ਅਣਪਛਾਤਾ ਵਿਅਕਤੀ ਅਤੇ ਔਰਤ 9 ਲੱਖ 45 ਹਜਾਰ ਰੁਪਏ ਲੈ ਕੇ ਫਰਾਰ , FIR ਦਰਜ
- 87 Views
- kakkar.news
- November 2, 2022
- Crime Punjab
ਅਣਪਛਾਤਾ ਵਿਅਕਤੀ ਅਤੇ ਔਰਤ 9 ਲੱਖ 45 ਹਜਾਰ ਰੁਪਏ ਲੈ ਕੇ ਫਰਾਰ , FIR ਦਰਜ
ਨਵਾਂਸ਼ਹਿਰ 2 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਬੰਗਾ ਦੇ ਇਕ ਵਪਾਰੀ ਨੂੰ ਨੌਸਰਬਾਜ਼ ਨੇ 15 ਹਜ਼ਾਰ ਡਾਲਰ ਲੈਣ ਦਾ ਕਹਿ ਕੇ ਠੱਗੀ ਮਾਰਨ ਦਾ ਮਾਮਲਾ ਸਾਮਣੇ ਆਇਆਂ ਹੈ। ਦੱਸਿਆ ਜਾ ਰਿਹਾ ਹੈ । ਨੌਸਰਬਾਜ਼ ਉਨ੍ਹਾਂ ਨੂੰ ਡਾਲਰ ਲੈਣ ਦੇ ਬਹਾਨੇ ਨਵਾਂਸ਼ਹਿਰ ਦੇ ਰਾਜਾ ਮੁਹੱਲੇ ਲੈ ਆਇਆ।ਇਸ ਤੋਂ ਬਾਅਦ ਉਹ ਭਾਰਤੀ ਕਰੰਸੀ ਨਾਲ ਭਰੇ ਨੋਟਾਂ ਦਾ ਲਿਫਾਫਾ ਲੈ ਕੇ ਫਰਾਰ ਹੋ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸ਼ਿਕਾਇਤਕਰਤਾ ਵੱਲੋਂ ਦੱਸੇ ਗਏ ਸਮੇਂ ਦੇ ਅਨੁਸਾਰ ਸੀਸੀਟੀਵੀ ਫੁਟੇਜ ਦੀ ਵੀ ਭਾਲ ਕਰ ਰਹੀ ਹੈ। ਨਵਾਂਸ਼ਹਿਰ ਥਾਣਾ ਸਿਟੀ ਨੂੰ ਦਿੱਤੀ ਸ਼ਿਕਾਇਤ ਵਿੱਚ ਫਗਵਾੜਾ ਰੋਡ ਬੰਗਾ ਦੇ ਵਸਨੀਕ ਸੰਨੀ ਅਰੋੜਾ ਪੁੱਤਰ ਸੁਰਿੰਦਰ ਮੋਹਨ ਵਾਸੀ ਬੰਗਾ ਥਾਣਾ ਸਿਟੀ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਰਜ ਰਜਿਸਟਰ ਕਰਵਾਇਆ ਕਿ ਉਸਦੇ ਪਿਤਾ ਅਤੇ ਮਾਤਾ ਨੇ 01 ਅਕਤੂਬਰ ਨੂੰ ਵਿਦੇਸ਼ ਕਨੇਡਾ ਜਾਣ ਲਈ ਟਿਕਟਾਂ ਬੁੱਕ ਕਰਾਈਆਂ ਸੀ ਜੋ 28 ਸਤੰਬਰ ਨੂੰ ਉਸਦਾ ਭਰਾ ਆਪਣੀ ਦੁਕਾਨ ਤੇ ਹਾਜਰ ਸੀ ਤਾਂ ਵਕਤ ਕਰੀਬ 02:30 ਵਜੇ ਇੱਕ ਅਣਪਛਾਤਾ ਵਿਅਕਤੀ ਉਨ੍ਹਾਂ ਦੀ ਦੁਕਾਨ ਤੇ ਘਰੇਲੂ ਸਮਾਨ ਲੈਣ ਲਈ ਆਇਆ , ਉਸਦਾ ਪਿਤਾ ਅਤੇ ਭਰਾ ਤੇ ਆਪਸ ਵਿੱਚ ਕਨੇਡਾ ਲਈ ਡਾਲਰ ਲੈਣ ਦੀਆਂ ਗੱਲਾਂ ਕਰਦੇ ਸਨ ਤਾਂ ਅਣਪਛਾਤਾ ਵਿਅਤਕੀ ਉਸਦੇ ਪਿਤਾ ਨੂੰ ਕਹਿਣ ਲੱਗਾ ਕਿ ਉਹ ਨਵਾਂਸ਼ਹਿਰ ਵਿਖੇ ਮਨੀ ਐਕਸਚੇਂਜਰ ਦੀ ਦੁਕਾਨ ਤੇ ਕੰਮ ਕਰਦਾ ਹੈ ਅਤੇ ਆਪਣੇ ਮਾਲਕ ਤੋਂ ਬਾਜਬ ਰੇਟ ਤੇ ਕਨੇਡਾ ਦੇ ਡਾਲਰ ਲੈ ਕੇ ਦੇ ਦੇਵਾਂਗਾ ।ਜਿਸਤੇ ਉਸਦੇ ਪਿਤਾ ਨੇ 15 ਹਜਾਰ ਡਾਲਰ ਲੈਣ ਦੀ ਗੱਲ ਉਸ ਨਾਲ ਕਰ ਲਈ ਅਤੇ ਮਿਤੀ 29-ਸਤੰਬਰ ਨੂੰ ਨਵਾਂਸ਼ਹਿਰ ਦਾ ਟਾਇਮ ਫਿਕਸ ਕਰਕੇ ਮੁਦਈ ਮੁਕਦਮਾ ਤੇ ਉਸਦਾ ਪਿਤਾ 9 ਲੱਖ 45 ਹਜਾਰ ਰੁਪਏ ਨਗਦ ਲੈ ਕੇ ਗੱਡੀ ਵਿੱਚ ਨਵਾਂਸ਼ਹਿਰ ਆ ਕੇ ਅਣਪਛਾਤੇ ਵਿਅਕਤੀ ਵਲੋਂ ਦੱਸੀ ਹੋਈ ਜਗਾ ਤੇ ਪੁੱਜ ਗਏ ਉਸਦੇ ਪਿਤਾ ਨੇ ਗੱਡੀ ਵਿਚੋਂ ਉਤਰ ਕੇ ਉਸ ਅਣਪਛਾਤੇ ਵਿਅਕਤੀ ਨਾਲ ਡਾਲਰ ਲੈਣ ਦੀ ਗੱਲ ਕੀਤੀ ਤੇ ਕੋਠੀ ਵੱਲ ਇਸ਼ਾਰਾ ਕੀਤਾ ਤੇ ਕਹਿਣ ਲੱਗਾ ਕਿ ਇਹ ਉਸਦੇ ਮਾਲਕ ਦੀ ਕੋਠੀ ਹੈ, ਉੱਥੇ ਹੀ ਇੱਕ ਔਰਤ ਵੀ ਖੜ੍ਹੀ ਸੀ , ਅਣਪਛਾਤੇ ਵਿਅਕਤੀ ਨੇ ਔਰਤ ਨੂੰ ਪੁੱਛਿਆ ਕਿ ਕੀ ਬਾਬੂ ਜੀ ਘਰ ਹਨ, ਤਾਂ ਔਰਤ ਨੇ ਕਿਹਾ ਕਿ ਹਾਂ ਬਾਬੂ ਜੀ ਘਰ ਹੀ ਹਨ।ਰਸਤੇ ਵਿਚ ਰੱਸ਼ ਹੋਣ ਕਰਕੇ ਮੁਦਈਂ ਮੁਕਦਮਾ ਆਪਣੀ ਕਾਰ ਸਾਇਡ ਤੇ ਪਾਰਕਿੰਗ ਕਰਨ ਲੱਗ ਪਿਆ ਤਾਂ ਅਣਪਛਾਤਾ ਵਿਅਕਤੀ ਅਤੇ ਔਰਤ ਉਸਦੇ ਪਿਤਾ ਪਾਸੋਂ ਧੋਖੇ ਨਾਲ ਉਕਤ ਰੁਪਏ ਵਾਲਾ ਲਿਫਾਫਾ ਲੇ ਗਏ ਜੋ ਲਿਫਾਫਾ ਲੈ ਕੇ ਬਜਾਰਾ ਵਿਚ ਚਲੇ ਗਏ , ਜਿਨ੍ਹਾ ਦੀ ਮੁਦਈ ਮੁਕਦਮਾ ਅਤੇ ਉਸਦੇ ਪਿਤਾ ਨੇ ਪਿੱਛਾ ਕਰਕੇ ਭਾਲ ਕੀਤੀ ਜੋ ਨਹੀਂ ਮਿਲੇ। ਜਿਸ ਤੇ ਕਾਰਵਾਈ ਕਰਦਿਆ ਏ.ਐਸ.ਆਈ ਰਾਮ ਸਿੰਘ ਵਲੋਂ ਉਕਤ ਵਿਅਕਤੀਆ ਅਤੇ ਔਰਤ ਖਿਲਾਫ ਧਾਰਾ 420 ਤਹਿਤ ਮੁਕੱਦਮਾ ਦਰਜ ਕਰ ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024