5 ਸਾਲ ਤੱਕ ਦੇ ਬੱਚੇ ਦੀ ਕਸਟਡੀ ‘ਤੇ ਹਾਈਕੋਰਟ ਨੇ ਸੁਣਾਇਆ ਫ਼ੈਸਲਾ
- 148 Views
- kakkar.news
- November 8, 2022
- Articles Punjab
5 ਸਾਲ ਤੱਕ ਦੇ ਬੱਚੇ ਦੀ ਕਸਟਡੀ ‘ਤੇ ਹਾਈਕੋਰਟ ਨੇ ਸੁਣਾਇਆ ਫ਼ੈਸਲਾ
ਚੰਡੀਗੜ੍ਹ 08 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਪੰਜਾਬ-ਹਰਿਆਣਾ ਹਾਈਕੋਰਟ (Punjab Haryana High Court) ਨੇ ਇੱਕ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ 5 ਸਾਲ ਤੱਕ ਦੇ ਬੱਚੇ ਨੂੰ ਮਾਂ ਦੇ ਹਵਾਲੇ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਜੱਚਾ-ਬੱਚਾ ਵੱਖਰਾ ਤਾਂ ਹੀ ਹੋ ਸਕਦਾ ਹੈ ਜੇਕਰ ਮਾਂ ਨੂੰ ਬੱਚੇ ਨੂੰ ਕਿਸੇ ਕਿਸਮ ਦਾ ਖ਼ਤਰਾ ਹੋਵੇ।ਜਾਣਕਾਰੀ ਮੁਤਾਬਕ ਇਕ ਪਟੀਸ਼ਨਰ ਨੇ ਆਪਣੇ ਬੱਚੇ ਦੀ ਕਸਟਡੀ ਲੈਣ ਲਈ ਪੰਜਾਬ-ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ‘ਚ ਉਸ ਨੇ ਦੱਸਿਆ ਕਿ ਉਹ ਨੋਇਡਾ ‘ਚ ਕੰਮ ਕਰਦੀ ਹੈ। ਉਸ ਦਾ ਵਿਆਹ ਪਠਾਨਕੋਟ ਦੇ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ। ਉਸ ਦਾ 2 ਸਾਲ ਦਾ ਬੇਟਾ ਹੈ ਪਰ ਪਤੀ ਨਾਲ ਅਣਬਣ ਕਾਰਨ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਅਤੇ ਬੱਚੇ ਨੂੰ ਮਿਲਣ ਨਹੀਂ ਦੇ ਰਹੇ। ਪਤੀ ਨੇ ਪਟੀਸ਼ਨਰ ਦੇ ਮਾਨਸਿਕ ਸੰਤੁਲਨ ਦੇ ਕਈ ਸਬੂਤ ਪੇਸ਼ ਕੀਤੇ ਪਰ ਉਹ ਸਬੂਤ ਝੂਠੇ ਪਾਏ ਜਾਣ ਤੋਂ ਬਾਅਦ ਅਦਾਲਤ ਨੇ ਪਟੀਸ਼ਨਰ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ। ਅਦਾਲਤ ਦੇ ਅਨੁਸਾਰ, ਜੇਕਰ ਮਾਂ ਬੱਚੇ ਨੂੰ ਸੱਟ ਨਹੀਂ ਪਹੁੰਚਾ ਸਕਦੀ ਅਤੇ ਉਸਦੀ ਮਾਨਸਿਕ ਸਥਿਤੀ ਠੀਕ ਹੈ, ਤਾਂ ਉਸਨੂੰ ਪੰਜ ਸਾਲ ਦੀ ਉਮਰ ਤੱਕ ਬੱਚੇ ਦੀ ਬਿਹਤਰੀ ਲਈ ਮਾਂ ਕੋਲ ਰੱਖਿਆ ਜਾਵੇਗਾ। ਅਦਾਲਤ ਨੇ ਬੱਚੇ ਨੂੰ ਮਾਂ ਦੇ ਹਵਾਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ।


