ਹਸਪਤਾਲ ਵਿੱਚੋ ਕੇਦੀ ਦੀ ਭੱਜਣ ਦੀ ਕੋਸ਼ਿਸ਼ ਹੋਈ ਨਾਕਾਮ, ਪੁਲਸ ਅਤੇ ਆਮ ਲੋਕਾਂ ਨੇ ਗੇਟ ਦੇ ਬਾਹਰੋਂ ਕੀਤਾ ਕਾਬੂ
- 143 Views
- kakkar.news
- October 25, 2022
- Punjab
ਹਸਪਤਾਲ ਵਿੱਚੋ ਕੇਦੀ ਦੀ ਭੱਜਣ ਦੀ ਕੋਸ਼ਿਸ਼ ਹੋਈ ਨਾਕਾਮ, ਪੁਲਸ ਅਤੇ ਆਮ ਲੋਕਾਂ ਨੇ ਗੇਟ ਦੇ ਬਾਹਰੋਂ ਕੀਤਾ ਕਾਬੂ
ਗੁਰਦਾਸਪੁਰ, 25 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਗੁਰਦਾਸਪੁਰ ਦੇ ਸਿਵਿਲ ਹਸਪਤਾਲ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਇਕ ਕੈਦੀ ਬਾਥਰੂਮ ਜਾਣ ਦਾ ਬਹਾਨਾ ਲਗਾ ਕੇ ਪੁਲਿਸ ਨੂੰ ਚਕਮਾਂ ਦੇਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜਦ ਇਸ ਬਾਰੇ ਪੁਲੀਸ ਕਰਮਚਾਰੀਆਂ ਨੂੰ ਪਤਾ ਲੱਗਾ ਤਾਂ ਰੌਲਾ ਪਾਉਣ ਤੇ ਹਸਪਤਾਲ ਵਿਚ ਆਏ ਆਮ ਲੋਕਾਂ ਅਤੇ ਪੁਲਸ ਕਰਮਚਾਰੀਆਂ ਨੇ ਭੱਜ ਕੇ ਇਸ ਕੈਦੀ ਨੂੰ ਸਿਵਿਲ ਹਸਪਤਾਲ ਦੇ ਗੇਟ ਤੋਂ ਮੁੜ ਕਾਬੂ ਕੀਤਾ ਅਤੇ ਹਸਪਤਾਲ ਵਿਚ ਬਣਾਈ ਕੈਦੀ ਵਾਰਡ ਵਿੱਚ ਇਸਨੂੰ ਬੰਦ ਕਰ ਦਿੱਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਦੀ ਨੂੰ ਫੜਨ ਵਾਲੇ ਇਕ ਨੌਜਵਾਨ ਅਤੇ ਸਿਵਲ ਹਸਪਤਾਲ ਦੀ ਕੈਦੀ ਵਾਰਡ ਦੀ ਇੰਚਾਰਜ ਸਟਾਫ ਨਰਸ ਮੋਨਿਕਾ ਨੇ ਦੱਸਿਆ ਕਿ ਇਹ ਕੈਦੀ ਦਾ ਨਾਮ ਗੁਰਜੀਤ ਸਿੰਘ ਹੈ ਜਿਸਦਾ ਸਿਵਿਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅੱਤੇ ਇਹ ਅੱਜ ਪੁਲਸ ਕਰਮਚਾਰੀਆਂ ਨੂੰ ਕਹਿ ਰਿਹਾ ਸੀ ਕਿ ਉਸ ਦੇ ਪੇਟ ਵਿਚ ਦਰਦ ਹੈ। ਜਿਸ ਲਈ ਇਸ ਨੂੰ ਚੈੱਕ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਸ ਕੈਦੀ ਨੇ ਕਿਹਾ ਕਿ ਉਸ ਨੇ ਬਾਥਰੂਮ ਜਾਣਾ ਹੈ। ਜਦ ਇਹ ਕੈਦੀ ਬਾਥਰੂਮ ਗਿਆ ਤਾਂ ਪੁਲੀਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਉਥੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਸ ਕਰਮਚਾਰੀਆਂ ਨੇ ਅਤੇ ਆਸਪਾਸ ਦੇ ਲੋਕਾਂ ਨੇ ਰੌਲਾ ਪਾ ਦਿੱਤਾ ਅਤੇ ਆਮ ਲੋਕਾਂ ਅਤੇ ਪੁਲਸ ਕਰਮਚਾਰੀਆਂ ਨੇ ਇਸ ਕੈਦੀ ਨੂੰ ਸਿਵਲ ਹਸਪਤਾਲ ਦੇ ਗੇਟ ਦੇ ਬਾਹਰੋਂ ਜਾ ਕੇ ਮੁੜ ਕਾਬੂ ਕਰ ਲਿਆ ਹੈ ਅਤੇ ਦੁਬਾਰਾ ਤੋਂ ਇਸ ਕੈਦੀ ਨੂੰ ਹਸਪਤਾਲ ਦੇ ਕੈਦੀ ਵਾਰਡ ਵਿਚ ਬੰਦ ਕਰ ਦਿੱਤਾ ਹੈ

