ਸੰਗਰੂਰ ਵਿਚ ਬੱਸ ਪਲਟਣ ਕਾਰਨ ਸਵਾਰੀਆਂ ਜ਼ਖ਼ਮੀ
- 90 Views
- kakkar.news
- October 22, 2022
- Punjab
ਸੰਗਰੂਰ ਵਿਚ ਬੱਸ ਪਲਟਣ ਕਾਰਨ ਸਵਾਰੀਆਂ ਜ਼ਖ਼ਮੀ
ਸੰਗਰੂਰ 22 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਸੰਗਰੂਰ ਸੁਨਾਮ ਰੋਡ ‘ਤੇ ਅੱਜ ਸਵੇਰੇ ਅਚਾਨਕ ਇੱਕ ਬੱਸ ਪਲਟ ਗਈ। ਇਸ ਹਾਦਸੇ ਵਿੱਚ ਕਰੀਬ ਇੱਕ ਦਰਜਨ ਸਵਾਰੀਆਂ ਜ਼ਖ਼ਮੀ ਹੋ ਗਈਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜ਼ਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਹਾਲਤ ਗੰਭੀਰ ਹੋਣ ਕਾਰਨ ਇੱਕ ਔਰਤ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ ਹੈ।ਥਾਣਾ ਸਦਰ ਦੀ ਪੁਲੀਸ ਦੇ ਜਾਂਚ ਅਧਿਕਾਰੀ ਏਐੱਸਆਈ ਸੁਰੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਪਨਬੱਸ ਦੀ ਇਕ ਬੱਸ ਸੰਗਰੂਰ ਤੋਂ ਸੁਨਾਮ ਜਾ ਰਹੀ ਸੀ। ਜਦੋਂ ਬੱਸ ਤੁੰਗਾਂ-ਕੁਲਾਰਾਂ ਰੋਡ ‘ਤੇ ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ਤੋਂ ਥੋੜਾ ਅੱਗੇ ਪੁੱਜੀ ਤਾਂ ਚਾਲਕ ਦਾ ਬੱਸ ਤੋਂ ਕੰਟਰੋਲ ਖੋ ਗਿਆ ਅਤੇ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਉਂਦੀ ਹੋਈ ਪਲਟ ਗਈ। ਇਸ ਹਾਦਸੇ ਵਿੱਚ ਬੱਸ ‘ਚ ਸਵਾਰ ਕਰੀਬ ਇੱਕ ਦਰਜਨ ਸਵਾਰੀਆਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ‘ਚ ਚੰਦਰ ਕਾਂਤਾ (60), ਜਗਦੀਪ ਕੌਰ (58), ਕਰਮਜੀਤ ਕੌਰ (45), ਚਰਨਜੀਤ ਕੌਰ (42), ਹਰਪਾਲ ਕੌਰ (45), ਰੱਲੋ (60), ਅਮਰਜੀਤ ਕੌਰ (60), ਗੁਰਤੇਜ ਸਿੰਘ (50), ਮਨਜੀਤ ਸਿੰਘ (27), ਹਰਵਿੰਦਰ ਕੌਰ (40), ਜਗਦੇਵ ਸਿੰਘ (42) ਆਦਿ ਸ਼ਾਮਲ ਸਨ। ਇਨ੍ਹਾਂ ‘ਚੋH ਕਰਮਜੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ ਹੈ।ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਬੱਸ ਹੇਠਿਓਂ ਕੋਈ ਰਾਡ ਵਗੈਰ੍ਹਾ ਟੁੱਟਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਪਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਰੈਫ਼ਰ ਕੀਤੀ ਗਈ ਜ਼ਖਮੀ ਔਰਤ ਕਰਮਜੀਤ ਕੌਰ ਦੇ ਬਿਆਨ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ।ਪਿੰਡ ਸ਼ੁਤਰਾਣਾ ਤੋਂ ਸਕੂਲ ਜਾ ਰਹੇ ਬੱਚੇ ਅੱਜ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਏ ਜਦੋਂ ਸੜਕ ‘ਤੇ ਚੜ੍ਹਨ ਤੋਂ ਪਹਿਲਾਂ ਹੀ ਸਟੇਅਰਿੰਗ ਫ੍ਰੀ ਹੋਣ ਕਾਰਨ ਉਨ੍ਹਾਂ ਦੀ ਸਕੂਲ ਬੱਸ ਮੁੜਨ ਤੋਂ ਹੱਟ ਗਈ ਪਰ ਚਾਲਕ ਨੇ ਬੱਸ ਕੰਧ ਵਿੱਚ ਵੱਜਣ ਤੋਂ ਪਹਿਲਾਂ ਹੀ ਰੋਕ ਲਈ। ਪਿੰਡ ਸ਼ੁਤਰਾਣਾ ਦੇ ਵਸਨੀਕ ਗੁਰਵਿੰਦਰ ਸਿੰਘ, ਦਵਿੰਦਰ ਸਿੰਘ, ਕੁਲਦੀਪ ਸਿੰਘ, ਸਰੂਪ ਰਾਮ ਅਤੇ ਧਰਮਾ ਰਾਮ ਆਦਿ ਨੇ ਦੱਸਿਆ ਕਿ ਸਵੇਰ ਸਮੇਂ ਪਿੰਡ ਤੋਂ ਪਾਤੜਾਂ ਸਕੂਲ ਵਿੱਚ ਪੜ੍ਹਨ ਜਾਣ ਵਾਲੇ ਬੱਚਿਆਂ ਦੀ ਬੱਸ ਦਾ ਪਿੰਡ ‘ਚੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਸਟੇਅਰਿੰਗ ਫ੍ਰੀ ਹੋ ਗਿਆ ਅਤੇ ਬੱਸ ਮੁੜਨ ਤੋਂ ਹੱਟ ਗਈ। ਇਸ ਤੋਂ ਪਹਿਲਾਂ ਕਿ ਇਹ ਬੱਸ ਕੰਧ ਵਿੱਚ ਜਾ ਵੱਜਦੀ, ਚਾਲਕ ਨੇ ਚੌਕ ਵਿੱਚ ਹੀ ਬੱਸ ਬੰਦ ਕਰ ਦਿੱਤੀ। ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਅਤੇ ਬੱਸ ਦੇ ਠੇਕੇਦਾਰ ‘ਤੇ ਦੋਸ਼ ਲਗਾਇਆ ਹੈ ਕਿ ਇਨ੍ਹਾਂ ਸਕੂਲੀ ਬੱਸਾਂ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਅਤੇ ਮੁਰੰਮਤ ਨਾ ਹੋਣ ਕਾਰਨ ਹੀ ਅਜਿਹੀ ਘਟਨਾ ਵਾਪਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਬੱਸ ਦਾ ਸਟੇਅਰਿੰਗ ਭਾਖੜਾ ਲੰਘਣ ਸਮੇਂ ਜਾਂ ਮੁਖ ਸੜਕ ‘ਤੇ ਫ੍ਰੀ ਹੋ ਜਾਂਦਾ ਤਾਂ ਕੋਈ ਦਰਦਨਾਕ ਹਾਦਸਾ ਵਾਪਰ ਸਕਦਾ ਸੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024