ਕੈਬਨਿਟ ਮੰਤਰੀ ਨੂੰ ਹੋਇਆ ਡੇਂਗੂ, ਹਸਪਤਾਲ ਵਿੱਚ ਭਰਤੀ
- 262 Views
- kakkar.news
- November 9, 2022
- Health Punjab
ਕੈਬਨਿਟ ਮੰਤਰੀ ਨੂੰ ਹੋਇਆ ਡੇਂਗੂ, ਹਸਪਤਾਲ ਵਿੱਚ ਭਰਤੀ
ਅੰਮ੍ਰਿਤਸਰ 09 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਜ਼ਿਲ੍ਹੇ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੀ ਡੇਂਗੂ ਦੀ ਲਪੇਟ ਵਿੱਚ ਆ ਗਏ ਹਨ ਜਿਸ ਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਦੱਸ ਦਈਏ ਕਿ ਪੰਜਾਬ ਭਰ ਵਿੱਚ ਡੇਂਗੂ ਦੀ ਬੀਮਾਰ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਸਿਹਤ ਵਿਭਾਗ ਵੱਲੋਂ ਲਗਾਤਾਰ ਡੇਂਗੂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਡੇਂਗੂ ਕੀ ਹੈ: ਡੇਂਗੂ ਇਕ ਕਿਸਮ ਦਾ ਵਾਇਰਸ ਹੈ ਜੋ ਏਡੀਜ਼ ਮੱਛਰ ਦੇ ਕੱਟਣ ਨਾਲ ਲੋਕਾਂ ਵਿਚ ਫੈਲਦਾ ਹੈ। ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ। ਇਨ੍ਹਾਂ ਮੱਛਰਾਂ ਦਾ ਪ੍ਰਕੋਪ ਬਰਸਾਤ ਦੇ ਮੌਸਮ ਵਿੱਚ ਅਤੇ ਇਸ ਤੋਂ ਤੁਰੰਤ ਬਾਅਦ ਵੱਧ ਜਾਂਦਾ ਹੈ। ਮੱਛਰ ਖੜ੍ਹੇ ਪਾਣੀ ਵਿੱਚ ਆਂਡੇ ਦਿੰਦੇ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਡੇਂਗੂ ਦਾ ਕਹਿਰ ਵੀ ਵੱਧ ਜਾਂਦਾ ਹੈ। ਡੇਂਗੂ ਦਾ ਮੱਛਰ ਟੋਇਆਂ, ਨਾਲੀਆਂ, ਕੂਲਰਾਂ, ਪੁਰਾਣੇ ਟਾਇਰਾਂ, ਟੁੱਟੀਆਂ ਬੋਤਲਾਂ, ਡੱਬਿਆਂ ਆਦਿ ਵਿੱਚ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ।
ਕੈਬਨਿਟ ਮੰਤਰੀ ਨੂੰ ਹੋਇਆ ਡੇਂਗੂ
ਡੇਂਗੂ ਦੇ ਲੱਛਣ: ਤੇਜ਼ ਬੁਖਾਰ, ਖੰਘ, ਪੇਟ ਦਰਦ ਅਤੇ ਵਾਰ-ਵਾਰ ਉਲਟੀਆਂ ਆਉਣਾ, ਸਾਹ ਚੜ੍ਹਨਾ, ਮੂੰਹ ਸੁੱਕਣਾ, ਬੁੱਲ੍ਹ ਅਤੇ ਜੀਭ, ਲਾਲ ਅੱਖਾਂ, ਕਮਜ਼ੋਰੀ ਅਤੇ ਚਿੜਚਿੜਾਪਨ, ਹੱਥ-ਪੈਰ ਠੰਡੇ ਹੋਣਾ, ਕਈ ਵਾਰ ਚਮੜੀ ਦਾ ਰੰਗ ਵੀ ਬਦਲ ਜਾਂਦਾ ਹੈ ਅਤੇ ਧੱਫੜ ਵੀ ਹੋ ਜਾਂਦੇ ਹਨ।
ਰੋਕਥਾਮ ਸਭ ਤੋਂ ਵਧੀਆ ਹੱਲ ਹੈ: ਘਰ ਦੇ ਅੰਦਰ ਅਤੇ ਬਾਹਰ ਉਨ੍ਹਾਂ ਸਾਰੀਆਂ ਥਾਵਾਂ ਨੂੰ ਸਾਫ਼ ਰੱਖੋ। ਜਿੱਥੇ ਕਿਤੇ ਵੀ ਪੁਰਾਣੇ ਟਾਇਰ, ਟੁੱਟੀਆਂ ਬੋਤਲਾਂ, ਡੱਬੇ, ਕੂਲਰਾਂ, ਨਾਲੀਆਂ ਆਦਿ ਪਾਣੀ ਦੇ ਖੜੋਤ ਹੋਣ ਦੀ ਸੰਭਾਵਨਾ ਹੈ। ਮੱਛਰਾਂ ਤੋਂ ਬਚਣ ਲਈ ਸੌਂਦੇ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ। ਮੱਛਰ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਰਾਹੀਂ ਅੰਦਰ ਆਉਂਦੇ ਹਨ। ਖਿੜਕੀਆਂ ਅਤੇ ਦਰਵਾਜ਼ਿਆਂ ‘ਤੇ ਜਾਲ ਲਗਾ ਕੇ ਡੇਂਗੂ ਦੇ ਕਹਿਰ ਤੋਂ ਬਚਿਆ ਜਾ ਸਕਦਾ ਹੈ। ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਾਓ ਤਾਂ ਜੋ ਮੱਛਰ ਤੁਹਾਨੂੰ ਡੰਗ ਨਾ ਸਕੇ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024