ਫ਼ੌਜਾਂ ਸਿੰਘ ਦੀ ਆਡੀਉ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੀਤੀ ਜਾਰੀ ਟਰੱਕਾਂ ਵਾਲੀ ਵੀਡੀਓ
- 99 Views
- kakkar.news
- September 12, 2022
- Politics Punjab
ਵੀਡੀਓ ਜਾਰੀ ਕਰ ਕੇ ਈਡੀ ਤੋਂ ਕੀਤੀ ਜਾਂਚ ਦੀ ਮੰਗ
ਫ਼ਿਰੋਜ਼ਪੁਰ (ਸੁਭਾਸ਼ ਕੱਕੜ)
ਗੁਰੂ ਹਰਸਹਾਏ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਵਿਵਾਦਿਤ ਕਥਿਤ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਣ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਜਿੱਥੇ ਆਡੀਓ ਵੱਖ ਵੱਖ ਚੈਨਲਾਂ ਦਾ ਸ਼ਿੰਗਾਰ ਬਣ ਰਹੀ ਹੈ ਉਥੇ ਹੀ ਅੱਜ ਇਕ ਨਵੀਂ ਵੀਡੀਓ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਜਿਸ ਵੀਡੀਓ ਦੀ ਚਰਚਾ ਫੌਜਾ ਸਿੰਘ ਸਰਾਰੀ ਅਤੇ ਤਰਸੇਮ ਕਪੂਰ ਦੇ ਉਸ ਆਡੀਓ ਵਿੱਚ ਟਰੱਕਾਂ ਸਬੰਧੀ ਹੋ ਰਹੀ ਹੈ ਟਰੱਕਾਂ ਵਾਲੀ ਵੀਡੀਓ ਪ੍ਰੈੱਸ ਕਾਨਫ਼ਰੰਸ ਗੁਰੂਹਰਸਾਏ ਪ੍ਰੈੱਸ ਕਲੱਬ ਵਿੱਚ ਜਾਰੀ ਕਰਦਿਆਂ ਹੋਇਆ ਜਤਿੰਦਰ ਸਿੰਘ ਥਿੰਦ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੱਸਿਆ ਕਿ ਫੌਜਾ ਸਿੰਘ ਸਰਾਰੀ ਅਤੇ ਉਸ ਦੇ ਉਹ ਉਸਦੀ ਤਰਸੇਮ ਲਾਲ ਕਪੂਰ ਦੀ ਸੌਦੇਬਾਜ਼ੀ ਦੀ ਆਡੀਓ ਤੋਂ ਬਾਅਦ ਮਾਨ ਸਰਕਾਰ ਅਜੇ ਤਕ ਚੁੱਪ ਹੈ ਜਦ ਕਿ ਨੈਤਿਕਤਾ ਦੇ ਆਧਾਰ ਫੌਜਾ ਸਿੰਘ ਸਰਾਰੀ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਆਡੀਓ ਵਿੱਚ ਸ਼ਰਮੇ ਦੇ ਜ਼ਿਕਰ ਸਬੰਧੀ ਵੀ ਵਿਸਥਾਰਪੂਰਵਕ ਦੱਸਿਆ ਕਿ ਜਿਸ ਸ਼ਰਮ ਦੀ ਗੱਲ ਹੋ ਰਹੀ ਹੈ ਉਹ ਸ਼ਰਮੇ ਦਾ ਨਾਂ ਪਹਿਲਾਂ ਗੁਰੂਹਰਸਾਏ ਵਿਚ ਕਥਿਤ ਹੋਏ ਮਾਰਕਫੈਡ ਘੁਟਾਲੇ ਦੀ ਐੱਫਆਈਆਰ ਵਿੱਚ ਜਿਸ ਦੇ ਜੋ ਟਰੱਕ ਯੂਨੀਅਨ ਗੁਰੂ ਹਰਸਹਾਏ ਦਾ ਮੁਨਸ਼ੀ ਹੈ ਜਿਸ ਦੁਆਰਾ ਮਾਰਕਫੈੱਡ ਦੇ ਗੁਦਾਮਾਂ ਦੇ ਕਣਕ ਉਲਟ ਪੁਲਟ ਕਰਨ ਵਰਗੀਆਂ ਦੀ ਵੀ ਟਰੱਕ ਯੂਨੀਅਨ ਵਿੱਚ ਟਰੱਕ ਦਿੱਤੇ ਗਏ ਸਨ ਉਨ੍ਹਾਂ ਨੇ ਇਕ ਐਫਆਈਆਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੋ ਸ਼ਰਮਾ ਦੀ ਫੋਨ ਵਾਲੀ ਗੱਲ ਹੈ ਉਹ ਟਰੱਕ ਯੂਨੀਅਨ ਦਾ ਮੁਨਸ਼ੀ ਹੈ ਜਿਸ ਸਬੰਧੀ ਉਨ੍ਹਾਂ ਕਿਹਾ ਕਿ ਜਦ ਈਡੀ ਦੀ ਜਾਂਚ ਹੋਗੀ ਸਾਰੇ ਖੁਲਾਸੇ ਸਾਹਮਣੇ ਆ ਜਾਣਗੇ ਨਵੀਂ ਵੀਡੀਓ ਜਾਰੀ ਕਰਦਿਆਂ ਜਤਿੰਦਰ ਸਿੰਘ ਥਿੰਦ ਨੇ ਮੀਡੀਆ ਦੇ ਰੂਬਰੂ ਕਥਿਤ ਦੋਸ਼ ਲ਼ਗਾਉਦੇ ਹੋਏ ਉਸ ਵੀਡੀਓ ਨੂੰ ਦਿਖਾਉਂਦਿਆਂ ਕਿਹਾ ਕਿ ਇਸ ਵੀਡੀਓ ਵਿੱਚ ਜਿਸ ਅੱਧੇ ਭਰੇ ਟਰੱਕਾਂ ਦੀ ਗੱਲ ਹੋ ਰਹੀ ਆ ਉਹ ਵੀਡੀਓ ਦੀ ਜਾਂਚ ਦੀ ਮੰਗ ਕੀਤੀ ।
ਜਤਿੰਦਰ ਸਿੰਘ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਅਤੇ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਉਠਾਉਣ ਦੀ ਗੱਲ ਕਹੀ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024