ਟੈਕਸ ਚੋਰੀ ਰੋਕਣ ਲਈ ਪੰਜਾਬ ਸਰਕਾਰ ਨੇ ਬਣਾਇਆ ‘ਟੈਕਸ ਇੰਟੈਲੀਜੈਂਸ ਵਿੰਗ
- 128 Views
- kakkar.news
- November 8, 2022
- Crime Politics Punjab
ਟੈਕਸ ਚੋਰੀ ਰੋਕਣ ਲਈ ਪੰਜਾਬ ਸਰਕਾਰ ਨੇ ਬਣਾਇਆ ‘ਟੈਕਸ ਇੰਟੈਲੀਜੈਂਸ ਵਿੰਗ ‘
ਚੰਡੀਗੜ੍ਹ 08 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਭਗਵੰਤ ਮਾਨ ਸਰਕਾਰ ਟੈਕਸ ਦੀ ਚੋਰੀ ਨੂੰ ਰੋਕਣ ਲਈ ਅਤੇ ਟੈਕਸ ਚੋਰਾਂ ਉੱਪਰ ਨਿਕੇਲ ਕੱਸਣ ਲਈ ਕਈ ਉਪਰਾਲੇ ਕਰ ਰਹੀ ਹੈ । ਇਸ ਲਈ ਸਰਕਾਰ ਵੱਲੋਂ ਟੈਕਸ ਇੰਟੈਲੀਜੈਂਸ ਵਿੰਗ ਬਣਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦੀ ਪਲਾਨਿੰਗ ਹੈ ਕਿ ਟੈਕਸ ਚੋਰੀ ਰੋਕ ਕੇ ਸਰਕਾਰੀ ਖਜ਼ਾਨੇ ਦੀ ਹਾਲਤ ਠੀਕ ਕੀਤੀ ਜਾਵੇ ਤਾਂ ਜੋ ਵਿਕਾਸ ਕਾਰਜ ਤੇਜ਼ ਕੀਤੇ ਜਾ ਸਕਣ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ‘ਚ ਹੁੰਦੀ ਟੈਕਸ ਚੋਰੀ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਟੈਕਸ ਇੰਟੈਲੀਜੈਂਸ ਵਿੰਗ ਦੀ ਸਥਾਪਨਾ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ।ਚੀਮਾ ਨੇ ਕਿਹਾ ਕਿ ਇਸ ਨਾਲ ਟੈਕਸ ਚੋਰੀ ਰੁਕਣ ਤੋਂ ਇਲਾਵਾ ਪੰਜਾਬ ਸਰਕਾਰ ਦੀ ਆਮਦਨ ’ਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਿੰਗ ਦੀ ਅਗਵਾਈ ਵਧੀਕ ਕਮਿਸ਼ਨਰ ਕਰਨਗੇ ਤੇ ਇਸ ’ਚ ਇੱਕ ਕੇਂਦਰੀ ਯੂਨਿਟ ਤੋਂ ਇਲਾਵਾ ਦੋ ਹੋਰ ਯੂਨਿਟ ਬਣਾਏ ਜਾਣਗੇ। ਇਸ ਬਿੱਲ ਦਾ ਕੰਮ ਫ਼ਰਜ਼ੀ ਬਿੱਲਾਂ ’ਤੇ ਤਿੱਖੀ ਨਜ਼ਰ ਰੱਖਣਾ ਹੋਵੇਗਾ। ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਵਿਭਾਗ ਨੂੰ ਸਿਰਫ਼ 600 ਕਰੋੜ ਰੁਪਏ ਹੀ ਮਿਲੇ ਸਨ।


