਰਸ ਹਾਲਤ ਵਿੱਚ ਬਰਾਮਦ ਹੋਈਆਂ ਹਨ।
ਜਾਂਚ ਦੌਰਾਨ ਬਰਾਮਦ ਹੋਏ ਸਮਾਨ ਚ 01 ਅਗਸਤ 2025 (ਪੱਤਰ ਨੰਬਰ 5445) ਨੂੰ 2 ਕੀਪੈਡ ਮੋਬਾਇਲ ਫੋਨ, 02 ਅਗਸਤ 2025 (ਪੱਤਰ ਨੰਬਰ 5474)ਨੂੰ 1 ਟੱਚ ਸਕ੍ਰੀਨ ਅਤੇ 1 ਕੀਪੈਡ ਮੋਬਾਇਲ ਫੋਨ ,03 ਅਗਸਤ 2025 (ਪੱਤਰ ਨੰਬਰ 5483)ਨੂੰ 10 ਕੀਪੈਡ ਮੋਬਾਇਲ ਫੋਨ (ਬਿਨਾ ਸਿਮ) ਅਤੇ 35 ਪੁੜੀਆਂ ਜਰਦਾ, 11 ਅਗਸਤ 2025 (ਪੱਤਰ ਨੰਬਰ 2414)ਨੂੰ 102 ਪੁੜੀਆਂ ਜਰਦਾ, 8 ਕੀਪੈਡ ਮੋਬਾਇਲ ਫੋਨ (ਬਿਨਾ ਸਿਮ), 5 ਚਾਰਜਰ, 3 ਸਿਗਰੇਟ ਦੀਆਂ ਡੱਬੀਆਂ ਬਰਾਮਦ ਹੋਇਆ ਅਤੇ ਬੀਤੀ 12 ਅਗਸਤ 2025 (ਪੱਤਰ ਨੰਬਰ 5789)ਨੂੰ 1 ਕੀਪੈਡ ਮੋਬਾਇਲ ਫੋਨ ਅਤੇ 1 ਡਾਟਾ ਕੇਬਲ ਬਰਾਮਦ ਕੀਤਾ ਗਿਆ ।12 ਅਗਸਤ ਨੂੰ ਇੱਕ ਅਚਾਨਕ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਅਧਿਕਾਰੀਆਂ ਨੇ ਕਈ ਕੈਦੀਆਂ ਤੋਂ ਕੁੱਲ 10 ਮੋਬਾਈਲ ਫ਼ੋਨ ਬਰਾਮਦ ਕੀਤੇ। ਇਹ ਮੋਬਾਈਲ ਫ਼ੋਨ ਵਿਚਾਰ ਅਧੀਨ ਕੈਦੀਆਂ ਅਤੇ ਦੋਸ਼ੀ ਠਹਿਰਾਏ ਜਾ ਚੁੱਕੇ ਕੈਦੀਆਂ – ਦੋਵਾਂ ਕੋਲੋਂ ਮਿਲੇ ਹਨ।
ਇਹ ਸਾਰਾ ਸਮਾਨ ਲਵਾਰਸ ਹਾਲਤ ਵਿੱਚ ਜੇਲ ਪ੍ਰੀਮਿਸਿਜ਼ ‘ਚੋਂ ਬਰਾਮਦ ਹੋਇਆ ਅਤੇ ਇਸ ਸਬੰਧੀ ਥਾਣੇ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਵੱਲੋਂ ਇਸ ਸੰਬੰਧ ਵਿੱਚ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਪ੍ਰਕਿਰਿਆ ਨੂੰ ਰੋਕਣ ਲਈ ਕਈ ਨਵੇਂ ਸੁਰੱਖਿਆ ਉਪਾਅ ਲਾਗੂ ਕੀਤੇ ਜਾ ਰਹੇ ਹਨ। ਇਸ ਸੰਬੰਧੀ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ ‘ਚ ਗੈਰਕਾਨੂੰਨੀ ਸਮਾਨ ਦੀ ਆਮਦ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਵੀ ਸਖ਼ਤ ਕੀਤਾ ਜਾਵੇਗਾ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਏਗੀ।



- October 15, 2025