ਦੁਬਈ ਤੋਂ ਆਏ ਯਾਤਰੀ ਕੋਲੋਂ 21 ਲੱਖ ਦਾ ਸੋਨਾ ਬਰਾਮਦ, ਰੈਕਟਮ ਵਿੱਚ ਲੁਕਾਇਆ ਹੋਇਆ ਸੀ ਸੋਨਾ
- 138 Views
- kakkar.news
- October 21, 2022
- Crime Punjab
ਦੁਬਈ ਤੋਂ ਆਏ ਯਾਤਰੀ ਕੋਲੋਂ 21 ਲੱਖ ਦਾ ਸੋਨਾ ਬਰਾਮਦ, ਰੈਕਟਮ ਵਿੱਚ ਲੁਕਾਇਆ ਹੋਇਆ ਸੀ ਸੋਨਾ
ਅੰਮ੍ਰਿਤਸਰ 21 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਅੰਮ੍ਰਿਤਸਰ ਹਵਾਈਅੱਡੇ ਉੱਤੇ ਕਸਟਮ ਵਿਭਾਗ ਨੇ 21 ਲੱਖ ਦੇ ਕਰੀਬ ਦਾ ਸੋਨਾ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਆਪਣੇ ਰੈਕਟਮ ਵਿੱਚ ਸੋਨੇ ਦਾ ਪੇਸਟ ਲੁਕੋ ਕੇ ਯਾਤਰੀ ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਵਿਖੇ ਆਇਆ ਸੀ।ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਕਸਟਮ ਵਿਭਾਗ ਵਿਭਾਗ ਵੱਲੋਂ ਵੱਡੀ ਮਾਤਰਾ ਵਿੱਚ ਸੋਨਾ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਚੈਕਿੰਗ ਦੇ ਦੌਰਾਨ ਕਸਟਮ ਵਿਭਾਗ ਨੇ ਸੋਨੇ ਦੇ ਦੋ ਪੈਕਟ ਬਰਾਮਦ ਕੀਤੇ ਹਨ ਜਿਨ੍ਹਾਂ ਦਾ ਕੁੱਲ ਵਜ਼ਨ 497 ਗ੍ਰਾਮ ਹੈ।
ਮਿਲੀ ਜਾਣਕਾਰੀ ਮੁਤਾਬਿਕ ਕਸਟਮ ਵਿਭਾਗ ਨੇ ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਆਏ ਇੱਕ ਯਾਤਰੀ ਦੀ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਕਸਟਮ ਵਿਭਾਗ ਨੇ ਸੋਨੇ ਨੂੰ ਪੇਸਟ ਦੇ ਰੂਪ ਵਿੱਚ ਆਪਣੇ ਰੈਕਟਮ ਵਿੱਚ ਲੁਕਾਇਆ ਹੋਇਆ ਸੀ। ਬਰਾਮਦ ਸੋਨੇ ਦੀ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਸੋਨਾ 21.29 ਲੱਖ ਦੀ ਕੀਮਤ ਦਾ ਹੈ। ਜਿਸਦਾ ਵਜ਼ਨ ਕੁੱਲ 411 ਗ੍ਰਾਮ ਹੈ।


