ਪਿੰਡ ਵੇਈਂਪੂਈਂ ਨਜ਼ਦੀਕ ਸੜਕ ਹਾਦਸੇ ਵਿੱਚ ਪਰਵਾਸੀ ਨੌਜਵਾਨ ਦੀ ਮੌਤ
- 118 Views
- kakkar.news
- November 2, 2022
- Punjab
ਪਿੰਡ ਵੇਈਂਪੂਈਂ ਨਜ਼ਦੀਕ ਸੜਕ ਹਾਦਸੇ ਵਿੱਚ ਪਰਵਾਸੀ ਨੌਜਵਾਨ ਦੀ ਮੌਤ
ਗੋਇੰਦਵਾਲ ਸਾਹਿਬ 02 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਵੇਈਂਪੂਈਂ ਨਜ਼ਦੀਕ ਦੇਰ ਰਾਤ 2 ਵਜੇ ਦੇ ਕਰੀਬ ਤੇਜ਼ ਰਫ਼ਤਾਰ ਮੋਟਰਸਾਈਕਲ ਸੜਕ ਕਿਨਾਰੇ ਲੱਗੀ ਰੇਲਿੰਗ ਨਾਲ ਟਕਰਾਉਣ ਕਾਰਨ ਹੋਏ ਹਾਦਸੇ ਵਿੱਚ ਇੱਕ ਪਰਵਾਸੀ ਨੌਜਵਾਨ ਦੀ ਮੌਤ ਹੋ ਗਈ ਹੈ। ਜਦੋਂਕਿ ਉਸਦਾ ਇਕ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।ਮੌਕੇ ਉੱਤੇ ਪੁੱਜੇ ਸਬ ਡਵੀਜ਼ਨ ਖਡੂਰ ਸਾਹਿਬ ਦੇ ਡੀਐੱਸਪੀ ਅਰੁਣ ਕੁਮਾਰ, ਥਾਣਾ ਮੁਖੀ ਰਾਜਿੰਦਰ ਸਿੰਘ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨ ਤਾਰਨ ਵਿੱਚ ਭੇਜ ਦਿੱਤਾ ਗਿਆ ਹੈ। ਹਾਦਸੇ ਵਿੱਚ ਮਰਨ ਵਾਲੇ ਪਰਵਾਸੀ ਨੌਜਵਾਨ ਦੀ ਪਛਾਣ ਰਿਸ਼ੀ ਦੇਵ ਪੁੱਤਰ ਜਗਤ ਨਾਥ ਵਾਸੀ ਰਤਨੀਆ ਬਿਹਾਰ ਦੇ ਤੌਰ ‘ਤੇ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਰਿਸ਼ੀ ਦੇਵ ਗੋਇੰਦਵਾਲ ਸਾਹਿਬ ਵਿਖੇ ਸਥਿਤ ਬਰਗਰ ਹੱਟ ਰੈਸਟੋਰੈਂਟ ‘ਤੇ ਕੰਮ ਕਰਦਾ ਸੀ ਜੋ ਸਾਨੂੰ ਮਿਲਣ ਸ਼ਾਮ ਸਮੇਂ ਤਰਨ ਤਾਰਨ ਵਿੱਚ ਆਇਆ ਸੀ ਅਤੇ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਰਾਤ ਕਰੀਬ 2 ਵਜੇ ਉਹ ਆਪਣੇ ਸਾਥੀ ਸਮੇਤ ਵਾਪਿਸ ਗੋਇੰਦਵਾਲ ਸਾਹਿਬ ਨੂੰ ਚੱਲ ਪਿਆ। ਜਿਸਦਾ ਪਿੰਡ ਵੇਈਂਪੂਈਂ ਦੇ ਨਜ਼ਦੀਕ ਸੜਕ ਕੰਢੇ ਲੱਗੀ ਰੇਲਿੰਗ ਨਾਲ ਮੋਟਰਸਾਈਕਲ ਟਕਰਾਅ ਗਿਆ ਅਤੇ ਮੌਕੇ ‘ਤੇ ਹੀ ਰਿਸ਼ੀ ਦੇਵ ਦੀ ਮੌਤ ਹੋ ਗਈ। ਉਨ੍ਹਾਂ ਨੂੰ ਇਸ ਹਾਦਸੇ ਸੰਬਧੀ ਕਿਸੇ ਹੋਰ ਵੱਲੋਂ ਜਾਣਕਾਰੀ ਦਿੱਤੀ ਗਈ।



- October 15, 2025